ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਣ ਲਈ ਕੀ ਕਰਨ ਮਾਪੇ ?

ss1

ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਣ ਲਈ ਕੀ ਕਰਨ ਮਾਪੇ ?


ਤਪਾ ਮੰਡੀ, 29 ਅਪ੍ਰੈਲ (ਨਰੇਸ਼ ਗਰਗ) ਅੱਜ ਮਹਿੰਗਾਈ ਦੇ ਯੁੱਗ ਵਿੱਚ ਨਿੱਜੀ ਸਕੂਲਾਂ ਵਿੱਚ ਬੱਚੇ ਪੜਾਉਣ ਅਤੇ ਨਿੱਜੀ ਡਾਕਟਰਾਂ ਤੋਂ ਇਲਾਜ ਕਰਵਾਉਣਾ ਟੇਡੀ ਖੀਰ ਸਾਬਤ ਹੋ ਰਹੀ ਹੈ। ਸਰਕਾਰੀ ਸਕੂਲਾਂ ਦੀ ਪੜਾਈ ਦਾ ਪੱਧਰ ਨੀਵਾਂ ਹੋਣ ਕਾਰਨ ਅਤੇ ਸਹੂਲਤਾਂ ਦੀ ਕਮੀ ਕਾਰਨ ਮਜ਼ਬੂਰੀ ਵੱਸ ਮਾਪਿਆਂ ਨੂੰ ਨਾ ਚਾਹੁੰਦੇ ਹੋਏ ਵੀ ਨਿੱਜੀ ਸਕੂਲਾਂ ਵੱਲ ਆਪਣਾ ਰੁੱਖ ਕਰਨਾ ਪੈ ਰਿਹਾ ਹੈ। ਜਿਸ ਦੀ ਜਾਣਕਾਰੀ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਵੀ ਹੈ। ਇਸ ਗੱਲ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਹਰ ਸਾਲ ਸਕੂਲ ਪ੍ਰਬੰਧਕਾਂ ਵੱਲੋਂ ਫੀਸਾਂ ਵਿੱਚ ਵੱਡੇ ਪੱਧਰ ਦਾ ਵਾਧਾ ਕਰ ਦਿੱਤਾ ਜਾਂਦਾ ਹੈ। ਦਾਖਲਾ ਫੀਸ ਦੇ ਨਾਮ ਤੇ ਵੱਡੇ ਫੰਡ ਵਸੂਲ ਕੀਤੇ ਜਾਂਦੇ ਹਨ। ਇਥੇ ਹੀ ਵੱਸ ਨਹੀਂ ਕਿਤਾਬਾਂ, ਸਟੇਸ਼ਨਰੀ ਅਤੇ ਬੈਗ ਵੀ ਬਾਜ਼ਾਰ ਕੀਮਤ ਨਾਲੋਂ ਕਈ ਗੁਣਾ ਰੇਟਾਂ ਤੇ ਵੱਧ ਬੱਚਿਆਂ ਨੂੰ ਦਿੱਤੇ ਜਾਂਦੇ ਹਨ। ਮਾਪੇ ਮਜ਼ਬੂਰੀ ਵੱਸ ਚੁੱਪ ਰਹਿੰਦੇ ਹਨ। ਹੱਦ ਤਾਂ ਉਸ ਸਮੇਂ ਵੇਖਣ ਨੂੰ ਮਿਲੀ ਜਦ ਇਲਾਕੇ ਦੇ ਕੁਝ ਸਕੂਲਾਂ ਨੇ ਵਰਦੀ ਵਾਲਿਆਂ ਨਾਲ ਮਿਲਕੇ ਪੂਰੀ ਦੀ ਪੂਰੀ ਵਰਦੀ ਹੀ ਬਦਲ ਦਿੱਤੀ ਤਾਂ ਮਾਪਿਆਂ ਅਤੇ ਛੋਟੇ ਦੁਕਾਨਦਾਰਾਂ ਦਾ ਆਰਥਿਕ ਤੌਰ ਤੇ ਵੱਡੇ ਪੱਧਰ ਦਾ ਸੋਸ਼ਨ ਹੋ ਰਿਹਾ ਹੈ। ਨਿੱਜੀ ਸਕੂਲਾਂ ਦੇ ਨਾਲ-ਨਾਲ ਇਲਾਕੇ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਬਰਨਾਲਾ ਦੇ ਇੱਕ ਵਰਦੀ ਉਤਪਾਦਿਕ ਮਾਲਕ ਨਾਲ ਮਿਲਕੇ ਕਥਿਤ ਤੌਰ ਤੇ ਵੱਡੇ ਪੱਧਰ ਦਾ ਕਮਿਸ਼ਨ ਲੈਕੇ ਨਵੀਂ ਵਰਦੀ ਲਗਾ ਕੇ ਮਾਪਿਆਂ ਦਾ ਸੋਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰੀਕੇ ਨਾਲ ਹੀ ਇਲਾਕੇ ਦੇ ਇੱਕ ਨਿੱਜੀ ਸਕੂਲ ਮਾਲਕ ਨੇ ਆਪਣੇ ਸਕੂਲ ਵਿੱਚ ਪੂਰੀ ਦੀ ਪੂਰੀ ਹੀ ਵਰਦੀ ਬਦਲ ਦਿੱਤੀ। ਜਿਸ ਨਾਲ ਮਾਪਿਆਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ, ਉਥੇ ਨਾਲ ਹੀ ਇਸ ਸਕੂਲ ਦੀ ਵਰਦੀ ਵੇਚਣ ਵਾਲੇ ਦੁਕਾਨਦਾਰਾਂ ਦਾ ਵੀ ਲੱਖਾਂ ਦਾ ਨੁਕਸਾਨ ਕੀਤਾ ਗਿਆ ਹੈ। ਆਮ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਹਿਮਾਚਲ ਪ੍ਰਦੇਸ਼ ਦੀ ਤਰਾਂ ਪੂਰੇ ਪੰਜਾਬ ਅੰਦਰ ਡਰੈਸ ਕੋਡ ਲਾਗੂ ਕੀਤਾ ਜਾਵੇ ਅਤੇ ਸਕੂਲਾਂ ਦੀਆਂ ਫੀਸਾਂ ਤੈਅ ਕਰਨ ਲਈ ਸਰਕਾਰੀ ਪੱਧਰ ਤੇ ਰੈਗੂਲਰਟੀ ਕਮਿਸ਼ਨ ਬਣਾਇਆ ਜਾਵੇ ਤਾਂ ਕਿ ਆਮ ਲੋਕਾਂ ਦੀ ਹੁੰਦੀ ਲੁੱਟ ਨੂੰ ਖਤਮ ਕੀਤਾ ਜਾ ਸਕੇ।
ਜਦੋਂ ਇਸ ਸਬੰਧੀ ਸਰਕਾਰੀ ਸਕੂਲ ਸੁਖਪੁਰਾ ਦੀਆਂ ਵਰਦੀਆਂ ਪ੍ਰਤੀ ਪੜਤਾਲ ਕਰ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਪਿੰ੍ਰਸੀਪਲ ਸ੍ਰੀ ਭੀਮ ਸੈਨ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਸੁਖਪੁਰਾ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨਾਂ ਨੂੰ ਲਿਖਤੀ ਤੌਰ ਤੇ ਲਿਖ ਕੇ ਦਿੱਤਾ ਹੈ ਕਿ ਪਿੰ੍ਰਸੀਪਲ ਸਰਕਾਰੀ ਸਕੂਲ ਸੁਖਪੁਰਾ ਨੇ ਕਿਸੇ ਵਿਦਿਆਰਥੀ ਨੂੰ ਨਹੀਂ ਕਿਹਾ ਕਿ ਆਪ ਉਸ ਦੁਕਾਨ ਤੋਂ ਵਰਦੀਆਂ ਦੀ ਖ੍ਰੀਦ ਕਰੋ।

print
Share Button
Print Friendly, PDF & Email

Leave a Reply

Your email address will not be published. Required fields are marked *