ਵਿੱਦਿਆ ਹੀ ਸੂਬੇ ਦਾ ਅਸਲੀ ਵਿਕਾਸ: ਸੰਤ ਘੁੰਨਸ

ss1

ਵਿੱਦਿਆ ਹੀ ਸੂਬੇ ਦਾ ਅਸਲੀ ਵਿਕਾਸ: ਸੰਤ ਘੁੰਨਸ

16-1
ਕੋਹਰੀਆਂ 15 ਜੂਨ (ਰਣ ਸਿੰਘ ਚੱਠਾ) ਨੇੜਲੇ ਪਿੰਡ ਚੱਠਾ ਨਨਹੇੜਾ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਵਾ ਕੇ ਸੀਨੀਅਰ ਸੈਕੰਡਰੀ ਸਕੂਲ ਬਣਵਾਉਣ ਤੇ ਡਾਇਰੈਕਟਰ ਗੁਰਪਿਆਰ ਸਿੰਘ ਚੱਠਾ ਸੂਬਾ ਜਨਰਲ ਸਕੱਤਰ ਪੰਚਾਇਤ ਯੂਨੀਅਨ ਪੰਜਾਬ ਨੇ ਸਮੁੱਚੀ ਗ੍ਰਾਮ ਪੰਚਾਇਤ ਨੂੰ ਨਾਲ ਲੈਕੇ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜ੍ਹਬਾ ਦਾ ਧੰਨਵਾਦ ਕੀਤਾ ਤੇ ਮੂੰਹ ਮਿੱਠਾ ਕਰਵਾਇਆ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਘੁੰਨਸ ਨੇ ਕਿਹਾ ਕਿ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰਾਂ ਦੇ ਮੁਕਾਬਲੇ ਵਿੱਦਿਆ ਪ੍ਰਦਾਨ ਕਰਨਾਂ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ,ਜਿਸ ਦੇ ਤਹਿਤ ਪਿੰਡਾਂ ਦੇ ਲੋਕਾਂ ਦੀ ਪੜਾਈ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਵੱਡੀ ਪੱਧਰ ਤੇ ਸਕੂਲਾਂ ਨੂੰ ਅਪਗ੍ਰੈਡ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹੇ।ਸੰਤ ਘੁੰਨਸ ਨੇ ਕਿਹਾ ਕਿ ਵਿੱਦਿਆ ਹੀ ਸੂਬੇ ਦਾ ਅਸਲੀ ਵਿਕਾਸ ਹੈ,ਪੜਾਈ ਤੋਂ ਪਛੜੇ ਸੂਬੇ ਕਦੇ ਵੀ ਵਿਕਾਸ ਵਿੱਚ ਅੱਗੇ ਨਹੀ ਵੱਧ ਸਕਦੇ। ਉਨਾ ਕਿਹਾ ਕਿ ਸਾਡਾ ਮੁੱਖ ਟੀਚਾ ਪੰਜਾਬ ਨੂੰ ਹਰ ਪੱਖੋਂ ਮਜਬੂਤ ਕਰਕੇ ਹਰ ਖੇਤਰ ਵਿੱਚ ਜਿੱਤ ਦੇ ਝੰਡੇ ਲਹਿਰਾਉਣਾਂ ਹੈ।ਇਸ ਮੋਕੇ ਦਫਤਰ ਇੰਚਾਰਜ਼ ਰਾਜ ਸਿੰਘ ਝਾੜੋਂ,ਪੀ,ਏ ਜਸਵਿੰਦਰ ਸਿੰਘ ਲੱਧੜ,ਕਲੱਬ ਪ੍ਰਧਾਨ ਰਣਜੀਤ ਸਿੰਘ ਬਿੱਲਾ,ਸਰਪੰਚ ਭੋਲਾ ਸਿੰਘ,ਸਰਪੰਚ ਸੁਖਵੀਰ ਸਿੰਘ ਢੰਡੋਲੀ,ਅਕਾਲੀ ਆਗੂ ਖਿੱਲੂ ਸਿੰਘ,ਚਮਕੋਰ ਸਿੰਘ ਖਾਲਸਾ,ਨਛੱਤਰ ਸਿੰਘ ਬਾਬਾ,ਰਾਮ ਸਿੰਘ ਗੱਡਾ,ਪੰਚ ਹਰਵਿੰਦਰ ਸਿੰਘ,ਪੰਚ ਰਘਵੀਰ ਸਿੰਘ,ਜਗਵਿੰਦਰ ਸਿੰਘ ਕਮਾਲਪੁਰ,ਨਛੱਤਰ ਸਿੰਘ ਚੱਠਾ, ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *