ਉੱਤਰੀ ਰੀਜਨ ਦੇ ਖੇਡ ਮੁਕਾਬਲਿਆਂ ’ਚ ਕਾਨਵੈਂਟ ਸਕੂਲ ਦੇ ਵਿਦਿਆਰਥੀ ਮੋਹ

ss1

ਉੱਤਰੀ ਰੀਜਨ ਦੇ ਖੇਡ ਮੁਕਾਬਲਿਆਂ ’ਚ ਕਾਨਵੈਂਟ ਸਕੂਲ ਦੇ ਵਿਦਿਆਰਥੀ ਮੋਹਰੀ2-25 (4)
ਮਲੋਟ, 2 ਮਈ (ਆਰਤੀ ਕਮਲ)- ਇੰਡੀਅਨ ਸਕੂਲ ਆਫ਼ ਸੈਕਡੰਰੀ ਐਜੂਕੇਸ਼ਨ ਦੇ ਉਤਰੀ ਜੋਨ ਦੇ ਜੂਨੀਅਰ ਵਰਗ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਿੰ: ਫਾਦਰ ਜੋਬੀ ਪਾਲੂਸ, ਵਾਈਸ ਪ੍ਰਿੰ: ਸਿਸਟਰ ਜੋਸਨਾ ਮਾਰੀਆ ਨੇ ਦੱਸਿਆ ਕਿ ਫੁਟਬਾਲ ਅਤੇ ਬਾਸਕਟਬਾਲ ਮੈਚ ਵਿਚ ਕਾਨਵੈਂਟ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਐਥਲੈਟਿਕ ਮੁਕਾਬਲਿਆਂ ਯੂਨੀਅਰ ਚੈਂਪੀਅਨਸ਼ਿਪ ਮਲੋਟ ਦੇ ਨਾਂਅ ਰਹੀ। ਭਾਸ਼ਣ ਪ੍ਰਤੀਯੋਗਤਾ ਵਿਚ ਆਸਥਾ ਵਰਮਾ ਅਤੇ ਸਰਵਿਆ ਡੂਮੜਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਬੈਸਟ ਸਪੀਚ ਅਵਾਰਡ ਆਪਣੇ ਨਾਂਅ ਕੀਤਾ।

ਡਿਸਕਸ ਥਰੋਅ ਵਿਚ ਸਾਹਿਲਪ੍ਰੀਤ ਨੇ ਪਹਿਲਾ, ਲੰਬੀ ਛਾਲ ਵਿਚ ਦਿਗਵਿਜੇ ਨੇ ਪਹਿਲਾਂ, 1500 ਮੀਟਰ ਵਿਚ ਹਰੀਸ਼ ਨੇ ਪਹਿਲਾ, ਸ਼ਾਰਟਪੁਟ ਵਿਚ ਜਸਮਨ ਨੇ ਪਹਿਲਾ, ਹਰਡਲ ਵਿਚ ਜਸਪ੍ਰੀਤ ਨੇ ਦੂਜਾ, 100 ਤੇ 200 ਮੀਟਰ ਦੌੜ ਵਿਚ ਅਕਾਸ਼ਦੀਪ ਨੇ ਪਹਿਲਾ, ਕੁਇਜ ਮੁਕਾਬਲਿਆਂ ਵਿਚ ਅਰਸ਼ ਖੇੜਾ ਤੇ ਦੀਵਾਂਸ਼ ਜੈਨ ਨੇ ਪਹਿਲਾ ਸਥਾਨ ਮੱਲਿਆ। ਬੈਸਟ ਪਲੇਅਰ ਦਾ ਅਵਾਰਡ ਹਰੀਸ਼ ਕੁਮਾਰ ਨੇ ਆਪਣੇ ਨਾਂਅ ਕੀਤਾ। ਜੈਤੂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰ: ਪਾਲੂਸ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵੀ ਮਨੁੱਖੀ ਜਿੰਦਗੀ ਵਿਚ ਅਹਿਮ ਸਥਾਨ ਰੱਖਦੀਆਂ ਹਨ, ਜਿਸ ਕਰਕੇ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਡੀ.ਪੀ.ਟਰੇਸਾ, ਡੀ.ਪੀ.ਬਲਵਿੰਦਰ ਸਿੰਘ ਤੇ ਜੈਕਸ ਥਾਮਜ ਦਾ ਵਿਸ਼ੇਸ਼ ਸਹਿਯੋਗ ਰਿਹਾ।

print
Share Button
Print Friendly, PDF & Email