ਕਬਰਵਾਲਾ ਪੁਲਿਸ ਵੱਲੋਂ ਹੈਰੋਈਨ ਸਮੇਤ ਦੋ ਵਿਅਕਤੀ ਕਾਬੂ

ss1

ਕਬਰਵਾਲਾ ਪੁਲਿਸ ਵੱਲੋਂ ਹੈਰੋਈਨ ਸਮੇਤ ਦੋ ਵਿਅਕਤੀ ਕਾਬੂ

ਮਲੋਟ, 2 ਮਈ (ਆਰਤੀ ਕਮਲ) : ਥਾਣਾ ਕਬਰਵਾਲਾ ਪੁਲਿਸ ਨੇ 2 ਵਿਅਕਤੀਆਂ ਨੂੰ 8 ਗ੍ਰਾਮ ਹੈਰੋਈਨ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਐਸ.ਆਈ ਸੰਤਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਕਬਰਵਾਲਾ ਵਿਖੇ ਦੌਰਾਨੇ ਗਸ਼ਤ ਦੋ ਵਿਅਕਤੀਆਂ ਨੂੰ ਕਿਸੇ ਦੀ ਉਡੀਕ ਕਰਦੇ ਦੇਖਿਆਂ ਅਤੇ ਸ਼ੱਕ ਦੇ ਅਧਾਰ ਤੇ ਜਦੋਂ ਉਨਾਂ ਦੀ ਤਲਾਸ਼ੀ ਲਈ ਤਾਂ ਉਨਾਂ ਕੋਲੋਂ 8 ਗ੍ਰਾਮ ਹੈਰੋਈਨ ਬਰਾਮਦ ਹੋਈ। ਜਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕਬਰਵਾਲਾ ਵਿਖੇ ਲਿਆਂਦਾ ਗਿਆ। ਉਨਾਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਧੀਰਾ ਸਿੰਘ ਅਤੇ ਗੁਰਤੇਜ ਸਿੰਘ ਪਿੰਡ ਮਰਹਾਣਾ ਵਜੋਂ ਹੋਈ ਹੈ। ਮੁਕਦਮਾ ਨੰ: 27 ਤਹਿਤ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *