ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ‘ਸ਼ਰਮਨਾਕ’ ਕਾਰਾ

ss1

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ‘ਸ਼ਰਮਨਾਕ’ ਕਾਰਾ

ਤਰਨ ਤਾਰਨ, 13 ਜੂਨ (ਏਜੰਸੀ): : ਜ਼ਿਲ੍ਹੇ ਦੇ ਪਿੰਡ ਵਾਂ ਤਾਰਾ ਸਿੰਘ ਦੇ ਗੁਰਦੁਆਰੇ ਦੀ ਹਦੂਦ ਵਿੱਚ ਸ਼੍ਰੋਮਣੀ ਕਮੇਟੀ ਤੇ ਤਿੰਨ ਮੁਲਾਜ਼ਮਾਂ ਨੂੰ ਮੀਟ ਖਾਂਦੇ ਫੜਿਆ ਗਿਆ ਹੈ। ਤਿੰਨਾਂ ਮੁਲਾਜ਼ਮਾਂ ਨੂੰ ਫੜਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਗੁਰਦੁਆਰਾ ਦੇ ਮੈਨੇਜਰ ਦਾ ਕਹਿਣਾ ਹੈ ਕਿ ਇਨ੍ਹਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਨੂੰ ਸਥਾਨਕ ਲੋਕਾਂ ਨੇ ਮੀਟ ਲੈਂਦੇ ਹੋਏ ਦੇਖ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਿੱਛਾ ਕੀਤਾ। ਲੋਕਾਂ ਮੁਤਾਬਕ ਇਨ੍ਹਾਂ ਨੇ ਪਹਿਲਾ ਗੁਰਦੁਆਰੇ ਦੀ ਹਦੂਦ ਅੰਦਰ ਮੀਟ ਬਣਾਇਆ ਤੇ ਬਾਅਦ ਵਿੱਚ ਖਾਣ ਲੱਗ ਪਏ।

ਜਿਸ ਵੇਲੇ ਉਹ ਮੀਟ ਖਾਣ ਲੱਗੇ ਤਾਂ ਇਨ੍ਹਾਂ ਪਿੱਛਾ ਕਰ ਰਹੇ ਲੋਕਾਂ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਪਿੰਡ ਵਾਲਿਆਂ ਨੇ ਤਿੰਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਮੁਲਾਜ਼ਮ ਪਿਛਲੇ 3 ਮਹੀਨੇ ਤੋਂ ਇਹ ਕੰਮ ਕਰ ਰਹੇ ਸਨ ਪਰ ਅੱਜ ਇਨ੍ਹਾਂ ਨੂੰ ਰੰਗੇ ਹਥੀਂ ਕਾਬੂ ਕੀਤਾ ਹੈ।

print

Share Button
Print Friendly, PDF & Email