ਯੂਥ ਅਕਾਲੀ ਦਲ ਬਾਦਲ ਨੇ ਪ੍ਰਗਟ ਨੂੰ ਮੰਡੀ ਕਿੱਲਿਆਂਵਾਲੀ ਤੇ ਮਾਨ ਨੂੰ ਗਿੱਦੜਬਾਹਾ ਦਾ ਪ੍ਰਧਾਨ ਨਿਯੁਕਤ ਕੀਤਾ

ss1

ਯੂਥ ਅਕਾਲੀ ਦਲ ਬਾਦਲ ਨੇ ਪ੍ਰਗਟ ਨੂੰ ਮੰਡੀ ਕਿੱਲਿਆਂਵਾਲੀ ਤੇ ਮਾਨ ਨੂੰ ਗਿੱਦੜਬਾਹਾ ਦਾ ਪ੍ਰਧਾਨ ਨਿਯੁਕਤ ਕੀਤਾ

2-25 (6)
ਮਲੋਟ, 2 ਮਈ (ਆਰਤੀ ਕਮਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਾਲਵਾ ਜ਼ੋਨ-1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਰਹਿਨੁਮਾਈ ਹੇਠ ਯੂਥ ਅਕਾਲੀ ਦਲ ਬਾਦਲ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ ਬਰਾੜ ਵੱਲੋਂ ਜੱਥੇਬੰਦੀ ਦਾ ਵਿਸਥਾਰ ਕਰਦਿਆਂ ਪ੍ਰਗਟ ਸਿੰਘ ਬਰਾੜ ਨੂੰ ਯੂਥ ਅਕਾਲੀ ਦਲ ਮੰਡੀ ਕਿੱਲਿਆਂਵਾਲੀ ਅਤੇ ਸੱਤਪਾਲ ਮਾਨ ਨੂੰ ਯੂਥ ਅਕਾਲੀ ਦਲ ਗਿੱਦੜਬਾਹਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਜਿੱਥੇ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ, ਉੱਥੇ ਦਿਨ ਪ੍ਰਤੀਦਿਨ ਨੌਜਵਾਨ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣ 2017 ਦੀਆਂ ਤਿਆਰੀਆਂ ਦਾ ਬਿਗੁਲ ਵਜਾਉਂਦਿਆਂ ਵਿਸਾਖੀ ਕਾਨਫਰੰਸ ਮੌਕੇ ਰਸਮੀ ਤੌਰ ਤੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ।

ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਤੇ ਯੂਥ ਵਿੰਗ ਵੱਲੋਂ ਵੱਡੇ ਪੱਧਰ ਤੇ ਪਾਰਟੀ ਵਰਕਰਾਂ ਨੂੰ ਅਹੁਦੇ ਵੰਡ ਕੇ ਸਰਗਰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨ ਵਿਚ ਬਾਕੀ ਅਹੁਦੇਦਾਰਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਮੌਕੇ ਨਵੇਂ ਬਣੇ ਸ਼ਹਿਰੀ ਪ੍ਰਧਾਨਾਂ ਨੂੰ ਮਾਲਵਾ ਜ਼ੋਨ-1 ਦੇ ਪ੍ਰਧਾਨ ਰੋਜ਼ੀ ਬਰਕੰਦੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਜ਼ੋਨ-1 ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਧੋਲਾ, ਜਸਵੰਤ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਠੇਕੇਦਾਰ, ਪ੍ਰਧਾਨ ਚਰਨਜੀਤ ਸਿੰਘ ਭੂੰਦੜ ਗਿੱਦੜਬਾਹਾ, ਰੈਸਟੀ ਰੰਧਾਵਾ, ਸ਼ੰਮੀ ਘਈ ਆਦਿ ਹਾਜ਼ਰ ਸਨ। ।

print
Share Button
Print Friendly, PDF & Email

Leave a Reply

Your email address will not be published. Required fields are marked *