ਆਈ.ਈ.ਟੀ. ਭੱਦਲ ਵੱਲੋਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸਬੰਧੀ ਜਾਣਕਾਰੀਆ ਦੇਣ ਲਈ ਲੁਧਿਆਣਾ ਵਿੱਚ ਸੂਚਨਾ ਕੇਂਦਰ ਖੋਲਿਆ ਗਿਆ

ss1

ਆਈ.ਈ.ਟੀ. ਭੱਦਲ ਵੱਲੋਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸਬੰਧੀ ਜਾਣਕਾਰੀਆ ਦੇਣ ਲਈ ਲੁਧਿਆਣਾ ਵਿੱਚ ਸੂਚਨਾ ਕੇਂਦਰ ਖੋਲਿਆ ਗਿਆ

ਲੁਧਿਆਣਾ (ਪ੍ਰੀਤੀ ਸ਼ਰਮਾ) ਆਈ.ਈ.ਟੀ. ਭੱਦਲ ਦੁਆਰਾ ਸਕੂਲੀ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਪੇਸ਼ੇਵਰ ਖੇਤਰ ਵਿੱਚ ਉਚੇਰੀ ਸਿੱਖਿਆ ਸਬੰਧੀ ਜਾਣਕਾਰੀਆਂ ਦੇਣ ਲਈ ਲੁਧਿਆਣਾ ਮਾਡਨ ਟਾਊਨ ਐਕਸਟੇਸ਼ਨ ਵਿੱਚ ਕ੍ਰਿਸ਼ਨਾ ਮੰਦਰ ਦੇ ਨਜ਼ਦੀਕ ਟਿਊਸ਼ਨ ਮਾਰਕੀਟ ਵਿੱਚ ਅੱਜ ਸੂਚਨਾ ਕੇਂਦਰ ਖੋਲਿਆ ਗਿਆ।ਇਸ ਕੇਂਦਰ ਦਾ ਉਦਘਾਟਨ ਸ੍ਰੀ ਭਾਰਤ ਭੂਸ਼ਨ ਆਸੂ ਵਿਧਾਇਕ ਲੁਧਿਆਣਾ ਨੇ ਕੀਤਾ। ਉਨਾਂ ਇਸ ਮੌਕੇ ‘ਤੇ ਆਈ.ਈ.ਟੀ. ਭੱਦਲ ਅਤੇ ਸੰਸਥਾ ਦੀ ਚੇਅਰਪਰਸਨ ਮੈਡਮ ਕੁਲਵਿੰਦਰ ਸਿਘ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਨਾਲ ਵਿਦਿਆਰਥੀਆ ਨੂੰ ਲਾਭ ਮਿਲੇਗਾ। ਉਨਾਂ ਕਿਹਾ ਕਿ ਸਕਲੀ ਸਿੱਖਿਆ ਪੂਰੀ ਕਰਨ ਉਪਰੰਤ ਅਗਲੇ ਕੋਰਸ ਦੀ ਚੋਣ ਕਰਨਾ, ਵਿਦਿਆਰਥੀਆਂ ਦੇ ਭਵਿੱਖ ਦੇ ਕੈਰੀਅਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਸੂਚਨਾ ਕੇਂਦਰ ਤੋਂ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਤਾਂ ਜੋ ਢੁੱਕਵੇਂ ਕੋਰਸਾਂ ਵਿੱਚ ਦਾਖਲ ਲੈ ਸਕਣ।ਉਨਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਆਪਣੇ ਕੈਰੀਅਰ ਦੀ ਚੋਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਜਿਹੇ ਸੂਚਨਾ ਕੇਂਦਰ ਦਾ ਵੱਧ ਤੋਂ ਵੱਧ ਲਾਹਾ ਲੈਣ।

ਇਸ ਮੌਕੇ ‘ਤੇ ਸੰਸਥਾ ਦੇ ਡਿਪਟੀ ਡਾਇਰੈਕਟਰ ਜਨਰਲ ਡਾ.ਜੇ.ਐਸ.ਕੰਵਰ ਨੇ ਸੰਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਆਈ.ਈ.ਟੀ. ਦੀ ਸਥਾਪਨਾ ਦੇਸ਼ ਦੇ ਉਤਰੀ ਖਿੱਤੇ ਵਿੱਚ ਪੇਸ਼ੇਵਰ ਸਿੱਖਿਆ ਨੂੰੰ ਉਤਸ਼ਾਹਿਤ ਕਰਨ ਦੇ ਮਿਸ਼ਨ ਵਜੋਂ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਸੰਸਥਾ ਵਿਦਿਆਰਥਅੀਾਂ ਨੂੰ ਜਿੱਥੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਉੱਥੇ ਹੀ ਸੰਸਥਾ ਦੁਆਰਾ ਉਚੇਰੀ ਸਿੱਖਿਆ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਸਹੀ ਕੈਰੀਅਰ ਦੀ ਚੋਣ ਕਰ ਸਕਣ।ਉਨਾਂ ਇਹ ਵੀ ਦੱਸਿਆ ਕਿ ਆਈ.ਈ.ਟੀ. ਭੱਦਲ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਤੇ ਟਰਾਂਸਪੋਰਟ ਅਤੇ ਮੁਫਤ ਹੋਸਟਲ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸੰਸਥਾ ਵਿੱਚ ਇਕਲੌਤੀ ਬੇਟੀ, ਬਿਨਾਂ ਮਾਤਾ-ਪਿਤਾ ਦੇ ਬੱਚੇ ਅਤੇ ਅਪੰਗ ਬੱਚਿਆ ਦੀ ੧੦੦ ਫੀਸਦੀ ਟਿਊਸ਼ਨ ਫੀਸ ਅਤੇ ਬਿਨਾਂ ਪਿਤਾ ਦੇ ਬੱਚੇ ਦੀ ੫੦ ਫੀਸਦੀ ਟਿਊਸ਼ਨ ਫੀਸ਼ ਮਾਫ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਹੋਣਹਾਰ,ਜਰੂਰਤਮੰਦ ਅਤੇ ਯੋਗ ਵਿਦਿਆਰਥੀਆਂ ਨੂੰ ਵੀ ਸੰਸਥਾ ਦੁਆਰਾ ਵਜ਼ੀਫੇ ਦਿੱਤੇ ਜਾਂਦੇ ਹਨ। ਆਈ.ਈ.ਟੀ.ਭੱਦਲ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੱਖੀ ਪ੍ਰੋ. ਅਨਿਲ ਨੰਦਾ ਨੇ ਇਸ ਮੌਕੇ ਕਿਹਾ ਇਸ ਸੂਚਨਾ ਕੇਂਦਰ ਨਾਲ ਲੁਧਿਆਣਾ ਤੇ ਆਪ ਪਾਸ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਇਸ ਮੌਕੇ ਸ੍ਰੀ ਪ੍ਰਦੀਪ ਢੱਲ,ਸ੍ਰੀ ਪੀ.ਐਲ. ਵਰਮਾ ਪ੍ਰਿੰਸੀਪਲ ਐਸਏਐਨ ਜੈਨ ਸਕੂਲ ਦਰੇਸੀ, ਲੁਧਿਆਣਾ,ਸ੍ਰੀ ਰਾਕੇਸ਼ ਕੁਮਾਰ, ਸ੍ਰੀ ਗੁਰਦੀਪ ਸਿੰਘ, ਸ੍ਰੀ ਮੁਨੀਸ਼ ਕੁਮਾਰ, ਸ੍ਰੀ ਅਮਨਦੀਪ ਸਿੰਘ, ਸ੍ਰੀ ਗੁਰਮੀਤ ਸਿੰਘ ਸੈਣੀ ਅਦਿ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *