ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਦਾ ਸਲਾਨਾ ਇਜਲਾਸ ਸਫਲਤਾ ਪੂਰਵਕ ਨੇਪਰੇ ਚੜਿਆ

ss1

ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਦਾ ਸਲਾਨਾ ਇਜਲਾਸ ਸਫਲਤਾ ਪੂਰਵਕ ਨੇਪਰੇ ਚੜਿਆ
ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਪਿੜ ਵਿੱਚ ਕੁੱਦਣਾਂ ਜਰੂਰੀ-ਸੂਬਾ ਪ੍ਰਧਾਨ

2-23
ਬੋਹਾ 2 ਮਈ (ਦਰਸ਼ਨ ਹਾਕਮਵਾਲਾ)-ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਪੰਜਾਬ ਦੀ ਬਲਾਕ ਬੋਹਾ ਇਕਾਈ ਵੱਲੋਂ ਅਪਣਾਂ ਸਲਾਨਾ ਇਜਲਾਸ ਸਥਾਨਕ ਹਰਮਨ ਸਵੀਟ ਹਾਉਸ ਦੇ ਹਾਲ ਵਿੱਚ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ।ਸ਼ਿਕਾਗੋ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਜਦੂਰ ਦਿਵਸ ਮੌਕੇ ਕਰਵਾਏ ਇਸ ਇਜਲਾਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ,ਜਿਲਾ ਪ੍ਰਧਾਨ ਤਾਰਾ ਚੰਦ ਭਾਵਾ,ਉੱਘੇ ਸਰਜਨ ਡਾ.ਮੋਹਰ ਸਿੰਘ ਸਿਰਸਾ ਅਤੇ ਡਾ.ਸੁਨੀਲ ਗੁਪਤਾ ਬੁਢਲਾਡਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਝੰਡਾਂ ਲਹਿਰਾਉਣ ਦੀ ਰਸਮ ਉਪਰੰਤ ਸੂਬਾ ਪ੍ਰਧਾਨ ਧੰਨਾਂ ਮੱਲ ਗੋਇਲ ਨੇ ਆਖਿਆ ਕਿ ਕਿਸੇ ਵੀ ਕੌਮ ਜਾਂ ਜਥੇਬੰਦੀ ਨੂੰ ਉਹਨਾਂ ਦੇ ਹੱਕ ਘਰਾਂ ਵਿੱਚ ਬੈਠਿਆਂ ਨਹੀ ਮਿਲਦੇ ਸਗੋਂ ਹੱਕਾਂ ਦੀ ਪਾ੍ਰਪਤੀ ਲਈ ਸ਼ੰਘਰਸ਼ ਦੇ ਪਿੜ ਵਿੱਚ ਕੁੱਦਣਾਂ ਪੈਦਾਂ ਹੈ ਜੋ ਲੋਕ ਇੱਕਮੁੱਠ ਹੋਕੇ ਸਮੇਂ ਦੇ ਹਾਕਮਾਂ ਨਾਲ ਅਪਣੇ ਹਿੱਤਾਂ ਦੀ ਲੜਾਈ ਲੜਦੇ ਹਨ ਸਫਲਤਾ ਇੱਕ ਦਿਨ ਉਹਨਾਂ ਦੇ ਪੈਰ ਜਰੁਰ ਚੁੰਮਦੀ ਹੈ।

ਇਸ ਉਪਰੰਤ ਬਲਾਕ ਦੀ ਪਿਛਲੇ ਸਾਲ ਦੀ ਪੂਰੀ ਕਾਰੁਜਗਾਰੀ,ਸਕੱਤਰ ਰਿਪੋਰਟ ਅਤੇ ਵਿੱਤ ਸਕੱਤਰ ਰਿਪੋਰਟ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।ਸਮੂਹ ਮੈਂਬਰਾਂ ਵੱਲੋਂ ਮਿਲੀ ਪ੍ਰਵਾਨਗੀ ਉਪਰੰਤ ਸਰਬਸੰਮਤੀ ਨਾਲ ਕੀਤੀ ਗਈ ਬਲਾਕ ਬੋਹਾ ਦੀ ਨਵੀਂ ਚੋਣ ਵਿੱਚ ਵੈਦ ਕਰਮ ਸਿੰਘ ਰਿਉਂਦ ਪ੍ਰਧਾਨ,ਡਾ.ਸੁਖਪਾਲ ਸਿੰਘ ਹਾਕਮਵਾਲਾ ਸਕੱਤਰ,ਡਾ.ਅਸ਼ੋਕ ਗਾਮੀਵਾਲਾ ਖਜਾਨਚੀ,ਡਾ.ਸੁਖਵੰਤ ਭੁੱਲਰ ਸੀਨੀਅਰ ਮੀਤ ਪ੍ਰਧਾਨ,ਸੁਖਦੇਵ ਸਿੰਘ ਸੁੱਖਾ ਮੀਤ ਪ੍ਰਧਾਨ,ਡਾ.ਮੱਖਣ ਸਿੰਘ ਮਲਕੋਂ ਚੇਅਰਮੈਨ,ਡਾ.ਹਰਬੰਸ ਸਿੰਘ ਭੀਮੜਾ ਸਹਾਇਕ ਸਕੱਤਰ,ਗੁਰਜੰਟ ਸਿੰਘ ਸਹਿ ਖਜਾਨਚੀ,ਡਾ.ਗੁਰਦਰਸ਼ਨ ਸਿੰਘ ਜੱਸੜ ਪ੍ਰੈਸ ਸਕੱਤਰ,ਡਾ.ਨਿਰਮਲ ਸਿੰਘ ਸਹਾਇਕ ਪ੍ਰੈਸ ਸਕੱਤਰ,ਡਾ.ਸੁਭਾਸ਼ ਕੁਮਾਰ ਆਰਗੀਨੇਜਰ ਸਕੱਤਰ ਅਤੇ ਡਾ.ਗੁਰਨਾਮ ਸਿੰਘ ਮਲਕੋਂ ਸ੍ਰਪਰਸਤ ਚੁਣੇ ਗਏ।ਇਸ ਤੋਂ ਇਲਾਵਾ ਡਾ.ਕੁਲਵੰਤ ਰਾਏ,ਡਾ.ਨਾਹਰ ਸਿੰਘ ਅਤੇ ਡਾ.ਹਰਦੀਪ ਸਿੰਘ ਸਲਾਹਕਾਰ ਅਤੇ ਡਾ.ਰੇਸ਼ਮਪਾਲ ਕੰਬੋਜ,ਡਾ.ਗਮਦੂਰ ਸਿੰਘ ਸ਼ੇਰਖਾਂ,ਬਲਜਿੰਦਰ ਸਿੰਘ,ਰਕੇਸ਼ ਕੁਮਾਰ ਰਿਉਂਦ,ਡਾ.ਪੇ੍ਰਮ ਮੰਡੇਰ,ਸੁਖਵਿੰਦਰ ਸਿੰਘ ਰਾਜੂ,ਡਾ.ਗੋਬਿੰਦ ਰਾਮ,ਅਮਰ ਸਿੰਘ,ਹਰੀ ਸਿੰਘ ਕਾਰਜਕਾਰੀ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ।ਇਸ ਮੌਕੇ ਸਮੂਹ ਬਲਾਕ ਕਮੇਟੀ ਵੱਲੋਂ ਜਥੇਬੰਦੀ ਦੀ ਮਜਬੂਤੀ ਲਈ ਅਣਥੱਕ ਯਤਨਾਂ ਲਈ ਸੂਬਾ ਪ੍ਰਧਾਨ ਵੈਦ ਧੰਨਾਂ ਮੱਲ ਗੋਇਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬਲਾਕ ਜਥੇਬੰਦੀ ਲਈ ਚੰਗੀ ਕਾਰੁਜਗਾਰੀ ਦਿਖਾਉਣ ਵਾਲੇ ਅਹੁੱਦੇਦਾਰਾਂ ਨੂੰ ਵੀ ਸਨਮਾਨ ਚਿੰਨ ਭੇਟ ਕੀਤੇ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *