ਸਵੱਛ ਭਾਰਤ ਮੁਹਿੰਮ ਤਹਿਤ ਜ਼ਿਲੇ ’ਚ ਪਹਿਲੇ ਪੜਾਅ ਵਿੱਚ 1759 ਪਖਾਨੇ ਬਣਾ ਕੇ 50 ਪਿੰਡਾਂ ਨੂੰ ਖੁੱਲੇ ’ਚ ਸੌਚ ਮੁਕਤ ਕੀਤਾ ਗਿਆ- ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ

ss1

ਸਵੱਛ ਭਾਰਤ ਮੁਹਿੰਮ ਤਹਿਤ ਜ਼ਿਲੇ ’ਚ ਪਹਿਲੇ ਪੜਾਅ ਵਿੱਚ 1759 ਪਖਾਨੇ ਬਣਾ ਕੇ 50 ਪਿੰਡਾਂ ਨੂੰ ਖੁੱਲੇ ’ਚ ਸੌਚ ਮੁਕਤ ਕੀਤਾ ਗਿਆ- ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ

15-10 (1)
ਬਰਨਾਲਾ, 14 ਜੂਨ (ਨਰੇਸ਼ ਗਰਗ) ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਅਧੀਨ ਜ਼ਿਲਾ ਬਰਨਾਲਾ ਵਿੱਚ ਪਹਿਲੇ ਪੜਾਅ ਅਧੀਨ 50 ਪਿੰਡਾਂ ਵਿੱਚ 1759 ਪਖਾਨੇ ਬਣਾ ਕੇ ਖੁੱਲੇ ’ਚ ਸ਼ੌਚ ਜਾਣ ਤੋਂ ਮੁਕਤ ਕੀਤਾ ਜਾ ਚੁੱਕਾ ਹੈ ਅਤੇ ਇੰਨਾਂ ਲਾਭਪਾਤਰੀਆਂ ਨੂੰ 15000 ਰੁਪਏ ਪ੍ਰਤੀ ਪਖਾਨੇ ਦੇ ਹਿਸਾਬ ਨਾਲ 2 ਕਰੋੜ 63 ਲੱਖ 85 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਸਥਾਨਕ ਮੀਟਿੰਗ ਹਾਲ ਵਿਖੇ ਸਵੱਛ ਭਾਰਤ ਮੁਹਿੰਮ ਦਾ ਜਾਇਜਾ ਲੈਣ ਲਈ ਰੱਖੀ ਗਈ ਮੀਟਿੰਗ ਦੌਰਾਨ ਦਿੱਤੀ।
ਸ. ਰਾਏ ਨੇ ਦੱਸਿਆ ਕਿ ਦੂਜੇ ਪੜਾਅ ਅਧੀਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਰਨਾਲਾ ਵੱਲੋਂ 60 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਇੰਨਾਂ ਪਿੰਡਾਂ ਵਿੱਚ 4 ਹਜ਼ਾਰ ਪਖਾਨੇ ਬਣਾਏ ਜਾਣਗੇ। ਉਨਾਂ ਦੱਸਿਆ ਕਿ ਸਨਾਖਤ ਕੀਤੇ ਗਏ ਇੰਨਾਂ ਪਿੰਡਾਂ ਵਿਚੋਂ 31 ਪਿੰਡਾਂ ਦੇ ਲਾਭਪਾਤਰੀਆਂ ਨੂੰ 4 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਲਗਭਗ 2666 ਪਖਾਨੇ ਬਣਾਏ ਜਾਣਗੇ। ਉਨਾਂ ਦੱਸਿਆ ਕਿ ਬਾਕੀ ਰਹਿੰਦੇ ਪਿੰਡਾਂ ਨੂੰ ਕਵਰ ਕਰਨ ਲਈ ਪੰਜਾਬ ਸਰਕਾਰ ਤੋਂ 3 ਕਰੋੜ ਰੁਪਏ ਦੀ ਹੋਰ ਮੰਗ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਲਾਭਪਾਤਰੀਆਂ ਦੇ ਖਾਤੇ ਵਿੱਚ ਕੁੱਲ 6 ਕਰੋੜ 63 ਲੱਖ 85 ਹਜ਼ਾਰ ਰੁਪਏ ਪਾਏ ਜਾ ਚੁੱਕੇ ਹਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਰਨਾਲਾ ਦੇ ਐਕਸੀਅਨ ਸ੍ਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਵੱਖ ਵੱਖ ਪਿੰਡਾਂ ਵਿੱਚ ਗਰਾਮ ਪੰਚਾਇਤ ਵਾਟਰ ਐਂਡ ਸੈਨੀਟੇਸ਼ਨ ਕਮੇਟੀਆਂ ਬਣਾ ਕੇ ਲਾਭਪਾਤਰੀਆਂ ਦੀ ਸ਼ਨਾਖਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਗਰਾਮ ਪੰਚਾਇਤ ਕਮੇਟੀਆਂ ਵੱਲੋਂ ਇੰਨਾਂ ਪਖਾਨਿਆਂ ਨੂੰ ਤਸਦੀਕ ਕਰਕੇ ਮਤੇ ਪਾਏ ਜਾਂਦੇ ਹਨ। ਹਰੇਕ ਲਾਭਪਾਤਰੀ ਨੂੰ 15000/- ਰੁਪਏ ਪ੍ਰਤੀ ਘਰ ਪੱਕਾ ਪਖਾਨਾ ਬਣਾਉਣ ਲਈ ਜਾਰੀ ਕੀਤੇ ਜਾਂਦੇ ਹਨ।
ਉਨਾਂ ਕਿਹਾ ਕਿ ਨਿਰੋਗੀ ਸਿਹਤ ਲਈ ਹਰ ਵਿਅਕਤੀ ਨੂੰ ਪੀਣ ਵਾਲਾ ਸਾਫ ਪਾਣੀ, ਘਰ ਵਿੱਚ ਪੱਕੇ ਪਖਾਨੇ ਦਾ ਹੋਣਾ ਅਤੇ ਸਹੀ ਢੰਗ ਸੰਭਾਲ ਅਤੇ ਸਾਫ-ਸਫ਼ਾਈ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਅੱਜ ਜਦੋਕਿ ਸਾਇੰਸ ਏਨੀ ਤਰੱਕੀ ਕਰ ਚੁੱਕੀ ਹੈ ਪਰ ਫੇਰ ਵੀ ਸਾਡੇ ਘਰ ਦੇ ਮਰਦ ਅਤੇ ਔਰਤਾਂ ਖੁੱਲੇ ਵਿੱਚ ਸ਼ੌਚ ਕਰਨ ਲਈ ਜਾਂਦੇ ਹਨ। ਜਿਸ ਉੱਤੇ ਮੱਖੀਆਂ ਬੈਠਦੀਆਂ ਹਨ ਅਤੇ ਆਪਣੇ 4-5 ਕਿਲੋਮੀਟਰ ਦੇ ਏਰੀਏ ਵਿੱਚ ਗੰਦਗੀ ਨਾਲ ਬਿਮਾਰੀਆਂ ਫੈਲਾਉਂਦੀਆਂ ਹਨ। ਇਸ ਨਾਲ ਸਾਡਾ ਆਲਾ ਦੁਆਲਾ ਵੀ ਪ੍ਰਦੂਸ਼ਿਤ ਹੁੰਦਾ ਹੈ। ਸਾਨੂੰ ਖੁੱਲੇ ਵਿੱਚ ਸ਼ੌਚ ਕਰਨ ਤੋ ਗੁਰੇਜ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *