ਹਲਕਾ ਪੱਟੀ ਦੇ ਪਿੰਡ ਫੁੱਲਾਵਾਲੀ ਤੋ ਮਿਲਿਆ “ਆਪ” ਨੂੰ ਭਰਵਾਂ ਹੁੰਗਰਾ_ ਸਰਤਾਜ ਸੰਧੂ

ss1

ਹਲਕਾ ਪੱਟੀ ਦੇ ਪਿੰਡ ਫੁੱਲਾਵਾਲੀ ਤੋ ਮਿਲਿਆ “ਆਪ” ਨੂੰ ਭਰਵਾਂ ਹੁੰਗਰਾ_ ਸਰਤਾਜ ਸੰਧੂ

14-19 (1)
ਪੱਟੀ 13 ਜੂਨ (ਅਵਤਾਰ ਸਿੰਘ ਢਿੱਲੋਂ) ਆਮ ਆਦਮੀ ਪਾਰਟੀ ਦੇ ਜੋਂਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿਚ ਪਿੰਡ ਫੁੱਲਾ ਵਾਲੀ ਤੋ ਬਹੁਤ ਭਰਵਾਂ ਹੁੰਗਰਾ ਮਿਲਿਆ।“ਆਪ”ਚ ਸ਼ਾਮਲ ਹੋਏ ਪਰਿਵਾਰ ਵਜੀਰ ਸਿੰਘ,ਸੁੱਖਪਾਲ ਸਿੰਘ,ਹਰਪ੍ਰੀਤ ਸਿੰਘ,ਬਚਨ ਸਿੰਘ,ਬਲਵੀਰ ਸਿੰਘ,ਪੂਰਨ ਸਿੰਘ,ਅਨੋਖ ਸਿੰਘ,ਅਜੀਤ ਸਿੰਘ,ਬਲਵੰਤ ਸਿੰਘ ਆਦਿ ਨੇ “ਆਪ”ਦਾ ਝਾੜੂ ਚੁੱਕਿਆ।ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ 9 ਸਾਲਾ ਤੋ ਰਾਜ ਕਰ ਰਹੀ ਮੋਜੂਦਾ ਸਰਕਾਰ ਦੀਆ ਮਾੜੀਆਂ ਨੀਤੀਆਂ ਕਾਰਨ ਹੁਣ ਖੁਸ਼ੀਆ ਦੀ ਥਾਂ ਕਿਸਾਨਾਂ,ਮਜਦੂਰਾਂ ਦੇ ਘਰਾ ਵਿਚ ਗਮੀਆ ਦੇ ਪੈਦੇ ਕੀਰਨੇ ਜਿਥੇ ਕਿ ਪੰਜਾਬ ਦੇ ਨੌਜਵਾਨ ਗੱਭਰੂ ਖੇਡ ਕੱਬਡੀ,ਹਾਕੀ,ਫੁੱਟਬਾਲ ਆਦਿ ਖੇਡਾਂ ਵਿਚ ਮੱਲਾ ਮਾਰਦੇ ਸਨ,ਪਰ ਅੱਜ ਕੱਲ ਸਰਕਾਰ ਦੀਆਂ ਮਾੜੀਆਂ ਨੀਤੀਆ ਕਾਰਨ ਨੌਜਵਾਨਾਂ ਨੂੰ ਸ਼ਮੈਕ ਵਰਗੀਆਂ ਨਾਂ ਮੁਰਾਦ ਬਿਮਾਰੀਆ ਲਾ ਕੇ ਨੌਜਵਾਨੀ ਅਤੇ ਕਿਸ਼ਾਨੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।ਇਸ ਮੌਕੇ ਸਾਬਕਾ ਸੈਨਿਕ ਵਿੰਗ ਦੇ ਸੈਕਟਰ ਇੰਚਾਰਜ ਦਿਲਬਾਗ ਸਿੰਘ ਸਭਰਾ,ਯੂਥ ਵਿੰਗ ਦੇ ਸੈਕਟਰ ਇੰਚਾਰਜ ਸੰਦੀਪ ਸਿੰਘ ਸਭਰਾ ਅਤੇ ਕਿਸਾਨ ਵਿੰਗ ਦੇ ਸੈਕਟਰ ਇੰਚਾਰਜ ਸਵਰਨ ਸਿੰਘ ਖਹਿਰਾ ਆਦਿ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *