ਪ੍ਰਾਈਵੇਟ ਬੱਸ ਨੇ ਮੋਟਰਸਾਇਕਲ ਸਵਾਰ 2 ਨੌਜਵਾਨਾਂ ਨੂੰ ਦ੍ਰੜਿਆ,1 ਮੌਤ

ss1

ਪ੍ਰਾਈਵੇਟ ਬੱਸ ਨੇ ਮੋਟਰਸਾਇਕਲ ਸਵਾਰ 2 ਨੌਜਵਾਨਾਂ ਨੂੰ ਦ੍ਰੜਿਆ, 1 ਮੌਤ
ਬੋਹਾ ਰਤੀਆ ਸੜ੍ਹਕ ਦੇ ਸਥਿਤ ਪਿੰਡ ਰਤਨਗੜ੍ਹ ਵਿਖੇ ਵਾਪਰਿਆ ਹਾਦਸਾ

2-18

ਬੋਹਾ,2 ਮਈ(ਜਸਪਾਲ ਸਿੰਘ ਜੱਸੀ/ ਰੀਤਵਾਲ):ਬੋਹਾ-ਰਤੀਆ ਸੜਕ ਤੇ ਸਥਿਤ ਹਰਿਆਣਾ ਰਾਜ ਦੇ ਪਿੰਡ ਰਤਨਗ੍ਹੜ ਨਜਦੀਕ ਪ੍ਰਾਈਵੇਟ ਬੱਸ ਦੁਆਰਾ ਮੋਟਰ ਸਾਇਕਲ ਸਵਾਰ 2 ਨੌਜਵਾਨਾਂ ਨੂੰ ਕੁਚਲ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਨਾਂ ਚੋ ਮੋਟਰਸਾਇਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਸਰਾ ਵਿਆਕਤੀ ਗੰਭੀਰ ਰੂਪ ਚ ਜਖਮੀ ਦੱਸਿਆ ਗਿਆ ਹੈ।ਪ੍ਰਾਪਤ ਵੇਰਵੇ ਅਨੁਸਾਰ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਰਿਉਦ ਖੁਰਦ ਦਾ ਵਸਨੀਕ ਨਰਿੰਦਰ ਸਿੰਘ (40) ਪੁੱਤਰ ਗੁਰਦੀਪ ਸਿੰਘ ਬੱਛੋਆਣਾ ਪਿੰਡ ਦੇ ਸੰਤਾਂ ਵੱਲੋ ਗਊਸ਼ਾਲਾਵਾਂ ਲਈ ਤੂੜੀ ਇਕੱਤਰ ਕਰਨ ਲਈ ਵਿੱਢੀ ਮੁਹਿੰਮ ਤਹਿਤ ਗੁਆਂਢੀ ਪਿੰਡ ਰਤਨਗੜ੍ਹ ਵਿਖੇ ਚਲਾਈ ਜਾ ਰਹੀ ਤੂੜੀ ਇਕੱਠੀ ਕਰਨ ਦੀ ਸੇਵਾ ਚ ਲੱਗੇ ਸ਼ਰਧਾਲੂਆਂ ਲਈ ਦੁੱਧ ਦੇਕੇ ਵਾਪਸ ਪਰਤ ਰਿਹਾ ਸੀ ਤਾਂ ਲੱਧੂਵਾਸ-ਰਤੀਆ ਸੜਕ ਰੂਟ ਦੇ ਚਲਦੀ ‘ਜੁਗਨੀ’ ਨਾਮ ਬੱਸ ਜੋ ਕਿਸੇ ਟਰਾਲੇ ਨੂੰ ਓਵਰਟੇਕ ਕਰਕੇ ਅੱਗੇ ਲੰਘਣ ਦੀ ਕੋਸ਼ਿਸ ਚ ਸੰਤੁਲਨ ਗੁਆ ਬੈਠੀ ਸੀ ਨੇ ਆਪਣੀ ਸਾਇਡ ਤੇ ਆ ਰਹੇ ਮੋਟਰਸਾਇਕਲ ਚਾਲਕ ਨਰਿੰਦਰ ਸਿੰਘ (40) ਅਤੇ ਭਰਤ ਜਿੰਦਲ ਵਾਸੀ ਭੀਖੀ ਨੂੰ ਬੁਰੀ ਤਰਾਂ ਕੁਚਲ ਦਿੱਤਾ।

ਹਾਦਸਾ ਇੰਨਾਂ ਜਬਰਦਸਤ ਸੀ ਕਿ ਮੋਟਰਸਾਇਕਲ ਚਾਲਕ ਨੌਜਵਾਨ ਨਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਾਇਕ ਦੇ ਪਿੱਛੇ ਬੈਠਾ ਭਰਤ ਜਿੰਦਲ ਗੰਭੀਰ ਰੂਪ ਜਖਮੀ ਹੋ ਗਿਆ,ਜਿਸ ਨੂੰ ਰਤੀਆ ਵਿਖੇ ਮੁਢਲਾ ਇਲਾਜ ਦੇਣ ਉਪਰੰਤ ਫਤਿਹਾਬਾਦ ਦੇ ਸਿਵਲ ਹਸਪਾਤਲ ਵਿਖੇ ਰੈਫਰ ਕਰ ਦਿੱਤਾ ਗਿਆ।ਪ੍ਰਤੱਖ ਦਰਸ਼ੀਆਂ ਅਨੁਸਾਰ ਬੱਸ ਚਾਲਕ ਨੌਜਵਾਨ ਪਹਿਲਾਂ ਵੀ ਕਈ ਸੜਕ ਹਾਦਸਿਆਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਨਸ਼ੇ ਦਾ ਆਦੀ ਹੈ।ਘਟਨਾਂ ਸਥਾਨ ਤੇ ਪੁੱਜੇ ਇੰਸਪੈਕਟਰ ਦਲੀਪ ਕੁਮਾਰ ਨੇ ਦੱਸਿਆ ਕਿ ਹਾਦਸੇ ਦੌਰਾਨ ਮਰਨ ਵਾਲੇ ਨਰਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਫਤਿਹਾਬਾਦ ਵਿਖੇ ਭੇਜ ਦਿੱਤੀ ਗਈ ਹੈ।ਮਾਮਲੇ ਦੀ ਪੜਤਾਲ ਜਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *