ਸਿਹਤ ਕੇਂਦਰ ਹਰਪਾਲਪੁਰ `ਚ ਮਲੇਰੀਆ ਮੱਛਰਾਂ ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ

ss1

ਸਿਹਤ ਕੇਂਦਰ ਹਰਪਾਲਪੁਰ `ਚ ਮਲੇਰੀਆ ਮੱਛਰਾਂ ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ

11 June Photo Malaria Camp 2
ਰਾਜਪੁਰਾ, 11 ਜੂਨ (ਐਚ.ਐਸ.ਸੈਣੀ)-ਸਿਵਲ ਸਰਜਨ, ਪਟਿਆਲਾ ਡਾ: ਰਾਜੀਵ ਭੱਲਾ ਦੇ ਦਿਸ਼ਾ-ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਹਰਪਾਲਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰਘਵਿੰਦਰ ਸਿੰਘ ਮਾਨ ਦੀ ਅਗਵਾਈ ਮਲੇਰੀਆ ਮੱਛਰਾਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਡਾ: ਮਾਨ ਐਸਐਮਓ ਕਿਹਾ ਕਿ ਮਨੁੱਖ ਨੂੰ ਐਨਾਫਲੀਜ਼ ਨਾਮਕ ਮਾਦਾ ਮੱਛਰ ਦੇ ਕੱਟਣ ਨਾਲ ਮਲੇਰੀਆ ਫੈਲਦਾ ਹੈ।ਇਨ੍ਹਾਂ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਉਣ ਸਬੰਧੀ ਜਿਥੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ ਉਥੇ ਆਪਣੇ ਘਰ੍ਹਾਂ ਦੇ ਆਲੇ-ਦੁਆਲੇ ਸਾਫ-ਸਫਾਈ ਅਤੇ ਡੂੰਘੇ ਟੋਇਆ ਨੂੰ ਬਰਸਾਤ ਤੋਂ ਪਹਿਲਾਂ ਪੂਰ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵਿੱਚ ਪਾਣੀ ਨਾ ਖੜ੍ਹਾ ਹੋ ਸਕੇ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਖਾਤਮੇ ਸਬੰਧੀ ਵਿਭਾਗ ਦੀ ਐਂਟੀ ਲਾਰਵਾ ਟੀਮ ਵੱਲੋਂ ਸਮੇ-ਸਮੇਂ ਤੇ ਪਿੰਡਾਂ ਵਿੱਚ ਮੈਲਾਥੀਨ ਦਵਾਈ ਦਾ ਘੋਲ ਤਿਆਰ ਕਰਵਾ ਕੇ ਸਪਰੇਅ ਵੀ ਕਰਵਾਈ ਜਾਂਦੀ ਹੈ।
ਡਾ: ਪਰਮਿੰਦਰ ਕੌਰ ਮੈਡੀਕਲ ਅਫਸਰ, ਸ੍ਰ ਸਰਬਜੀਤ ਸਿੰਘ ਤੇ ਜੁਪਿੰਦਰਪਾਲ ਕੌਰ ਦੋਵੇ ਬੀ.ਈ.ਈ ਕਮ ਨੋਡਲ ਅਧਿਕਾਰੀਆਂ ਨੇ ਦੱਸਿਆ ਕਿ ਮਲੇਰੀਆ ਮੱਛਰ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ ਤੇ ਇਹ ਦਿਨ ਅਤੇ ਰਾਤ ਸਮੇਂ ਲੜਦਾ ਹੈ। ਇਸ ਦੇ ਨਾਲ ਜੇਕਰ ਮਰੀਜ਼ ਨੂੰ ਠੰਡ ਅਤੇ ਕਾਂਬੇ ਨਾਲ ਬੁਖਾਰ, ਸਿਰ ਦਰਦ ਹੋਣਾ, ਥਕਾਵਟ, ਕਮਜੋਰੀ ਅਤੇ ਪਸੀਨਾ ਆਉਣਾ ਆਦਿ ਲੱਛਣ ਪਾਏ ਜਾਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਖੂਨ ਦੀ ਜਾਂਚ ਕਰਵਾ ਕੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ।ਇਸ ਦਾ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾ ਵਿੱਚ ਮੁਫਤ ਕੀਤਾ ਜਾਂਦਾ ਹੈ। ਐਸ.ਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਉਣ ਸਬੰਧੀ ਘਰ੍ਹਾਂ ਦੇ ਅੰਦਰ ਟੁੱਟੇ ਭੱਜੇ ਬਰਤਨ, ਪੁਰਾਣੇ ਟਾਇਰ ਨਸ਼ਟ ਕਰਣ, ਪਾਣੀ ਦੀਆਂ ਟੈਕੀਆਂ ਢੱਕ ਕੇ ਰੱਖਣ, ਨੀਵੀਆਂ ਥਾਵਾਂ ਤੇ ਪਾਣੀ ਨਾ ਖੜ੍ਹਾ ਹੋਣ ਦੇਣ, ਕੂਲਰਾਂ ਦਾ ਪਾਣੀ ਹਫਤੇ ਮਗਰੋਂ ਬਦਲਣ ਅਤੇ ਫਰਿਜ਼ਾਂ ਦੀਆਂ ਟਰੇਆਂ ਦਾ ਪਾਣੀ ਸਾਫ ਕਰਨ, ਛੱਪੜਾਂ ਵਿੱਚ ਕਾਲਾ ਤੇਲ ਪਾਉਣ ਆਦਿ ਲਈ ਪ੍ਰੇਰਿਆ। ਇਸ ਮੌਕੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਤੇ ਸਮੂਹ ਸਿਹਤ ਸਟਾਫ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *