ਔਰਤਾਂ ਨੇ ਹਰ ਖੇਤਰ ਵਿਚ ਮਰਦਾਂ ਦੀ ਬਰਾਬਰੀ ਕੀਤੀ ਹੈ

ss1

ਔਰਤਾਂ ਨੇ ਹਰ ਖੇਤਰ ਵਿਚ ਮਰਦਾਂ ਦੀ ਬਰਾਬਰੀ ਕੀਤੀ ਹੈ

2-22
ਮਾਨਸਾ, 02 ਮਈ (ਰੀਤਵਾਲ) : ਔਰਤਾਂ ਮਰਦਾਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਔਰਤਾਂ ਨੇ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਤਰੱਕੀ ਕੀਤੀ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੰਯਮ ਅਗਰਵਾਲ ਨੇ ਅੱਜ ਸਥਾਨਕ ਗਊਸ਼ਾਲਾ ਭਵਨ ਵਿਖੇ ਘਰੇਲੂ ਹਿੰਸਾ ਐਕਟ 2005 ਅਧੀਨ ਲਗਾਏ ਜਾਗਰੂਕਤਾ ਕੈਂਪ ਦੌਰਾਨ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਔਰਤਾਂ ਦੇ ਹੱਕਾਂ ਲਈ ਸਮੇਂ-ਸਮੇਂ ’ਤੇ ਕਈ ਤਰਾ ਦੇ ਕਾਨੂੰਨ ਬਣਾਏ ਗਏ ਹਨ। ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਰਾਹੀਂ ਔਰਤ ਆਪਣੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਅਤੇ ਆਪਣੇ ’ਤੇ ਹੋ ਰਹੇ ਜ਼ੁਲਮ ਨੂੰ ਰੋਕ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਕਾਨੂੰਨ ਤਾਂ ਹੀ ਫਾਇਦੇਮੰਦ ਹੈ ਜੇਕਰ ਲੋਕਾਂ ਨੂੰ ਇਸ ਦੀ ਵੱਧ ਤੋਂ ਵੱਧ ਜਾਣਕਾਰੀ ਹੋਵੇ।

ਉਨਾਂ ਕਿਹਾ ਕਿ ਘਰੇਲੂ ਹਿੰਸਾ ਐਕਟ 2005 ਅਧੀਨ ਹਰੇਕ ਔਰਤ ਉਸ ਵਿਰੁੱਧ ਹੋ ਰਹੀ ਹਿੰਸਾ ਖ਼ਿਲਾਫ਼ ਸ਼ਿਕਾਇਤ ਦਰਜ਼ ਕਰਵਾ ਸਕਦੀ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਪਿੰਡ ਪੱਧਰ ’ਤੇ ਔਰਤਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਔਰਤ, ਜੋ ਘਰੇਲੂ ਹਿੰਸਾ ਦੀ ਸ਼ਿਕਾਰ ਹੈ, ਉਹ ਆਪਣੇ ਹੱਕਾਂ ਤੋਂ ਵਾਂਝੀ ਨਾ ਰਹਿ ਸਕੇ। ਸ਼੍ਰੀ ਅਗਰਵਾਲ ਨੇ ਕਿਹਾ ਕਿ ਕਿਸੇ ਵੀ ਤਰਾਂ ਦੀ ਘਰੇਲੂ ਹਿੰਸਾ, ਚਾਹੇ ਉਹ ਦਹੇਜ਼ ਦੀ ਮੰਗ ਹੋਵੇ, ਜਾਇਦਾਦ ਜਾਂ ਨਕਦੀ ਦੀ ਮੰਗ ਹੋਵੇ, ਡਰਾਉਣਾ, ਗਾਲੀ-ਗਲੌਚ ਕਰਨਾ ਜਾਂ ਯੌਨ ਉਤਪੀੜਨ ਕਰਨਾ, ਸ਼ਬਦਾਂ ਰਾਹੀਂ, ਜਬਾਨੀ ਜਾਂ ਭਾਵਨਾਤਮਕ ਉਤਪੀੜਨ ਕਰਨਾ ਅਤੇ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣਾ ਇਸ ਐਕਟ ਵਿਚ ਆਉਂਦੇ ਹਨ। ਸ਼੍ਰੀ ਸੰਯਮ ਅਗਰਵਾਲ ਨੇ ਕਿਹਾ ਕਿ ਅਜਿਹੀਆਂ ਹਿੰਸਾ ਦੀਆਂ ਸ਼ਿਕਾਰ ਔਰਤਾਂ ਇਸ ਐਕਟ ਅਧੀਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *