ਲ਼ੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 5 ਮੈਂਬਰ ਪੁਲਿਸ ਅੜਿਕੇ

ss1

ਲ਼ੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 5 ਮੈਂਬਰ ਪੁਲਿਸ ਅੜਿਕੇ

ਰਾਜਪੁਰਾ 10 ਜੂਨ (ਧਰਮਵੀਰ ਨਾਗਪਾਲ) ਸ੍ਰ. ਗੁਰਮੀਤ ਸਿੰਘ ਚੌਹਾਨ ਐਸ ਐਸ ਪੀ ਪਟਿਆਲਾ ਅਤੇ ਸ੍ਰ. ਰਜਿੰਦਰ ਸਿੰਘ ਸੋਹਲ ਐਸ ਪੀ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਛੇੜੇ ਭੈੜੇ ਅਨਸਰਾ ਦੇ ਖਿਲਾਫ ਮੁਹਿੰਮ ਤੇ ਅੱਜ ਥਾਣਾ ਸਦਰ ਵਿੱਚ ਤੈਨਾਤ ਏ ਐਸ ਆਈ ਬਲਦੇਵ ਸਿੰਂਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 5 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਏ ਐਸ ਆਈ ਬਲਦੇਵ ਸਿੰਘ ਨੇ ਦਸਿਆ ਕਿ ਪਿੰਡ ਅਲੂਣਾ ਦੇ ਚੀਨੀ ਦੇ ਗੋਦਾਮ ਦੀ ਦੀਵਾਰ ਦੇ ਪਿਛੇ ਇਹ ਪੰਜੇ ਡਾਕਾ ਮਾਰਨ ਦੀ ਸਲਾਹ ਕਰ ਰਹੇ ਸਨ ਤੇ ਗਿਰੋਹ ਦੇ 5 ਮੈਂਬਰਾਂ ਨੂੰ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਜਿਹਨਾਂ ਕੋਲ ਅਸਲਾ ਐਮੋਨੇਸ਼ਨ ਤੇ ਮਾਰੂ ਹਥਿਆਰਾਂ ਸਮੇਤ ਪਕੜ ਕੇ ਹਥਿਆਰ ਬਰਾਮਦ ਕਰ ਲਏ ਹਨ ਜਿਹਨਾਂ ਤੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *