ਲੋਕਤੰਤਰੀ ਸੈਨਾਨੀ ਸੰਘ ਦਾ ਰਾਸ਼ਟਰੀ ਸੰਮੇਲਨ 26 ਜੂਨ ਨੂੰ ਦਿੱਲੀ ‘ਚ

ss1

ਲੋਕਤੰਤਰੀ ਸੈਨਾਨੀ ਸੰਘ ਦਾ ਰਾਸ਼ਟਰੀ ਸੰਮੇਲਨ 26 ਜੂਨ ਨੂੰ ਦਿੱਲੀ ‘ਚ

13-15
ਬਰਨਾਲਾ, ਤਪਾ,12 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਉੱਘੇ ਸਮਾਜ ਸੇਵੀ, ਨਿਧੱੜਕ ਆਗੂ ਤੇ ਲੋਕਤੰਤਰ ਸੈਨਾਨੀ ਸੰਘ ਦੇ ਪੰਜਾਬ ਪ੍ਰਧਾਨ ਅਤੇ ਨੈਸ਼ਨਲ ਸੈਕਟਰੀ ਡਾ: ਸ਼ਾਮ ਲਾਲ ਗੌੜ ਨੇ ਅੱਜ ਇੱਕ ਵਿਸ਼ੇਸ ਮੁਲਾਕਾਤ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਤੰਤਰ ਸੈਨਾਨੀ ਸੰਘ ਦਾ ਰਾਸ਼ਟਰੀ ਸੰਮੇਲਨ ਐਨ.ਡੀ.ਐਸ.ਸੀ. ਕਨਵੈਂਸ਼ਨ ਸੈਂਟਰ, ਪਾਰਲੀਮੈਂਟ ਸਟਰੀਟ ਜੰਤਰ-ਮੰਤਰ ਚੁਰਸਤੇ ਦੇ ਨੇੜੇ ਕਰਵਾਇਆ ਜਾ ਰਿਹਾ ਹੈ। ਮੈਟਰੋ ਸਟੇਸ਼ਨ, ਪਟੇਲ ਚੌਂਕ ਨਵੀਂ ਦਿੱਲੀ ਵਿਖੇ 26 ਜੂਨ ਨੂੰ ਕਰਵਾਏ ਜਾ ਰਹੇ ਇਸ ਵਿਸ਼ੇਸ ਸੰਮੇਲਨ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸ੍ਰੀ ਗੌੜ ਨੇ ਹੋਰ ਦੱਸਿਆ ਕਿ ਰਾਸ਼ਟਰੀ ਸੰਮੇਲਨ ਦੌਰਾਨ ਬੀ ਜੇ ਪੀ ਹਾਈਕਮਾਂਡ ਦੇ ਪ੍ਰਮੁੱਖ ਆਗੂ ਵੀ ਸਿਰਕਤ ਕਰਨਗੇ। ਉਨਾਂ ਦੱਸਿਆ ਕਿ ਪੰਜਾਬ ‘ਚੋਂ 15 ਲੋਕਤੰਤਰੀ ਸੈਨਾਨੀ ਸੰਘ ਆਗੂਆਂ ਦਾ ਕਾਫ਼ਲਾ ਸ੍ਰੀ ਗੌੜ ਦੀ ਅਗਵਾਈ ਵਿੱਚ ਸਮੂਲੀਅਤ ਕਰੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *