ਖਾਲ ਚੋਂ ਤੈਰਦੀ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ss1

ਖਾਲ ਚੋਂ ਤੈਰਦੀ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

2-25 (3)
ਮਲੋਟ, 2 ਮਈ (ਆਰਤੀ ਕਮਲ) : ਅੱਜ ਸਵੇਰੇ ਪਿੰਡ ਬੁਰਜਾਂ ਤੋਂ ਕੜੀਆਂਵਾਲੀ ਰੋਡ ਤੇ ਵਗਦੇ ਖਾਲ ਚੋਂ ਨੌਜਵਾਨ ਦੀ ਲਾਸ਼ ਮਿਲਣ ਤੇ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ 72 ਘੰਟਿਆਂ ਲਈ ਸਰਕਾਰੀ ਹਸਪਤਾਲ ਵਿਖੇ ਸ਼ਨਾਖਤ ਲਈ ਰੱਖ ਦਿੱਤਾ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੁਖਤਿਆਰ ਸਿੰਘ ਚੌਕੀਦਾਰ ਅਤੇ ਸਰਪੰਚ ਜਗਦੀਸ਼ ਸਿੰਘ ਨੇ ਪਿੰਡ ਬੁਰਜਾਂ ਰੋਡ ਤੋਂ ਕੜੀਆਂਵਾਲੀ ਰੋਡ ਤੇ ਵਗਦੇ ਖਾਲ ‘ਚ ਇਕ ਲਾਸ਼ ਤੈਰਦੀ ਦੇਖੀ ਤਾਂ ਉਹਨਾਂ ਤੁਰੰਤ ਇਸ ਦੀ ਸੂਚਨਾ ਨੇ ਥਾਣਾ ਪੁਲਿਸ ਕਬਰਵਾਲਾ ਨੂੰ ਦਿੱਤੀ । ਸੂਚਨਾ ਮਿਲਦਿਆ ਹੀ ਥਾਣੇਦਾਰ ਸੰਤਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਲਾਸ਼ ਨੂੰ ਖਾਲ ਚੋਂ ਬਾਹਰ ਕੱਢਿਆ। ਥਾਣੇਦਾਰ ਸੰਤਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 25 ਸਾਲ ਜਾਪਦੀ ਹੈ। ਉਸਦੇ ਡੱਬੀਆਂਵਾਲੀ ਸ਼ਰਟ ਅਤੇ ਫਰੋਜ਼ੀ ਰੰਗ ਦੀ ਜੀਨ ਪੈਂਟ ਪਾਈ ਹੋਈ ਹੈ ਅਤੇ ਖੱਬੀ ਬਾਂਹ ਤੇ ਅੰਗਰੇਜੀ ਵਿਚ ‘ਸਤਨਾਮ’ ਲਿਖਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *