ਖੇਤੀਬਾੜੀ ਮਹਿਕਮਾਂ ਕਿਸਾਨਾਂ ਨੀ ਹਰ ਤਰ੍ਹਾਂ ਦੀ ਮੁਸ਼ਿਕਲ ਹੱਲ ਕਰਨ ਲਈ ਲਾਮਬੰਦ -ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ

ss1

ਖੇਤੀਬਾੜੀ ਮਹਿਕਮਾਂ ਕਿਸਾਨਾਂ ਨੀ ਹਰ ਤਰ੍ਹਾਂ ਦੀ ਮੁਸ਼ਿਕਲ ਹੱਲ ਕਰਨ ਲਈ ਲਾਮਬੰਂਦ -ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ
ਝੌਨੇ ਦੀ ਸਿੱਧੀ ਬਿਜਾਈ ਤੇ ਮੱਕੀ ਦੀ ਕਾਸ਼ਤ ਕਰਨ ਤੇ ਕਿਸਾਨ ਜ਼ੋਰ ਦੇਣ -ਖੇਤੀਬਾੜੀ ਵਿਕਾਸ ਅਫ਼ਸਰ ਵਿਮਲਪ੍ਰੀਤ ਸਿੰਘ
ਮੁੱਖ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲਗਾਇਆ ਬੋਸਰ ਕਲ੍ਹਾਂ ਵਿਚ ਪਿੰਡ ਪੱਧਰੀ ਕੈਂਪ

12-14
ਪਟਿਆਲਾ 11 ਜੂਨ (ਪ.ਪ.) ਪਟਿਆਲਾ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਂ ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਡਾਂ ਗੁਰਮੀਤ ਸਿੰਘ ਖੇਤੀਬਾੜੀ ਅਫ਼ਸਰ ਦੀ ਰਹਿਨੂਮਾਈ ਹੇਠ ਪਿੰਡ ਪੱਧਰੀ ਕੈਂਪ ਲਗਾਇਆਂ ਗਿਆ ਜਿਸ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਝੌਨੇ ਅਤੇ ਕਣਕ ਦੇ ਦੋ ਫ਼ਸਲੀ ਚੱਕਰ ਤੋਂ ਬਾਹਰ ਆਊਣ ਦੀ ਅਪੀਲ ਕੀਤੀ ਡਾਂ ਵਿਮਲਪ੍ਰੀਤ ਨੇ ਕਿਸਾਨਾਂ ਨੂੰ ਝੌਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਲਾਮਬੰਦ ਕੀਤਾ ਉਹਨਾਂ ਕਿਸਾਨਾਂ ਨੂੰ ਸਿੱਧੀ ਬਿਜਾਈ ਵਿਚ ਆ ਰਹੀਆਂ ਮੁਸ਼ਕਿਲਾ ਬਾਰੇ ਜਾਣਕਾਰੀ ਦਿੱਤੀ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆਂ ਕਿ ਇਕ ਤਾਂ ਸਿੱਧੀ ਬਿਜਾਈ ਨਾਂਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ।ਤੇ ਦੂਜਾ ਕਿਸਾਨ ਝੌਨੇ ਦੀ ਪਨੀਰੀ ਰਾਹੀਂ ਕੀਤੀ ਗਈ ਬਿਜਾਈ ਤੋਂ ਸਿੱਧੀ ਬਿਜਾਈ ਰਾਹੀਂ ਵੱਧ ਝਾੜ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਸਾਨਾ ਨੂੰ ਮੱਕੀ ਦੀ ਕਾਸ਼ਤ ਤੇ ਜੌਰ ਦੇਣ ਲਈ ਵੀ ਕਿਹਾ । ਕੈਂਪ ਵਿਚ ਸੰਬੋਧਨ ਕਰਦਿਆਂ ਹੋਇਆ ਖੇਤੀਬਾੜੀ ਸਬ-ਇੰਸਪੈਕਟਰ ਹਰਮਨਜੀਤ ਸਿੰਘ ਨੇ ਦੱਸਿਆਂ ਕਿ ਖੇਤੀਬਾੜੀ ਮਹਿਕਮਾਂ ਇਸ ਸਮੇ ਮੱਕੀ ਦਾ ਬੀਜ਼ ਸਬਸਿਡੀ ਤੇ ਮੁਹੱਈਆਂ ਕਰਵਾ ਰਿਹਾ ਹੈ ਇਲਾਕੇ ਦਾ ਕੋਈ ਵੀ ਕਿਸਾਨ ਖੇਤੀਬਾੜੀ ਦਫ਼ਤਰ ਵਿਚੋਂ ਫਾਰਮ ਭਰ ਕੇ ਬੀਜ ਪ੍ਰਾਪਤ ਕਰ ਸਕਦਾ ਹੈ ।ਹਰਮਨਜੀਤ ਸਿੰਘ ਨੇ ਦੱਸਿਆਂ ਕਿ ਇਕ ਤਾਂ ਇਸ ਨਾਲ ਪਾਣੀ ਦੀ ਬਚਤ ਹੋਵੇਗੀ ਦੂਜਾ ਕਿਸਾਨ ਬਹੁਫਸਲੀ ਖੇਤੀ ਦੇ ਰਾਹ ਪੈ ਕੇ ਆਪਣੇ ਮੁਨਾਫ਼ੇ ਵਿਚ ਵਾਧਾ ਕਰ ਸਕੇਗਾ ।ਉਹਨਾਂ ਦੱਸਿਆ ਕਿ ਖੇਤੀਬਾੜੀ ਮਹਿਕਮਾ ਕਿਸਾਨਾ ਦੀ ਹਰ ਤਰ੍ਹਾਂ ਦੀ ਮਦਦ ਲਈ ਲਾਮਬੰਦ ਹੈ ।ਪੰਜਾਬ ਦੀ ਕਿਰਸਾਨੀ ਨੂੰ ਸ਼ਿਖਰਾਂ ਤੇ ਪਹੁੰਚਾਉਂਣ ਲਈ ਮਹਿਕਮੇ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ।

print
Share Button
Print Friendly, PDF & Email