15 ਕਿਲੋ ਹੈਰੋਇਨ ਸਮੇਤ ਇਕ ਤਸਕਰ ਕਾਬੂ

ss1

15 ਕਿਲੋ ਹੈਰੋਇਨ ਸਮੇਤ ਇਕ ਤਸਕਰ ਕਾਬੂ

ਫਾਜ਼ਿਲਕਾ: ਸੁਰੱਖਿਆ ਬਲਾਂ ਨੇ ਅੱਜ ਫਾਜ਼ਿਲਕਾ ਦੇ ਬਾਰਡਰ ਪਾਰ ਤੋਂ ਆਏ ਦੋ ਪਾਕਿਸਤਾਨੀ ਤਸਕਰਾਂ ਨੂੰ ਮਾਰ ਦਿੱਤਾ ਹੈ। ਇਕ ਤਸਕਰ ਰਮਜਾਨ ਨਾਮਕ ਬੁਰੀ ਤਰ੍ਹਾਂ ਗੰਭੀਰ ਹੈ। ਇਸ ਨੂੰ ਫਾਜ਼ਿਲਕਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

  ਇਲਾਕੇ ਵਿੱਚ ਸਰਚ ਆਪਰੇਸ਼ਨ ਦੇ ਦੌਰਾਨ 15 ਕਿਲੋ ਹੈਰੋਇਨ, 2 ਪਿਸਟਲਾਂ ਤੇ ਇੱਕ ਬਾਰਾ ਬੋਰ ਦੀ ਬੰਦੂਕ ਬਰਾਮਦ ਹੋਈ ਹੈ। ਬਾਰਡਰ ਸੁਰਖਿਆ ਬਲਾਂ ਦੇ ਅਧਿਕਾਰਿਆਂ ਨੇ ਦੱਸਿਆ ਕਿ ਬੀ.ਓ.ਪੀ. ਸਯਾਨ ਇਲਾਕੇ ਵਿੱਚ ਹਲਚਲ ਦੀ ਆਵਾਜ਼ ਤੋਂ ਬਾਅਦ 90 ਬਟਾਲਿਅਨ ਦੇ ਜਵਾਨਾਂ ਨੇ ਲਲਕਾਰ ਮਾਰ ਕੇ ਫਾਈਰ ਕਰ ਦਿੱਤਾ। ਇਸ ਦੌਰਾਨ ਦੋ ਤਸਕਰ  ਮਾਰੇ ਗਏ, ਜਦਕਿ ਇੱਕ ਗੰਭੀਰ ਜ਼ਖਮੀਂ ਹੋ ਗਿਆ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 32 ਕਰੋੜ ਹੈ।

  ਇਸ ਦੌਰਾਨ ਬੀ.ਐਸ.ਐਫ. ਦੇ ਆਈ.ਜੀ. ਦੱਸਿਆ ਕਿ ਇਸ ਅਪਰੇਸ਼ਨ ਵਿੱਚ ਕੁੱਲ 17 ਰਾਉਂਡ ਫਾਈਰ ਹੋਏ ਸਨ। ਅਪਰੇਸ਼ਨ ਖਤਮ ਹੋਣ ਤੋਂ ਬਾਅਦ ਸਰਚ ਆਪਰੇਸ਼ਨ ਵਿੱਚ ੧੫ ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਫੜੇ ਗਏ ਤਸਕਰ ਤੋਂ ਇਸ ਨੈਟਵਰਕ ਬਾਰੇ ਜਾਣਕਾਰੀ ਮਿਲੇਗੀ।

print
Share Button
Print Friendly, PDF & Email