ਸੂਬਾ ਸਰਕਾਰ ਵੱਲੋਂ ਸੈਣੀ ਵੈਲਫੇਅਰ ਬੋਰਡ ਦੇ ਗਠਨ ਦੀ ਮਨਜੂਰੀ ਨਾਲ ਸੈਣੀ ਸਮਾਜ ਦੀਆਂ ਮੁਸ਼ਕਿਲਾਂ ਹੋਣਗੀਆਂ ਹੱਲ-ਵਿਰਕਮ ਸੈਣੀ

ss1

ਸੂਬਾ ਸਰਕਾਰ ਵੱਲੋਂ ਸੈਣੀ ਵੈਲਫੇਅਰ ਬੋਰਡ ਦੇ ਗਠਨ ਦੀ ਮਨਜੂਰੀ ਨਾਲ ਸੈਣੀ ਸਮਾਜ ਦੀਆਂ ਮੁਸ਼ਕਿਲਾਂ ਹੋਣਗੀਆਂ ਹੱਲ-ਵਿਰਕਮ ਸੈਣੀ

14-17
ਰਾਜਪੁਰਾ, 13 ਜੂਨ (ਐਚ.ਐਸ.ਸੈਣੀ)-ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੈਣੀ ਸਮਾਜ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਅਤੇ ਉਨਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਵਾਸਤੇ ਸੈਣੀ ਵੈਲਫੇਅਰ ਬੋਰਡ ਬਣਾਉਣ ਲਈ ਕੈਬਨਿਟ ਵਿੱਚ ਮਨਜੂਰੀ ਦੇ ਦਿੱਤੀ ਹੈ। ਇਸ ਮਨਜੂਰੀ ਨਾਲ ਜਿਥੇ ਸੈਣੀ ਸਮਾਜ ਦਾ ਕੱਦ ਹੋਰ ਵਧਿਆ ਹੈ ਤੇ ਹੁਣ ਸੈਣੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਹੋਣ ਦੀ ਵੀ ਆਸ ਬੱਝੀ ਹੈ। ਇਸ ਕੰਮ ਦੇ ਲਈ ਮੁੱਖ ਮੰਤਰੀ ਪੰਜਾਬ ਸ੍ਰ ਬਾਦਲ ਤੇ ਸਮੁੱਚੀ ਕੈਬਨਿਟ ਵਧਾਈ ਦੀ ਪਾਤਰ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੈਣੀ ਸਮਾਜ ਜ਼ਿਲਾਂ ਸੰਗਰੂਰ ਦੇ ਆਗੂ ਤੇ ਕੌਂਸਲਰ ਵਿਕਰਮ ਸੈਣੀ ਨੇ ਰਾਜਪੁਰਾ ਵਿਖੇ ਸੈਣੀ ਭਾਈਚਾਰੇ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸੈਣੀ ਸਮਾਜ ਦੇ ਜ਼ਿਲਾ ਆਗੂ ਵਿਕਰਮ ਸੈਣੀ ਨੇ ਕਿਹਾ ਕਿ ਸੈਣੀ ਭਾਈਚਾਰੇ ਨਾਲ ਸ਼ੁਰੂ ਤੋਂ ਹੀ ਵਿਤਕਰਾ ਹੁੰਦਾ ਆਇਆ ਹੈ। ਪੰਜਾਬ ਸੂਬੇ ਅੰਦਰ ਸੈਣੀ ਬਰਾਦਰੀ ਦੀ ਗਿੱਣਤੀ ਲੱਖਾਂ ’ਚ ਹੈ ਪਰ ਸੈਣੀ ਸਮਾਜ ਦੀਆਂ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਸੂਬੇ ਅੰਦਰ ਹੁਣ ਤੱਕ ਰਹਿ ਚੁੱਕੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਕੋਈ ਹੱਲ ਨਹੀ ਕਰਵਾਇਆ। ਸੈਣੀ ਨੇ ਕਿਹਾ ਕਿ ਭਾਂਵੇ 20 ਫਰਵਰੀ 2009 ਨੂੰ ਅਕਾਲੀ-ਭਾਜਪਾ ਸਰਕਾਰ ਵਲੋਂ ਸੈਣੀ ਸਮਾਜ ਨੂੰ ਓ.ਬੀ.ਸੀ ਕੈਟਾਗਿਰੀ ਦਾ ਦਰਜ਼ਾ ਦੇਣ ਦਾ ਨੋਟੀਫਿਕਸੇਨ ਜਾਰੀ ਕਰ ਦਿੱਤਾ ਸੀ ਪਰ ਸੈਣੀ ਸਮਾਜ ਦੇ ਕੁਝ ਵਿਅਕਤੀਆਂ ਵਲੋਂ ਇਤਰਾਜ ਜਤਾਉਣ ਤੇ ਨੋਟੀਫਿਕੇਸ਼ਨ ਤੇ ਰੋਕ ਲਗਾ ਦਿੱਤੀ ਗਈ ਸੀ ਜ਼ੋ ਹੁਣ ਤੱਕ ਜਾਰੀ ਹੈ। ਇਸ ਰੋਕ ਕਾਰਣ ਜਿਥੇ ਸੈਣੀ ਸਮਾਜ ਆਪਣੇ ਅਧਿਕਾਰਾਂ ਤੋਂ ਵਾਂਝਾ ਹੋ ਗਿਆ ਹੈ ਉਥੇ ਬੱਚਿਆਂ ਨੂੰ ਪੜਾਈ ਅਤੇ ਰੁਜ਼ਗਾਰ ਲੈਣ ਦੇ ਲਈ ਮਿਲਣ ਵਾਲੀ ਰਿਜ਼ਰਵੇਸ਼ਨ ਤੋਂ ਵੀ ਹੱਥ ਧੋਣਾ ਪਿਆ ਹੈ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਜਿਹੜਾ ਸੈਣੀ ਵੈਲਫੇਅਰ ਬੋਰਡ ਸਥਾਪਿਤ ਕਰਨ ਦਾ ਬਿਲ ਪਾਸ ਕੀਤਾ ਹੈ ਇਸ ਨਾਲ ਸੈਣੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਸਮਾਂ ਮਿਲੇਗਾ। ਇਸ ਮੌਕੇ ਹਰਵਿੰਦਰ ਸਿੰਘ ਸੈਣੀ ਸ਼ਾਮਦੋਂ, ਹਰਜਿੰਦਰ ਸਿੰਘ ਬੱਬਲ, ਪਰਮਿੰਦਰਪਾਲ ਸਿੰਘ ਸੈਣੀ, ਰਣਜੀਤ ਸਿੰਘ ਢਕਾਨਸੂ ਸਣੇ ਹੋਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *