ਖੁੱਲ੍ਹੀ ਆਮ ਆਦਮੀ ਪਾਰਟੀ ਦੀ ਪੋਲ, ”ਉੜਤਾ ਪੰਜਾਬ” ਦੇ ਸਹਿ ਨਿਰਮਾਤਾ ਨਿਕਲੇ ”ਆਪ” ਦੇ ਮੈਂਬਰ

ss1

ਖੁੱਲ੍ਹੀ ਆਮ ਆਦਮੀ ਪਾਰਟੀ ਦੀ ਪੋਲ, ”ਉੜਤਾ ਪੰਜਾਬ” ਦੇ ਸਹਿ ਨਿਰਮਾਤਾ ਨਿਕਲੇ ”ਆਪ” ਦੇ ਮੈਂਬਰ

ਨਵੀਂ ਦਿੱਲੀ : ‘ਉੜਤਾ ਪੰਜਾਬ’ ਫਿਲਮ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ, ਜਿਸਦੇ ਚੱਲਦੇ ਆਮ ਆਦਮੀ ਪਾਰਟੀ ਦੀ ਪੋਲ ਵੀ ਖੁੱਲ੍ਹਦੀ ਨਜ਼ਰ ਆ ਰਹੀ ਹੈ। ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਦਾ ਦੋਸ਼ ਹੈ ਕਿ ਇਸ ਫਿਲਮ ਨੂੰ ਬਨਾਉਣ ‘ਚ ਆਮ ਆਦਮੀ ਪਾਰਟੀ ਨੇ ਫੰਡਿੰਗ ਕੀਤੀ ਹੈ। ਨਿਹਲਾਨੀ ਦੇ ਇਸ ਦੋਸ਼ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਇਸ ਗੱਲ ਦਾ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਕਿ ਫਿਲਮ ਦੇ ਸਹਿ ਨਿਰਮਾਤਾ ਸਮੀਰ ਨਈਅਰ ਆਮ ਆਦਮੀ ਪਾਰਟੀ ਦੇ ਮੈਂਬਰ ਹਨ।
ਸਮੀਰ ਨਈਅਰ ਦੇ ਆਮ ਆਦਮੀ ਪਾਰਟੀ ਦਾ ਮੈਂਬਰ ਹੋਣ ਦਾ ਟਵੀਟ ਟਵਿੱਟਰ ਯੂਜ਼ਰ ਤੇਜਿੰਦਰ ਪਾਲ ਬੱਗਾ ਨੇ ਕੀਤਾ ਹੈ। ਭਗਤ ਸਿੰਘ ਕ੍ਰਾਂਤੀ ਸੈਨਾ ਦੇ ਪ੍ਰਧਾਨ ਬੱਗਾ ਨੇ ਲਿਖਿਆ ਹੈ ਕਿ ਰੋਚਕ, ਉੜਤਾ ਪੰਜਾਬ ਦੇ ਸਹਿ ਨਿਰਮਾਤਾ ਸਮੀਰ ਨਈਅਰ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਸੋਸ਼ਲ ਮੀਡੀਆ ‘ਤੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਟਵੀਟ ਜੋ ਕਿ 18 ਅਕਤੂਬਰ, 2013 ਦਾ ਹੈ, ਉਸ ‘ਚ ਖੁਦ ਕੇਜਰੀਵਾਲ ਸਮੀਰ ਨਈਅਰ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀ ਸੂਚਨਾ ਦੇ ਰਹੇ ਹਨ।
ਸਮੀਰ ਨਈਅਰ ਵੀ ਇਕ ਟਵੀਟ ਰਾਹੀਂ ਕੇਜਰੀਵਾਲ ਨੂੰ ਧੰਨਵਾਦ ਕਰਦੇ ਹੋਏ ਲਿਖਦੇ ਹਨ ਕਿ ਇਤਿਹਾਸ ਦਾ ਇਕ ਹਿੱਸਾ ਬਨਣ ‘ਤੇ ਉਹ ਖੁਦ ਮਾਣ ਮਹਿਸੂਸ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ‘ਤੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਗੌਰਤਲਬ ਹੈ ਕਿ ਉੜਤਾ ਪੰਜਾਬ ਫਿਲਮ ਨੂੰ ਲੈ ਕੇ ਪਹਿਲਾਂ ਹੀ ਘਮਾਸਾਨ ਮਚਿਆ ਹੋਇਆ ਹੈ ਅਤੇ ਖੁਦ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਆਪਣਾ-ਆਪਣਾ ਬਿਆਨ ਦੇ ਕੇ ਸਿਆਸਤ ਨੂੰ ਗਰਮਾ ਚੁੱਕੇ ਹਨ।

print
Share Button
Print Friendly, PDF & Email