ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਨਹਿਰਾਂ ਦੀਆਂ ਪਟੜੀਆਂ ਤੇ ਬਣੇ ਪੁੱਲ

ss1

ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਨਹਿਰਾਂ ਦੀਆਂ ਪਟੜੀਆਂ ਤੇ ਬਣੇ ਪੁੱਲ
ਕਿਸੇ ਵੀ ਸਮੇਂ ਵਾਪਰ ਸਕਦੀ ਹੈ ਕੋਈ ਅਣਹੋਣੀ ਘਟਨਾ
ਡੀ ਸੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇੇ ਭਾਰੀ ਵਾਹਨਾਂ ਵਾਲੇ

16-15 (1)
ਅਨੰਦਪੁਰ ਸਾਹਿਬ 15 ਜੂਨ(ਸਰਬਜੀਤ ਸਿੰਘ ਸੈਣੀ): ਅਨੰਦਪੁਰ ਸਾਹਿਬ ਵਲੋਂ ਕੀਰਤਪੁਰ ਸਾਹਿਬ ਵਤਲ ਨੂੰ ਅਉਦੀਆਂ ਨਹਿਰਾਂ ਦੀਆਂ ਪਟੜੀਆ ਜੋ ਸ਼੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਦੋਰਾਨ 1999 ਵਿੱਚ ਪੱਕੀਆਂ ਕੀਤੀਆਂ ਗਈਆਂ ਸਨ ।ਇਹ ਪਟੜੀਆਂ ਭਾਵ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਬਣਾਈਆਂ ਗਈਆਂ ਸੀ। ਪਰ ਸਮਾਂ ਚੱਲਦਿਆਂ ਇਹਨਾਂ ਪਟੜੀਆਂ ਤੇ ਭਾਰੀ ਵਾਹਨਾਂ ਦਾ ਲੰਘਣਾਂ ਸ਼ੁਰੂ ਹੋ ਗਿਆ ਜਿਸ ਨਾਲ ਹੁਣ ਇਹਨਾਂ ਪੱਟੜੀਆਂ ਦੀ ਹਾਲਤ ਤਰਸਯੋਗ ਹੋ ਗਈ ਹੈ । ਬੇਸ਼ੱਕ ਜਿਲਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਲੋਂ ਪਿਛਲੇ ਸਮੇਂ ਦੋਰਾਨ ਨਹਿਰਾ ਦੀਆ ਪਟੜੀਆਂ ਤੋਂ ਭਾਰੀ ਵਾਹਨਾ ਦੇ ਲੰਘਣ ਤੋਂ ਪਾਬੰਧੀ ਲਗਾਈ ਗਈ ਸੀ ਪਰ ਪਾਬੰਧੀ ਵਾਬਜੂਦ ਇਥੋਂ ਭਾਰੀ ਵਾਹਨਾਂ ਦਾ ਲੰਘਣਾਂ ਨਿਰੰਤਰ ਜਾਰੀ ਹੈ।

ਇਹਨਾਂ ਨਹਿਰਾਂ ਦੇ ਉੱਤੇ ਬਣੇ ਪੁੱਲਾਂ ਦੀਆਂ ਰੇਲਿੰਗਾਂ ਤੱਕ ਵੀ ਖਤਮ ਹੋ ਚੁੱਕੀਆ ਹਨ ਜਿਸ ਵੱਲ ਨਾ ਤਾਂ ਨਹਿਰੀ ਵਿਭਾਗ ਹੀ ਕੁਝ ਕਾਰਵਾਈ ਕਰਦਾ ਹੈ ਅਤੇ ਨਾਂ ਹੀ ਡਿਪਟੀ ਕਮਿਸ਼ਨਰ ਦਿਆਂ ਹੁਕਮਾਂ ਦੀ ਪਾਲਣਾਂ ਹੁੰਦੀ ਹੈ ਜਿਸ ਕਾਰਣ ਹੁਣ ਤੱਕ ਕਈ ਜਿੰਦਗੀਆਂ ਇਹਨਾਂ ਪੱਟੜੀਆਂ ਤੋਂ ਲੰਘਦੇ ਸਮੇਂ ਨਹਿਰਾਂ ਦੀ ਭਂੇਟ ਚੜ ਚੱਕੀਆਂ ਹਨ ਕਿਉ ਕਿ ਭਾਰੀ ਵਾਹਨਾਂ ਵਾਲੇ ਟੋਲ ਟੈਕਸ ਬਚਾਉਣ ਦੀ ਖਾਤਰ ਇਹਨਾਂ ਨਹਿਰਾ ਦੀਆਂ ਪਟੜੀਆ ਤੋਂ ਗੁਜਰਦੇ ਹਨ ਅਤੇ ਨਹਿਰਾਂ ਤੇ ਹਾਦਸੇ ਹੁੰਦੇ ਹਨ ਪੁਲਾਂ ਦੀ ਹਾਲਤ ਅਜਿਹੀ ਹੈ ਕਿ ਕਿਸੇ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ।ਨਹਿਰੀ ਵਿਭਾਗ ਵਲੋਂ ਜੋ ਰੇਲਿੰਗ ਨਾਂ ਤੇ ਸਰੀਏ ਅਤੇ ਤਾਰਾਂ ਲਗਾਈਆਂ ਗਈਆਂ ਹਨ ਉੱਹ ਵੀ ਟੁੱਟ ਚੁੱਕੀਆਂ ਹਨ ਜਿਸ ਤੋਂ ਇੰਜ ਲੱਗਦਾ ਹੈ ਜਿਵੇਂ ਵਿਭਾਗ ਥੁੱਕ ਨਾਲ ਬੜੀਆਂ ਪਕਾਈ ਜਾ ਰਿਹਾ ਹੈ।ਵਿਭਾਗ ਨੂੰ ਚਾਹਿਦਾ ਹੈ ਕਿ ਇਹਨਾਂ ਪੁੱਲਾਂ ਤੇ ਤਾਰਾਂ ਅਤੇ ਸਰੀਏ ਲਗਾਉਣ ਦੀ ਬਜਾਏ ਪੱਕੀ ਰੇਲਿੰਗ ਲਗਾਈ ਜਾਵੇ ਤਾਂ ਜੋ ਕਿਸੇ ਵੀ ਤਰਾਂ ਦਾ ਕੋਈ ਹਾਦਸਾ ਨਾ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *