ਕਿਸਾਨ ਦੀ ਮੁਸਤੈਦੀ ਨਾਲ ਖੇਤੀਬਾੜੀ ਅਧਿਕਾਰੀਆਂ ਸਰਕਾਰ ਤੋਂ ਨਾ ਮਨਜੂਰ ਹਾਈਬਰਿੱਡ ਝੋਨੇ ਦਾ ਬੀਜ ਫੜਿਆ

ss1

ਕਿਸਾਨ ਦੀ ਮੁਸਤੈਦੀ ਨਾਲ ਖੇਤੀਬਾੜੀ ਅਧਿਕਾਰੀਆਂ ਸਰਕਾਰ ਤੋਂ ਨਾ ਮਨਜੂਰ ਹਾਈਬਰਿੱਡ ਝੋਨੇ ਦਾ ਬੀਜ ਫੜਿਆ

2-25 (5)
ਮਲੋਟ, 2 ਮਈ (ਆਰਤੀ ਕਮਲ) : ਮਲੋਟ ਵਿਖੇ ਇਕ ਕਿਸਾਨ ਦੀ ਮੁਸਤੈਦੀ ਨਾਲ ਪੰਜਾਬ ਸਰਕਾਰ ਵੱਲੋਂ ਨਾਮਨਜੂਰ ਝੋਨੇ ਦਾ ਹਾਈਬਰਿਡ ਬੀਜ ਫੜਿਆ ਗਿਆ । ਕਿਸਾਨ ਬਿੱਟੂ ਭੁਲੇਰੀਆਂ ਨੇ ਗਰੋਵਰ ਬੀਜ ਭੰਡਾਰ ਤੋਂ ਝੋਨੇ ਦਾ ਬੀਜ ਖਰੀਦਿਆ ਤਾਂ ਦੁਕਾਨਦਾਰ ਨੇ ਉਸਨੂੰ ਗੁਮਰਾਹ ਕਰਦਿਆਂ ਪਾਈਨਰ ਕੰਪਨੀ ਦਾ 27ਪੀ31 ਕਿਸਮ ਦਾ ਬੀਜ ਦਿੱਤਾ ਗਿਆ । ਜਦ ਉਕਤ ਕਿਸਾਨ ਨੂੰ ਪਤਾ ਲੱਗਿਆ ਕਿ ਇਹ ਬੀਜ ਸਰਕਾਰ ਵੱਲੋਂ ਮਨਜੂਰ ਸ਼ੁਦਾ ਨਹੀ ਹੈ ਤਾਂ ਉਹ ਤੁਰੰਤ ਉਕਤ ਦੁਕਾਨ ਤੇ ਵਾਪਸ ਗਿਆ ਤੇ ਨਾਲ ਹੀ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰਦਿਆਂ ਮੌਕੇ ਤੇ ਸੱਦ ਲਿਆ ।

ਮਲੋਟ ਬਾਲਕ ਦੇ ਖੇਤੀਬਾੜੀ ਅਫਸਰ ਡ੍ਰਾ. ਹਸਨ ਸਿੰਘ ਆਪਣੀ ਟੀਮ ਏ.ਐਸ.ਆਈ ਜਸਵੀਰ ਸਿੰਘ, ਏ.ਐਸ.ਆਈ ਪ੍ਰਸੋਤਮ ਲਾਲ ਅਤੇ ਏ.ਐਸ.ਆਈ ਜੋਰਾ ਸਿੰਘ ਨਾਲ ਮੌਕੇ ਤੇ ਪੁੱਜੇ ਅਤੇ ਉਹਨਾਂ ਉਕਤ ਦੁਕਾਨ ਵਿਚ ਪਿਆ ਇਹ ਬੀਜ ਸੀਲ ਕਰ ਲਿਆ । ਡ੍ਰਾ. ਹਸਨ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਦੀਆਂ ਕੁਲ 31 ਥੈਲੀਆਂ ਜੋ ਕਿ ਤਿੰਨ ਕਿਲੋ ਪ੍ਰਤੀ ਥੈਲੀ ਪੈਕਿੰਗ ਵਿਚ ਹਨ ਸੀਲ ਕਰ ਲਿਆ ਗਿਆ ਹੈ । ਉਹਨਾਂ ਕਿਹਾ ਕਿ ਬੀਜ ਵਿਕਰੇਤਾ ਖਿਲਾਫ ਸੀਡ ਐਕਟ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ । ਉਧਰ ਗਰੋਵਰ ਬੀਜ ਭੰਡਾਰ ਦੇ ਮਹਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਕੰਪਨੀ ਤੋਂ ਬਿੱਲ ਤੇ ਮਾਲ ਖਰੀਦਿਆ ਹੈ ਅਤੇ ਸਰਕਾਰ ਤੋਂ ਮਨਜੂਰੀ ਸਬੰਧੀ ਕੰਪਨੀ ਨਾਲ ਰਾਬਤਾ ਕਾਇਮ ਕਰਨਗੇ ।

print
Share Button
Print Friendly, PDF & Email