ਗਾਇਕ ਜੋੜੀ ਬਲਵਿੰਦਰ ਬੱਬੀ-ਕੰਚਨ ਬਾਵਾ ਸਟਾਰ ਸ਼ੋਅ ’ਚ ਅੱਜ

ss1

ਗਾਇਕ ਜੋੜੀ ਬਲਵਿੰਦਰ ਬੱਬੀ-ਕੰਚਨ ਬਾਵਾ ਸਟਾਰ ਸ਼ੋਅ ’ਚ ਅੱਜ

12-17
ਸਾਦਿਕ, 11 ਜੂਨ (ਗੁਲਜ਼ਾਰ ਮਦੀਨਾ)-ਪੰਜਾਬ ਦੀ ਸੁਪਰਹਿੱਟ ਲੋਕ ਗਾਇਕ ਜੋੜੀ ਬਲਵਿੰਦਰ ਬੱਬੀ-ਕੰਚਨ ਬਾਵਾ ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ‘ਸਟਾਰ ਸ਼ੋਅ’ ’ਚ ਅੱਜ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕਰਨਗੇ। ਇਸ ਸੰਬੰਧੀ ਗੱਲਬਾਤ ਕਰਦਿਆਂ ਗਾਇਕ ਬਲਵਿੰਦਰ ਬੱਬੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਜ਼ਰੀਏ ਉਹ ਆਪਣੇ ਮਾਰਕੀਟ ਵਿੱਚ ਚੱਲ ਰਹੇ ਸੁਪਰਹਿੱਟ ਗੀਤ ‘ਮੋਰਨੀ’ ‘ਧੀਆਂ’ ਅਤੇ ‘ਝਾਂਜਰ’ ਆਦਿ ਪੇਸ਼ ਕਰਨਗੇ। ਉਨਾਂ ਕਿਹਾ ਕਿ ਇਹ ਪ੍ਰੋਗਰਾਮ ਅੱਜ ਸ਼ਾਮੀਂ 7 ਵਜੇ ਤੋਂ 8 ਵਜੇ ਤੱਕ ਜਲੰਧਰ ਦੂਰਦਸ਼ਨ ਦੇ ਡੀ.ਡੀ.ਪੰਜਾਬੀ ਚੈਨਲ ’ਤੇ ਪ੍ਰਸਾਰਿਤ ਹੋਵੇਗਾ। ਉਨਾਂ ਕਿਹਾ ਕਿ ਜਿਸ ਤਰਾਂ ਸਰੋਤਿਆਂ ਨੇ ਉਨਾਂ ਦੇ ਪਹਿਲੇ ਸਾਰੇ ਗੀਤਾਂ ਨੂੰ ਖ਼ੂਬ ਪਿਆਰ ਦਿੱਤਾ ਹੈ ਉਸੇ ਤਰਾਂ ‘ਸਟਾਰ ਸ਼ੋਅ’ ਪ੍ਰੋਗਰਾਮ ਜ਼ਰੀਏ ਵੀ ਉਹ ਆਪਣੇ ਗੀਤਾਂ ਨਾਲ ਸਰੋਤਿਆਂ ਦੀ ਕਸਵੱਟੀ ’ਤੇ ਖ਼ਰੇ ਉੱਤਰਨ ਦੀ ਕੋਸ਼ਿਸ਼ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *