ਸਤਲੁਜ ਨਦੀ ਦੇ ਕਿਨਾਰਿਆਂ ਤੇ ਕਰੇਟਵਾਲ ਲਗਾਉਣ ਦਾ ਕੰਮ ਪੂਰਾ ਹੋਣ ਤੇ ਕੈਬਨਿੱਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਦਾ ਕੀਤਾ ਧੰਨਵਾਦ

ss1

ਸਤਲੁਜ ਨਦੀ ਦੇ ਕਿਨਾਰਿਆਂ ਤੇ ਕਰੇਟਵਾਲ ਲਗਾਉਣ ਦਾ ਕੰਮ ਪੂਰਾ ਹੋਣ ਤੇ ਕੈਬਨਿੱਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਦਾ ਕੀਤਾ ਧੰਨਵਾਦ

13-21
ਅਨੰਦਪੁਰ ਸਾਹਿਬ 12 ਜੂਨ (ਸਰਬਜੀਤ ਸਿੰਘ): ਇਥੋਂ ਦੇ ਨਜਦੀਕੀ ਪਿੰਡ ਮਹਿੰਦਲੀ ਕਲਾਂ ਹਰੀਵਾਲ ਦੇ ਵਾਸੀਆਂ ਦੀ ਸਤਲੁਜ ਦਰਿਆ ਨੂੰ ਚੈਨੇਲਾਇਜ ਕਰਨ ਦੀ ਮੁੱਖ ਮੰਗ ਜੋ ਕਿ ਇਲਾਕੇ ਦੇ ਐਮ ਐਲ ਏ ਅਤੇ ਕੈਬਨਿੱਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਅਤੇ ਯੁਵਾ ਭਾਜਪਾ ਨੇਤਾ ਸ਼੍ਰੀ ਅਰਵਿੰਦ ਮਿੱਤਲ ਦੇ ਯਤਨਾਂ ਸਦਕਾ ਸ਼ੁਰੂ ਹੋਇਆ ਸਤਲੁਜ ਦਰਿਆ ਤੇ ਕਰੇਟਵਾਲ ਲਗਾਉਣ ਦਾ ਕੰਮ ਅੱਜ ਅੰਤਿਮ ਪੜਾਅ ਤੇ ਪੁੱਜ ਗਿਆ ਹੈ।ਪਿੰਡ ਦੇ ਨਜਦੀਕ ਜੋ ਸਤਲੁਜ ਦਰਿਆ ਹਰ ਬਰਸਾਤ ਦੇ ਮੋਸਮ ਵਿੱਚ ਪਿੰਡ ਦੇ ਲੋਕਾਂ ਲਈ ਮੁਸਿਬਤ ਲੈ ਕਿ ਆਉਂਦੀ ਸੀ ਅਤੇ ਹਰ ਸਾਲ ਹੜ੍ਹ ਆਉਣ ਨਾਲ ਲੋਕਾਂ ਦੀ ਸੰਪਤੀ ਦਾ ਬਹੁਤ ਨੁਕਸਾਨ ਹੁੰਦਾ ਸੀ। ਬਰਸਾਤ ਦੇ ਮੋਸਮ ਵਿੱਚ ਲੋਕ ਸਹਿਮੇ ਰਹਿੰਦੇ ਸਨ ਕਿ ਪਤਾ ਨਹੀ ਕਦੋਂ ਪਾਣੀ ਆ ਜਾਣਾ ਪਰੰਤੂ ਇਸ ਬਾਰ ਲੋਕਾਂ ਵਿੱਚ ਖੁਸ਼ੀ ਦਾ ਮਾਹੋਲ ਹੈ ਕਿ ਸਾਡੀ ਪਿਛਲੇ ਕਈ ਸਾਲਾਂ ਦੀ ਮੰਗ ਨੂੰ ਇਲਾਕੇ ਦੇ ਕੈਬਨਿੱਟ ਮੰਤਰੀ ਦੁਆਰਾ ਮੰਨਦੇ ਹੋਏ 1.70 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ਤੇ ਕਰੇਟਵਾਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਅਤੇ ਡਰੈਨਿੰਜ ਵਿਭਾਗ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕੰਮ ਨੂੰ ਆਉਂਦੇ ਬਰਸਾਤ ਦੇ ਮੋਸਮ ਤੋਂ ਪਹਿਲਾਂ ਪੂਰਾ ਕੀਤਾ ਜਾਵੇ।

ਭਾਜਪਾ ਯੂਵਾ ਨੇਤਾ ਸ਼੍ਰੀ ਅਰਵਿੰਦ ਮਿੱਤਲ ਵਲੋਂ ਸਾਰਾ ਕੰਮ ਅਪਣੀ ਦੇਖ-ਰੇਖ ਹੇਠ ਪੂਰਾ ਕਰਵਾਇਆ ਅਤੇ ਡਰੈਨਿੰਜ ਵਿਭਾਗ ਦੇ ਜੇ.ਈ ਜੀਤ ਰਾਮ ਮੂੰ ਆਉਦੀਂ ਹਰ ਮੁਸ਼ਕਿਲ ਦਾ ਹੱਲ ਅਪਣੇ ਪੱਧਰ ਤੇ ਕਰਵਾਇਆ ।ਸਤਲੁਜ ਦਰਿਆ ਤੇ ਕਰੇਟਵਾਲ ਲਗਾਉਣ ਦਾ ਕੰਮ ਪੂਰਾ ਹੋਣ ਤੇ ਜਿਲਾ ਪੀ੍ਰਸ਼ਦ ਮੈਬਰ ਸ: ਨਿਰਮਲ ਸਿੰਘ ਵਲੋਂ ਇਲਾਕੇ ਦਾ ਮਾਣ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਅਤੇ ਯੂਵਾ ਨੇਤਾ ਸ਼੍ਰੀ ਅਰਵਿੰਦ ਮਿੱਤਲ ਦਾ ਧੰਨਵਾਦ ਕੀਤਾ।ਇਸ ਮੋਕੇ ਧੰਨਵਾਦ ਕਰਨ ਵਾਲਿਆਂ ਵਿੱਚ ਜਿਲਾਂ ਪੀ੍ਰਸ਼ਦ ਮੈਬਰ ਨਿਰਮਲ ਸਿੰਘ ਦੇ ਨਾਲ ਰਘੂਵੀਰ ਸਿੰਘ ,ਬਲਦੇਵ ਸਿੰਘ ਪੰਚ, ਚੰਨਣ ਸਿੰਘ ਪੰਚ , ਮੇਜਰ ਗੁਰਦਿਆਲ ਸਿੰਘ , ਸੁਖਦੇਵ ਸਿੰਘ ,ਰਜਿੰਦਰ ਸਿੰਘ ਅਤੇ ਪਿੰਡ ਵਾਸੀ ਹਾਜਰ ਸਨ। ਜੀਤ ਰਾਮ ਜੇ.ਈ ਡਰੈਨਿੰਜ ਵਿਭਾਗ ਹਾਜਰ ਸੀ।

print
Share Button
Print Friendly, PDF & Email