ਫਿਲਮ ‘ਉੱਡਤਾ ਪੰਜਾਬ’ ਪਿੱਛੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼: ਡਾ. ਚੀਮਾ

ss1

ਫਿਲਮ ‘ਉੱਡਤਾ ਪੰਜਾਬ’ ਪਿੱਛੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼: ਡਾ. ਚੀਮਾ
ਮੁੱਦੇ ਉਤੇ ਸਮੀਰ ਨਾਇਰ ਦੀ ਸਫਾਈ ਮੰਗੀ

12-7

ਚੰਡੀਗੜ੍ਹ, 11 ਜੂਨ (ਪ੍ਰਿੰਸ): ਵਿਵਾਦਮਈ ਫ਼ਿਲਮ ‘ਉੱਡਤਾ ਪੰਜਾਬ’ ਨੂੰ ਲੈ ਕੇ ਨਵਾਂ ਮੋੜ ਆ ਗਿਆ ਹੈ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਫ਼ਿਲਮ ਦੇ ਸਹਿ-ਨਿਰਮਾਤਾ ਸਮੀਰ ਨਾਇਰ ਆਮ ਆਦਮੀ ਪਾਰਟੀ ਨਾਲ ਜੁੜੇ ਹਨ। ਅਕਾਲੀ ਦਲ ਨੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੀ ਵੈੱਬਸਾਈਟ ਉੱਤੇ ਉਸ ਗੱਲ ਦਾ ਜ਼ਿਕਰ ਹੈ ਕਿ ਸਮੀਰ ਨਾਇਰ ਦਿੱਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਇਸ ਮੁੱਦੇ ਉੱਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦੇ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਮੁੱਦੇ ਉਤੇ ਸਮੀਰ ਨਾਇਰ ਦੀ ਸਫਾਈ ਮੰਗੀ ਹੈ।

ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਸਮੀਰ ਨਾਇਰ ਦਾ ਬਚਾਅ ਕੀਤਾ ਹੈ। ਉਨ੍ਹਾਂ ਆਖਿਆ ਕਿ ਲੋਕ ‘ਮੈਨੂੰ ਪੁੱਛੇ ਰਹੇ ਹਨ ਕਿ ਸਮੀਰ ਆਮ ਆਦਮੀ ਦਾ ਹੈ’? ਸਰ, ਸਮੀਰ, ਅਮਿਤਾਭ, ਮਾਧੁਰੀ, ਧਰਮਿੰਦਰ, ਸ਼ਾਹਿਦ’ ਸਾਰਾ ਦੇਸ਼ ਸਾਡਾ ਹੈ, ਇਸ ਲਈ ਤੁਸੀਂ ਸਾਡੇ ਤੋਂ ਡਰੇ ਹੋਏ ਹੋ।’

ਇਸ ਤੋਂ ਪਹਿਲਾਂ ਸੈਂਸਰ ਬੋਰਡ ਦੇ ਮੁਖੀ ਪਹਿਲਾਜ ਨਿਹਲਾਨੀ ਨੇ ਆਮ ਆਦਮੀ ਪਾਰਟੀ ਉੱਤੇ ਫ਼ਿਲਮ ਨੂੰ ਫੰਡਿੰਗ ਕਰਨ ਦਾ ਦੋਸ਼ ਲਾਇਆ ਸੀ। ਵਿਵਾਦ ਸਾਹਮਣੇ ਆਉਣ ਤੋਂ ਬਾਅਦ ਅਜੇ ਤੱਕ ਸਮੀਰ ਨਾਇਰ ਦੀ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ। ਦੂਜੇ ਪਾਸੇ ਫ਼ਿਲਮਕਾਰ ਅਸ਼ੋਕ ਪੰਡਤ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਸਾਨੂੰ ਸੈਂਸਰਸ਼ਿਪ ਦੇ ਮੁੱਦੇ ਊਤ ਬਣੇ ਰਹਿਣਾ ਚਾਹੀਦਾ ਹੈ।

ਅਸ਼ੋਕ ਪੰਡਿਤ ਨੇ ਆਖਿਆ ਹੈ ਕਿ ਸਮੀਰ ਨਾਇਰ ਬਾਲਾ ਜੀ ਪ੍ਰੋਡਕਸ਼ਨ ਦਾ ਕਰਮਚਾਰੀ ਹੈ ਉਹ ਫ਼ਿਲਮ ਦਾ ਸਹਿ ਨਿਰਮਾਤਾ ਨਹੀਂ। ਉੱਡਤਾ ਪੰਜਾਬ ਫੈਂਟਮ ਕੰਪਨੀ ਨੇ ਬਣਾਈ ਹੈ ਇਸ ਦੇ ਮਾਲਕ ਅਨੁਰਾਗ ਕਸ਼ੱਅਪ, ਵਿਕਾਸ ਬਹਿਲ ਤੇ ਮਧੂ ਮਨਤੇਨਾ ਹੈ। ਪੂਰੇ ਮਾਮਲੇ ਉਤੇ ਸਮਿਰ ਨਾਇਰ ਨੇ ਚੁੱਪ ਵੱਟੀ ਹੋਈ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *