ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਕੰਮਾ ਵੱਲ ਪ੍ਰੇਰਿਤ ਕਰਦੀਆਂ ਹਨ : ਬਲਬੀਰ ਸਿੰਘ ਸਿੱਧੂ

ss1

ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਕੰਮਾ ਵੱਲ ਪ੍ਰੇਰਿਤ ਕਰਦੀਆਂ ਹਨ : ਬਲਬੀਰ ਸਿੰਘ ਸਿੱਧੂ

13-28

ਮੁਹਾਲੀ, 12 ਜੂਨ (ਪ੍ਰਿੰਸ): ਅੱਜ ਮੁਹਾਲੀ ਦੇ ਦੁਸ਼ਹਿਰਾ ਗਰਾਂਉਂਡ ਫੇਜ਼ ਅੱਠ ਵਿਖੇ ਦਸਮੇਸ਼ ਕਲੱਬ ਮੁਹਾਲੀ ਵੱਲੋਂ ਇੱਕ ਰੋਜਾ ਵਾਲੀਬਾਲ ਸ਼ੂਟਿੰਗ ਦੇ ਮੈਚ ਕਰਵਾਏ ਗਏ, ਜਿਸ ਦਾ ਉਦਘਾਟਨ ਮੁਹਾਲੀ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ । ਇਸ ਇੱਕ ਰੋਜਾ ਟੂਰਨਾਮੈਂਟ ਦੌਰਾਨ ਲੱਗ-ਭੱਗ ਪੰਦਰਾਂ ਟੀਮਾਂ ਵੱਲੋਂ ਭਾਗ ਲਿਆ ਗਿਆ ਤੇ ਪੰਚਕੁਲਾ-ਏ ਟੀਮ ਨੇ ਦਸਮੇਸ਼ ਕਲੱਬ ਮੁਹਾਲੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਕਲੱਬ ਵੱਲੋਂ ਪਹਿਲੇ ਸਥਾਨ ਤੇ ਆਉਣ ਵਾਲੀ ਪੰਚਕੁਲਾ-ਏ ਦੀ ਟੀਮ ਨੂੰ ਇਕਵੰਜਾ ਸੌ ਰੁਪਏ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਦਸਮੇਸ਼ ਕਲੱਬ ਦੀ ਟੀਮ ਨੂੰ ਇਕਤਾਲੀ ਸੌ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ । ਇਸ ਮੌਕੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਦਸਮੇਸ਼ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਕੰਮਾ ਵੱਲ ਪ੍ਰੇਰਿਤ ਕਰਦੀਆਂ ਹਨ ਤੇ ਨਰੋਏ ਸਮਾਜ ਦੀ ਸਿਰਜਣਾਂ ਕਰਦੀਆਂ ਹਨ । ਉਨ੍ਹਾਂ ਕਿਹਾ ਕਿ  ਜਿਹੜੀਆਂ ਵੀ ਸੰਸਥਾਵਾਂ ਇਹ ਖੇਡ ਮੇਲੇ ਆਯੋਜਿਤ ਕਰਦੀਆਂ ਹਨ ਉਹ ਵਧਾਈ ਦੀਆਂ ਪਾਤਰ ਹਨ । ਇਸ ਮੌਕੇ ਵਿਧਾਇਕ ਸ੍ਰੀ ਸਿੱਧੂ ਵੱਲੋਂ ਇਸ ਖੇਡ ਸੰਸਥਾਂ ਨੂੰ ਆਪਣੇ ਵੱਲੋਂ ਗਿਆਰਾਂ ਹਜਾਰ ਰੁਪਏ ਦੀ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਡੀ.ਆਈ.ਜੀ. (ਰਿਟਾ.) ਮਾਨ ਸਿੰਘ, ਲੂੰਬਾ ਜੀ, ਮਨਵਿੰਦਰ ਸਿੰਘ, ਅੰਗਰੇਜ਼ ਸਿੰਘ, ਰਮਨਦੀਪ ਸਿੰਘ , ਅਮ੍ਰਿਤਪਾਲ ਸਿੰਘ ਵੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *