“ਸਾਰਡ” ਵੱਲੋਂ ਆਡਿਆਂਵਾਲੀ ਚ ਮਨਾਇਆ ਗਿਆ ਬਾਲ ਮਜਦੂਰੀ ਦਿਵਸ

ss1

“ਸਾਰਡ” ਵੱਲੋਂ ਆਡਿਆਂਵਾਲੀ ਚ ਮਨਾਇਆ ਗਿਆ ਬਾਲ ਮਜਦੂਰੀ ਦਿਵਸ

13-9
ਬੋਹਾ 12 ਜੂਨ (ਦਰਸ਼ਨ ਹਾਕਮਵਾਲਾ)-ਬੱਚਿਆਂ ਦੇ ਅਧਿਕਾਰਾਂ ਅਤੇ ਸਰਵਪੱਖੀ ਵਿਕਾਸ ਲਈ ਉਪਰਾਲੇ ਕਰ ਰਹੀ ਸੰਸਥਾ “ਸਾਰਡ” (ਸੋਸਾਇਟੀ ਫਾਰ ਆਲ ਰਾਉਂਡ ਡਿਪਾਰਟਮੈਂਟ) ਵੱਲੋਂ ਨੇੜਲੇ ਪਿੰਡ ਆਡਿਆਂਵਾਲੀ ਦੀ ਧਰਮਸ਼ਾਲਾ ਵਿੱਚ ਬਾਲ ਮਜਦੂਰੀ ਦਿਵਸ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਇਕੱਤਰ ਮਰਦ,ਔਰਤਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਬਲਾਕ ਕੋਆਡੀਨੇਟਰ ਅਮਰਿੰਦਰ ਸਿੰਘ ਚਹਿਲ ਨੇ ਵਿਸਥਾਰ ਪੂਰਵਕ ਰੂਪ ਵਿੱਚ ਲੋਕਾਂ ਨੂੰ ਦੱਸਿਆ ਕਿ ਸਾਡੇ ਦੇਸ਼ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਜਬਰਦਸਤੀ ਕੰਮ ਕਰਵਾਉਣਾਂ ਕਨੂੰਨੀ ਜੁਰਮ ਹੈ ਬਾਲ ਮਜਦੂਰੀ ਲਈ ਜੁਮੇਵਾਰ ਵਿਅਕਤੀ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਸਿੱਖਿਆ ਬੱਚਿਆਂ ਦਾ ਪਹਿਲਾ ਅਤੇ ਮੁੱਢਲਾ ਅਧਿਕਾਰ ਹੈ ਇਸ ਲਈ ਸਮੂਹ ਮਾਪਿਆਂ ਨੂੰ ਅਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਬੱਚਿਆਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣਾਂ ਚਾਹੀਦਾ ਹੈ।ਇਸ ਮੌਕੇ ਸਰਪੰਚ ਮਲਕੀਤ ਸਿੰਘ ਨੇ ਸੰਸਥਾ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਭੂਰ ਸ਼ਲਾਘਾ ਕਰਦਿਆਂ ਆਖਿਆ ਕਿ ਬਾਲ ਮਜਦੂਰੀ ਨੂੰ ਰੋਕਣ ਲਈ ਸਾਨੂੰ ਸਭਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ।ਇਸ ਮੌਕੇ ਸੰਸਥਾ ਦੇ ਅਧਿਕਾਰੀ,ਸਮੂਹ ਪੰਚਾਇਤ ਅਤੇ ਬਾਲ ਸੁਰੱਖਿਆ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ।

print
Share Button
Print Friendly, PDF & Email