ਲਿੰਗ ਨਿਰਧਾਰਣ ਟੈਸਟ ਐਕਟ 1994 ਸੰਬੰਧੀ ਸੈਮੀਨਾਰ ਆਯੋਜਿਤ

ss1

ਲਿੰਗ ਨਿਰਧਾਰਣ ਟੈਸਟ ਐਕਟ 1994 ਸੰਬੰਧੀ ਸੈਮੀਨਾਰ ਆਯੋਜਿਤ
-ਸੁਰੱਖਿਅਤ ਜਨੇਪੇ ਸੰਬੰਧੀ ਕੀਤਾ ਜਾਗਰੂਕ-

16-16ਸਾਦਿਕ, 15 ਜੂਨ (ਗੁਲਜ਼ਾਰ ਮਦੀਨਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਪੂਰਨ ਸਿੰਘ, ਡਾ. ਨਰੇਸ਼ ਗੁਪਤਾ ਜ਼ਿਲਾ ਪਰਿਵਾਰ ਭਲਾਈ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਦੀ ਯੋਗ ਅਗਵਾਈ ਹੇਠ ਪੀ.ਐਚ.ਸੀ. ਜੰਡ ਸਾਹਿਬ ਅਧੀਨ ਪਿੰਡ ਮਚਾਕੀ ਖ਼ੁਰਦ ਵਿਖੇ ਲਿੰਗ ਨਿਰਧਾਰਨ ਟੈਸਟ ਐਕਟ 1994 ਸੰਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਮੰਤਵ ਭਰੂਣ ਹੱਤਿਆਂ ਨੂੰ ਰੋਕਣਾ ਅਤੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਐਕਟ ਸੰਬੰਧੀ ਜਾਣਕਾਰੀ ਦੇਣਾ ਸੀ। ਇਸ ਮੌਕੇ ਲਿੰਗ ਨਿਰਧਾਰਣ ਟੈਸਟ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਇਸ ਐਕਟ ਦੀ ਉਲੰਘਣਾ, ਧਰਾਵਾਂ ਅਤੇ ਸਜ਼ਾਵਾਂ ਬਾਰੇ ਵਿਚਾਰ ਪੇਸ਼ ਕੀਤੇ। ਗਰਭਵਤੀ ਔਰਤਾਂ ਦੇ ਪੇਟ ਵਿੱੱਚ ਪਲ ਰਹੇ ਬੱਚੇ ਦੀ ਕੋਈ ਵੀ ਬਿਮਾਰੀ ਸਬੰਧੀ ਜਾਂਚ ਕਰਨ ਲਈ ਇਹ ਐਕਟ ਬਣਾਇਆ ਗਿਆ ਸੀ ਪਰ ਲਿੰਗ ਦੀ ਜਾਂਚ ਕਰਨਾ ਇਸ ਐਕਟ ਅਧੀਨ ਇੱਕ ਅਪਰਾਧ ਹੈ ਉਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਲਿੰਗ ਨਿਰਧਾਰਤ ਟੈਸਟ ਕਰਵਾਉਣ ਅਤੇ ਕਰਨ ਵਾਲੇ ਸਬੰਧੀ ਜਾਣਕਾਰੀ ਸਿਵਲ ਸਰਜਨ, ਫ਼ਰੀਦਕੋਟ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਨਾਂ ਫ਼ੀਲਡ ਸਟਾਫ਼ ਨੂੰ ਵੀ ਹਦਾਇਤ ਕੀਤੀ ਕਿ ਲਿੰਗ ਨਿਰਧਾਰਣ ਟੈਸਟ 1994 ਸੰਬੰਧੀ ਜਾਣਕਾਰੀ ਹਰ ਟੀਕਾਕਰਨ ਮੌਕੇ ਚਰਚਾ ਦਾ ਵਿਸ਼ਾ ਬਣਾਇਆ ਜਾਵੇ ਤਾਂ ਜੋ ਇਸ ਸੰਬੰਧੀ ਜਾਗਰੂਕਤਾ ਘਰ-ਘਰ ਪਹੁੰਚ ਸਕੇ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਮੈਡਮ ਜਗਪਾਲ ਕੌਰ ਅਤੇ ਮੈਡਮ ਸੋਨੀਆ ਰਾਣੀ ਨੇ ਗਰਭਵਤੀ ਔਰਤ ਅਤੇ ਬੱਚੇ ਦੀ ਸੁਤੰਲਿਤ ਖੁਰਾਕ, ਟੀਕਾਕਰਨ, ਭਿਆਨਕ ਬਿਮਾਰੀਆਂ ਤੋਂ ਬਚਾਅ ਅਤੇ ਆਲਾ ਦੁਆਲਾ ਸਾਫ਼ ਰੱਖਣ ਸਬੰਧੀ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਿੰਡ ਦੇ ਪੰਚ ਕਰਮ ਸਿੰਘ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆ ਸਿਹਤ ਸਹੂਲਤਾਂ, ਸਕੀਮਾਂ ਅਤੇ ਇਸ ਜਾਗਰੂਕਤਾ ਕੈਂਪ ਦੇ ਅਯੋਜਨ ਲਈ ਧੰਨਵਾਦ ਕੀਤਾ। ਸੈਮੀਨਾਰ ਵਿੱਚ ਆਸ਼ਾ ਵਰਕਰ ਬਲਵਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਦਰਸ਼ਨਜੀਤ ਕੌਰ ਦਾ ਅਹਿਮ ਯੋਗਦਾਨ ਰਿਹਾ। ਅੰਤ ਵਿੱਚ ਵਿਭਾਗ ਵੱਲੋਂ ਜਾਗਰੂਕਤਾ ਸਮਗਰੀ ਵੀ ਵੰਡੀ ਗਈ।

print
Share Button
Print Friendly, PDF & Email