ਜਲ ਬਚਾਉ ਅਤੇ ਬਿਜਲੀ ਬਚਾਉ ਵਿਸ਼ੇ ਤੇ ਅੰਤਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ

ss1

ਜਲ ਬਚਾਉ ਅਤੇ ਬਿਜਲੀ ਬਚਾਉ ਵਿਸ਼ੇ ਤੇ ਅੰਤਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ

2-20
ਝੁਨੀਰ 2 ਮਈ (ਗੁਰਜੀਤ ਸ਼ੀਂਹ) ਸਰਕਾਰੀ ਮਾਡਲ ਸਕੂਲ ਮੀਆਂ ਮਾਨਸਾ ਵਿਖੇ “ਜਲ ਬਚਾਉ ਅਤੇ ਬਿਜਲੀ ਬਚਾਉ” ਵਿਸ਼ੇ ਤੇ ਹਿੰਦੀ ਭਾਸ਼ਨ ਮੁਕਾਲਾ ਪ੍ਰਿੰਸੀਪਲ ਡਾ.ਮੁਨੀਸ਼ ਮੋਹਨ ਸ਼ਰਮਾ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਮੁਕਾਬਲੇ ਦਾ ਸੰਚਾਲਣ ਹਿੰਦੀ ਵਿਭਾਗ ਮੁਖੀ ਮੈਡਮ ਅਨੁ ਕਪੂਰ ਨੇ ਕੀਤਾ।ਇਸ ਅੰਤਰ ਹਾਊਸ ਮੁਕਾਬਲੇ ਵਿੱਚ ਨੌਵੀ ਅਤੇ ਦਸਵੀਂ ਜਮਾਤ ਦੇ ਬੱਚਿਆਂ ਨੇ ਵਧ ਚੜ ਕੇ ਭਾਗ ਲਿਆ।ਇਸ ਵਿੱਚ ਬੱਚਿਆਂ ਨੇ ਜਲ ਅਤੇ ਬਿਜਲੀ ਵਧਾਉਣ ਉੱਤੇ ਆਪਣੇ ਵਿਚਾਰ ਰੱਖੇ।ਇਸ ਵਿੱਚ ਦਸਵੀਂ ਦੀ ਲੋਟਸ ਹਾਊਸ ਦੀ ਖੁਸ਼ਦੀਪ ਕੌਰ ਨੇ ਪਹਿਲਾ ,ਮੈਰੀਗੋਲਡ ਹਾਊਸ ਦੀ ਮਨਦੀਪ ਕੌਰ ਤੇ ਡੇਜ਼ੀ ਹਾਊਸ ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਡੇਜੀ ਹਾਊਸ ਦੇ ਅਰਸ਼ਦੀਪ ਸਿੰਘ (ਦਸਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅਖੀਰ ਵਿੱਚ ਹਿੰਦੀ ਅਧਿਆਪਕਾ ਮੈਡਮ ਅਨੁ ਕਪੂਰ ਅਤੇ ਪ੍ਰਿੰਸੀਪਲ ਡਾ.ਮੁਨੀਸ਼ ਮੋਹਨ ਸ਼ਰਮਾ ਜੀ ਨੇ ਅੱਜ ਦੇ ਸਮੇ ਵਿੱਚ ਜਲ ਅਤੇ ਬਿਜਲੀ ਬਚਾਉਣ ਦੇ ਮਹੱਤਵ ਤੇ ਚਾਨਣਾ ਪਾਇਆ।ਪ੍ਰਿੰਸੀਪਲ ਸਾਹਿਬ ਨੇ ਜਲ ਬਚਾਉਣ ਦੇ ਕਈ ਨਵੇਂ ਤਰੀਕੇ ਵੀ ਬੱਚਿਆਂ ਨੂੰ ਦੱਸੇ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਮੌਜੂਦ ਸੀ।ਸਾਰਿਆਂ ਨੇ ਜਲ ਅਤੇ ਬਿਜਲੀ ਬਚਾਉਣ ਦਾ ਸੰਕਲਪ ਲਿਆ।

print

Share Button
Print Friendly, PDF & Email

Leave a Reply

Your email address will not be published. Required fields are marked *