ਗੁਰਦੁਆਰਾ ਸਾਹਿਬ ਵਿਚੋਂ ਮੋਟਰਸਾਈਕਲ ਚੋਰੀ

ss1

ਗੁਰਦੁਆਰਾ ਸਾਹਿਬ ਵਿਚੋਂ ਮੋਟਰਸਾਈਕਲ ਚੋਰੀ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 12 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਚੋਰਾਂ ਵੱਲੋਂ ਮੱਥਾ ਟੇਕਣ ਆਏ ਆੜ੍ਹਤੀ ਦਾ ਮੋਟਰਸਾਈਕਲ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਮਾਲਕ ਆੜ੍ਹਤੀ ਸੁਨੀਲ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਭਿੱਖੀਵਿੰਡ ਨੇ ਦੱਸਿਆ ਮੈਂ ਆਪਣੇ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਨੰਬਰ ਪੀ.ਬੀ 46 ਬੀ 5418 ‘ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਤਾਂ ਜਦੋਂ ਮੱਥਾ ਟੇਕ ਕੇ ਕੁਝ ਸਮਾਂ ਬਾਅਦ ਬਾਹਰ ਆਇਆ ਤਾਂ ਮੇਰਾ ਮੋਟਰਸਾਈਕਲ ਗਾਇਬ ਸੀ, ਜਿਸ ਨੂੰ ਲੱਭਣ ਲਈ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਰਾਂਹੀ ਭਾਲ ਕੀਤੀ, ਪਰ ਮੋਟਰਸਾਈਕਲ ਦਾ ਕੁਝ ਨਹੀ ਪਤਾ ਲੱਗਾ, ਜਿਸ ਨੂੰ ਅਣਪਛਾਤੇ ਚੋਰ ਲੈ ਕੇ ਫਰਾਰ ਹੋ ਗਏ। ਸੁਨੀਲ ਕੁਮਾਰ ਨੇ ਪੁਲਿਸ ਤੋਂ ਚੋਰਾਂ ਦੀ ਭਾਲ ਦੀ ਮੰਗ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *