ਸੰਤ ਛੀਨੀਵਾਲ ਨੇ ਕੈਂਸਰ ਪੀੜਤਾਂ ਨੂੰ ਚੈੱਕ ਵੰਡੇ

ss1

ਸੰਤ ਛੀਨੀਵਾਲ ਨੇ ਕੈਂਸਰ ਪੀੜਤਾਂ ਨੂੰ ਚੈੱਕ ਵੰਡੇ

14-11 (2)
ਮਹਿਲ ਕਲਾਂ13 ਜੂਨ (ਭੁਪਿੰਦਰ ਸਿੰਘ ਧਨੇਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੈਂਸਰ ਪੀੜਤਾਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ ਹਲਕਾ ਚੰਨਣਵਾਲ ਤੋਂ ਮੈਂਬਰ ਐਸ ਜੀ ਪੀ ਸੀ ਸਮਤ ਦਲਬਾਰ ਸਿੰਘ ਛੀਨੀਵਾਲ ਕਲਾਂ ਨੇ 80 ਹਜਾਰ ਦੀ ਰਾਸੀ ਵਾਲੇ ਚੈੱਕ ਬਲੌਰ ਸਿੰਘ ਪੁੱਤਰ ਬੁੱਧ ਸਿੰਘ ਮਹਿਲ ਕਲਾਂ, ਹਰਵਿੰਦਰ ਕੌਰ ਪਤਨੀ ਜਸਵਿੰਦਰ ਕੌਰ ਸਹਿਜੜਾ,ਕੁਲਵੰਤ ਕੌਰ ਪਤਨੀ ਹਾਕਮ ਸਿੰਘ ਮਾਂਗੇਵਾਲ ਅਤੇ ਰਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਕ੍ਰਿਪਾਲ ਸਿੰਘ ਵਾਲਾ ਨੂੰ ਇਲਾਜ ਲਈ ਤਕਸੀਮ ਕੀਤੇ।
ਇਸ ਮੌਕੇ ਸੰਤ ਛੀਨੀਵਾਲ ਨੇ ਕਿਹਾ ਕਿ ਧਰਮ ਪ੍ਰਚਾਰ, ਵਿੱਦਿਆ ਦੇ ਖੇਤਰ ਦੇ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਦਾ ਕਾਰਜ ਸ਼ਲਾਘਾ ਯੋਗ ਉੱਦਮ ਹੈ। ਇਸ ਮੌਕੇ ਬਾਬਾ ਸੇਰ ਸਿੰਘ ਮਹਿਲ ਕਲਾਂ, ਸਰਪੰਚ ਕੁਲਵੰਤ ਕੌਰ ਕ੍ਰਿਪਾਲ ਸਿੰਘ ਵਾਲਾ, ਸ਼ਮਸ਼ੇਰ ਸਿੰਘ ਪ੍ਰਧਾਨ ਸੁਸਾਇਟੀ, ਜਸਵੰਤ ਸਿੰਘ ਕਨੇਡੀਅਨ,ਮੁਲਾਜਮ ਰਜਿੰਦਰ ਸਿੰਘ ਗੋਗੀ, ਯੂਥ ਆਗੂ ਬਲਵੰਤ ਸਿੰਘ ਛੀਨੀਵਾਲ ਕਲਾਂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *