ਮਾਰਕਫੈਡ ਦੇ ਗੁਦਾਮ ਵਿਚ ਅੱਗ ਲੱਗਣ ਨਾਲ 4 ਹਜਾਰ ਕਰੀਬ ਗੱਟੇ ਦਾ ਨੁਕਸਾਨ

ss1

ਮਾਰਕਫੈਡ ਦੇ ਗੁਦਾਮ ਵਿਚ ਅੱਗ ਲੱਗਣ ਨਾਲ 4 ਹਜਾਰ ਕਰੀਬ ਗੱਟੇ ਦਾ ਨੁਕਸਾਨ

2-25 (1)
ਮਲੋਟ, 2 ਮਈ (ਆਰਤੀ ਕਮਲ) : ਲੰਬੀ ਤੋਂ ਵਣਵਾਲਾ ਸੜਕ ਤੇ ਸਥਿਤ ਮਾਰਕਫੈਡ ਦੇ ਗੁਦਾਮ ਵਿਚ ਅੱਗ ਲੱਗ ਜਾਣ ਨਾਲ ਕਰੀਬ ਚਾਰ ਹਜਾਰ ਕਣਕ ਦੇ ਗੱਟਿਆਂ ਦੇ ਨੁਕਸਾਨ ਹੋਣ ਦੀ ਖਬਰ ਹੈ। ਮਾਰਕਫੈਡ ਦੇ ਮੈਨੇਜਰ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਦਾ ਹੈ ਜਿਵੇਂ ਕਿਸੇ ਰਾਹਗੀਰ ਨੇ ਬੀੜੀ ਸੁੱਟੀ ਹੋਵੇ ਤੇ ਇਹ ਅੱਗ ਲੱਗੀ ਹੋਵੇ ਪਰ ਹਾਲੇ ਪੂਰੀ ਜਾਂਚ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਮਲੋਟ ਅਤੇ ਗਿੱਦੜਬਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਸਮੇਂ ਸਿਰ ਪੁੱਜ ਜਾਣ ਨਾਲ ਅੱਗ ਫੈਲਣ ਤੋਂ ਬਚਾਉ ਹੋ ਗਿਆ । ਉਹਨਾਂ ਕਿਹਾ ਕਿ ਫਾਇਰ ਅਧਿਕਾਰੀ ਸੁਖਚੈਨ ਸਿੰਘ ਦੀ ਪੂਰੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਅੱਗ ਤੇ ਕਾਬੂ ਪਾ ਲਿਆ ਨਹੀ ਤਾਂ ਇਹ ਅੱਗ ਹੋਰ ਵੀ ਭਿਅੰਕਰ ਰੂਪ ਧਾਰਨ ਕਰ ਸਕਦੀ ਸੀ । ਲਗਾਤਾਰ ਵੱਧ ਰਹੀਆਂ ਅੱਗ ਦੀਆਂ ਘਟਨਾਵਾਂ ਉਪਰੰਤ ਹੁਣ ਇਹਨਾਂ ਗੁਦਾਮਾਂ ਦੀ ਸੁਰੱਖਿਆ ਤੇ ਅੱਗ ਬੁਝਾਊ ਸਾਧਨਾਂ ਦੀ ਉਪਲੱਬਧਤਾ ਤੇ ਵੀ ਸਵਾਲ ਚਿਣ ਲੱਗ ਗਿਆ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *