ਪਤੀ ਤੋਂ ਤੰਗ ਵਿਆਹੁਤਾ ਨੇ ਜ਼ਹਿਰੀਲੀ ਵਸਤੂ ਖਾ ਕੀਤੀ ਜੀਵਨ ਲੀਲਾ ਖ਼ਤਮ

ss1

ਪਤੀ ਤੋਂ ਤੰਗ ਵਿਆਹੁਤਾ ਨੇ ਜ਼ਹਿਰੀਲੀ ਵਸਤੂ ਖਾ ਕੀਤੀ ਜੀਵਨ ਲੀਲਾ ਖ਼ਤਮ

ਬਨੂੜ 13 ਜੂਨ (ਰਣਜੀਤ ਸਿੰਘ ਰਾਣਾ): ਨੇੜਲੇ ਪਿੰਡ ਝੱਜੋਂ ਵਿਖੇ 32 ਸਾਲਾ ਵਿਆਹੁਤਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਜਹਿਰੀਲੀ ਵਸਤੂ ਖਾ ਲਈ। ਜਿਸ ਤੋਂ ਬਾਅਦ ਉਸ ਨੂੰ ਚੰਡੀਗੜ ਦੇ ਪੀਜੀਆਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸ ਨੇ ਅੱਜ ਦਮ ਤੋੜ ਦਿੱਤਾ। ਪੁਲਸ ਨੇ ਮ੍ਰਿਤਕਾ ਦੀ ਮਾਤਾ ਗੁਰਨਾਮ ਕੌਰ ਦੇ ਬਿਆਨਾ ਦੇ ਅਧਾਰ ਜਵਾਈ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਏਐਸਆਈ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬਲਜਿੰਦਰ ਕੌਰ ਪੁੱਤਰੀ ਰੁਲਦਾ ਸਿੰਘ ਵਾਸੀ ਨਨਹੇੜਾ ਦਾ 15 ਸਾਲ ਪਹਿਲਾ ਸੁੱਖਵਿੰਦਰ ਸਿੰਘ ਵਾਸੀ ਝੱਜੋ ਨਾਲ ਵਿਆਹ ਹੋਇਆ ਸੀ। ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਸੀ ਜਿਸ ਤੋਂ ਤੰਗ ਆ ਕੇ ਬਲਜਿੰਦਰ ਕੌਰ ਨੇ 10 ਜੂਨ ਨੂੰ ਜਹਰੀਲੀ ਵਸਤੂ ਖਾ ਲਈ। ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਉਸ ਨੇ ਅੱਜ ਦਮ ਤੋੜ ਦਿੱਤਾ। ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਨਾਂ ਨੇ ਲੜਕੀ ਦੀ ਮਾਂ ਗੁਰਨਾਮ ਕੌਰ ਦੇ ਬਿਆਨਾ ਦੇ ਅਧਾਰ ਤੇ ਜਵਾਈ ਸੁਖਵਿੰਦਰ ਸਿੰਘ ਵਿਰੁੱਧ ਧਾਰਾ 306 ਆਈਪੀਸੀ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਮ੍ਰਿਤਕਾ ਬਲਜਿੰਦਰ ਕੌਰ ਆਪਣੇ ਪਿੱਛੇ 12 ਸਾਲਾ ਦੀ ਲੜਕੀ ਤੇ 10 ਸਾਲਾ ਦਾ ਲੜਕਾ ਛੱਡ ਗਈ ਹੈ। ਅਰੋਪੀ ਅਜੇ ਪੁਲਸ ਗ੍ਰਿਫਤ ਤੋਂ ਬਾਹਰ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *