ਆਈ.ਈ.ਵਲੰਟੀਅਰ ਯੂਨੀਅਨ ਨੂੰ ਵਿੱਤ ਮੰਤਰੀ ਵੱਲੋ ਮੰਗਾਂ ਮੰਨੇ ਜਾਣ ਦਾ ਭਰੋਸਾ

ss1

ਆਈ.ਈ.ਵਲੰਟੀਅਰ ਯੂਨੀਅਨ ਨੂੰ ਵਿੱਤ ਮੰਤਰੀ ਵੱਲੋ ਮੰਗਾਂ ਮੰਨੇ ਜਾਣ ਦਾ ਭਰੋਸਾ

2-24
ਬਰੇਟਾ 2 ਮਈ (ਰੀਤਵਾਲ) ਇੰਨਕਲੂਸਿਵ ਐਜੂਕੇਸ਼ਨ ਵਲੰਟੀਅਰ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਕੁਮਾਰ ਬਰੇਟਾ ਨੇ ਜਾਰੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਬੀਤੇ ਦਿਨੀ ਉਹਨਾਂ ਦੀ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਜਸਵੰਤ ਸਿੰਘ ਪੰਨੂੰ ਦੀ ਅਗਵਾਈ ਚ’ ਮੋਗਾ ਦੇ ਪਿੰਡ ਅਜੀਤਵਾਲ ਚ’ ਦੇਵ ਫਾਰਮ ਵਿਖੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਨੂੰ ਆਪਣੀਆ ਜ਼ਾਇਜ਼ ਮੰਗਾਂ ਦੇ ਸੰਬੰਧ ਵਿੱਚ ਮਿਲਿਆ, ਆਪਣਾ ਮੰਗ ਪੱਤਰ ਸੋਂਪਿਆਂ ਅਤੇ ਇਸੇ ਤਰਾ ਉਹਨਾਂ ਅਧਿਆਪਕ ਦਲ ਦੇ ਪ੍ਰਧਾਨ ਨਛੱਤਰ ਸਿੰਘ ਜਹਾਂਗੀਰ ਰਾਹੀ ਆਪਣਾ ਮੰਗ ਪੱਤਰ ਸਿੱਖਿਆ ਮੰਤਰੀ ਨੂੰ ਵੀ ਭੇਜਿਆ।ਉਨਾਂ ਵੱਲੋ ਯੂਨੀਅਨ ਦੀਆਂ ਅਹਿਮ ਮੰਗਾਂ ਨੂੰ ਮੰਨੇ ਜਾਣ ਤੇ ਉਨਾਂ ਦਾ ਹੱਲ ਕਰਨ ਲਈ ਭਰੋਸਾ ਦਿੱਤਾ।ਯੂਨੀਅਨ ਦੇ ਨੁਮਾਇੰਦਿਆ ਵੱਲੋ ਦੱਸਿਆ ਗਿਆਂ ਕਿ ਮੰਗਾਂ ਮੰਨੇ ਜਾਣ ਤੱਕ ਉਹ ਸੰਘਰਸ਼ ਦੇ ਰਾਹ ਤੇ ਰਹਿਣਗੇ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।ਜੇਕਰ ਸਰਕਾਰ ਵੱਲੋ ਯੂਨੀਅਨ ਦੀਆਂ ਜ਼ਾਇਜ਼ ਮੰਗਾਂ ਨੂੰ ਜਲਦ ਤੋ ਜਲਦ ਪੂਰ ਨਾ ਕੀਤਾ ਗਿਆ ਤਾਂ ਆਈ.ਈ.ਵਲੰਟੀਅਰੲ ਯੂਨੀਅਨ ਵੱਲੋ ਸੂਬਾ ਪੱਧਰੀ ਗੁਪਤ ਐਕਸ਼ਨ ਕੀਤੇ ਜਾਣਗੇ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਕੁਲਦੀਪ ਸਿੰਘ ਬਠਿੰਡਾ, ਹਰਦੇਵ ਸਿੰਘ ਮੋਗਾ, ਹਰਦੀਪ ਸਿੰਘ ਫਿਰੋਜਪੁਰ, ਜਗਸੀਰ ਸਿੰਘ ਬਰਨਾਲਾ, ਸੁਭਾਸ਼ ਗਨੋਟਾ ਸੰਗਰੂਰ, ਅਤੇ ਮਨਿੰਦਰ ਕੁਮਾਰ ਮਾਨਸਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *