ਅਮਰੀਕਾ ਦੇ ਫਲੋਰੀਡਾ ਸੂਬੇ ਦੇ ਔਰਲੈਂਡੋ ਸ਼ਹਿਰ ਵਿਚ ਅਨ੍ਹੇਵਾਹ ਗੋਲੀਬਾਰੀ ਨਾਲ 50 ਮੌਤਾਂ , 50 ਤੋਂ ਵੱਧ ਫੱਟੜ

ss1

ਇੱਕ ਗੇ ਨਾਈਟ ਕਲੱਬ ਤੇ ਇੱਕੋ ਹਮਲਾਵਰ ਨੇ ਕੀਤਾ ਹਮਲਾ -ਪੁਲਿਸ ਨੇ ਸ਼ੂਟਰ ਕੀਤਾ ਹਲਾਕ

ਅਮਰੀਕਾ ਦੇ ਫਲੋਰੀਡਾ ਸੂਬੇ ਦੇ ਔਰਲੈਂਡੋ ਸ਼ਹਿਰ  ਵਿਚ ਅਨ੍ਹੇਵਾਹ ਗੋਲੀਬਾਰੀ ਨਾਲ 50 ਮੌਤਾਂ , 50 ਤੋਂ ਵੱਧ ਫੱਟੜ

ਆਰਲੈਂਡੋ (ਰਾਇਟਰ) : ਐਤਵਾਰ ਤੜਕਸਾਰ ਫਲੋਰੀਡਾ ਦੇ ਆਰਲੈਂਡੋ ਦੇ ਇਕ ਗੇ ਨਾਈਟ ਕਲੱਬ ਵਿਚ ਬੰਦੂਕਧਾਰੀ ਨੇ ਅੰਨੇ੍ਹਵਾਹ ਫਾਇਰਿੰਗ ਕਰ ਕੇ ਘੱਟੋ-ਘੱਟ 50 ਵਿਅਕਤੀਆਂ ਦੀ ਜਾਨ ਲੈ ਲਈ ਜਦਕਿ 53 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਅਮਰੀਕਾ ਦੇ ਇਤਿਹਾਸ ਵਿਚ ਵੱਡੇ ਕਤਲਕਾਂਡਾਂ ਵਿਚੋਂ ਇਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਦੀ ਪਛਾਣ ਓਮਾਰ ਐੱਸ. ਮਤੀਨ ਵਜੋਂ ਹੋਈ ਹੈ ਜਿਸ ਨੂੰ ਪੁਲਸ ਨੇ ਮਾਰ ਮੁਕਾਇਆ ਹੈ। ਉਸ ਨੇ ਪਹਿਲਾਂ ਲੋਕਾਂ ਨੂੰ ਬੰਧਕ ਬਣਾਇਆ ਤੇ ਮਗਰੋਂ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਉਸ ਕੋਲ ਅਸਾਲਟ ਵਰਗੀ ਰਾਈਫਲ, ਇਕ ਹੈਂਡਗੰਨ ਅਤੇ ਕੁਝ ਸ਼ੱਕੀ ਵਸਤਾਂ ਸਨ। ਉਹ ਅਫਗਾਨਿਸਤਾਨ ਮੂਲ ਦਾ ਅਮਰੀਕੀ ਨਾਗਰਿਕ ਸੀ। ਇਕ ਸੀਨੀਅਰ ਐਫਬੀਆਈ ਅਫਸਰ ਨੇ ਦੱਸਿਆ ਕਿ ਹਮਲਾਵਰ ਦੇ ਸਬੰਧ ਅੱਤਵਾਦੀ ਸੰਗਠਨ ਆਈਐੱਸ ਨਾਲ ਹੋਣ ਦਾ ਸ਼ੱਕ ਹੈ। ਜਾਂਚਕਾਰਾਂ ਨੇ ਇਸ ਘਟਨਾ ਨੂੰ ‘ਅੱਤਵਾਦੀ ਘਟਨਾ’ ਕਰਾਰ ਦਿੰਦਿਆਂ ਕਿਹਾ ਕਿ ਹਮਲਾਵਰ ਦੇ ਇਸਲਾਮਿਕ ਕੁਨੈਕਸ਼ਨ ਹਾਲੇ ਜਾਂਚ ਦਾ ਵਿਸ਼ਾ ਹਨ। ਆਰਲੈਂਡੋ ਦੇ ਮੇਅਰ ਬਡੀ ਡਾਇਰ ਅਤੇ ਪੁਲਸ ਵੱਲੋਂ ਦੱਸੀ ਗਈ ਮਿ੍ਰਤਕਾਂ ਦੀ ਗਿਣਤੀ ਅਮਰੀਕਾ ਦੇ ਇਤਿਹਾਸ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸਭ ਤੋਂ ਵੱਧ ਹੈ। ਸੰਨ 2007 ਵਿਚ ਵਰਜੀਨੀਆ ਟੈਕਨੀਕਲ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਵਿਚ 32 ਵਿਅਕਤੀਆਂ ਦੀ ਮੌਤ ਹੋਈ ਸੀ।

ਪੁਲਸ ਅਫਸਰਾਂ ਨੇ ਦੱਸਿਆ ਕਿ ਐਤਵਾਰ ਤੜਕਸਾਰ ਕਰੀਬ 2 ਵਜੇ (6 ਜੀਐਮਟੀ) ਵਜੇ ਸ਼ੱਕੀ ਨੇ ਡਾਊਨਟਾਊਨ ਆਰਲੈਂਡੋ ਵਿਚ 2004 ਤੋਂ ਚੱਲ ਰਹੇ ਪਲਸ ਨਾਈਟ ਕਲੱਬ ਵਿਚ ਫਾਇਰਿੰਗ ਸ਼ੁਰੂ ਕੀਤੀ ਜਿਸਦਾ ਮੁਕਾਬਲਾ ਕਲੱਬ ਵਿਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਇਕ ਸਾਬਕਾ ਪੁਲਸ ਵਾਲੇ ਨੇ ਕੀਤਾ। ਐੱਫਬੀਆਈ ਦੇ ਸਹਾਇਕ ਰੋਨਾਲਡ ਹੂਪਰ ਨੇ ਕਿਹਾ ਕਿ ਇਹ ਤਾਂ ਪੱਕਾ ਹੈ ਕਿ ਹਮਲਾਵਰ ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਜੁੜਿਆ ਹੈ। ਫਲੋਰੀਡਾ ਲਾਅ ਇਨਫੋਰਸਮੈਂਟ ਵਿਭਾਗ ਦੇ ਅਫਸਰ ਡੈਨੀ ਬੈਂਕ ਨੇ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਘਰੇਲੂ ਅੱਤਵਾਦੀਆਂ ਨੇ ਕੀਤੀ ਜਾਂ ਵਿਦੇਸ਼ੀ ਅੱਤਵਾਦੀਆਂ ਨੇ। ਮਾਮਲੇ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਦੇਰ ਰਾਤ 2 ਵਜੇ ਜਦ ਕਲੱਬ ਬੰਦ ਹੋਣ ਲੱਗਾ ਸੀ ਤਦ ਗੋਲੀਬਾਰੀ ਹੋਈ।

print
Share Button
Print Friendly, PDF & Email

Leave a Reply

Your email address will not be published. Required fields are marked *