ਖੇਲੇ ਦੀ ਖੇਡ ਨੇ ਆਸਟ੍ਰੇਲੀਆ ਨੂੰ ਲੁੱਟਿਆ, ਪੰਜਾਬੀ ਨੇ ਮਾਰੀ 285 ਕਰੋੜ ਦੀ ਠੱਗੀ

ss1

ਖੇਲੇ ਦੀ ਖੇਡ ਨੇ ਆਸਟ੍ਰੇਲੀਆ ਨੂੰ ਲੁੱਟਿਆ, ਪੰਜਾਬੀ ਨੇ ਮਾਰੀ 285 ਕਰੋੜ ਦੀ ਠੱਗੀ

11-23

ਸਿਡਨੀ: ਸਿਡਨੀ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਨੇ ਆਸਟ੍ਰੇਲੀਆ ਦੀ ਸਰਕਾਰ ਨਾਲ 57 ਮਿਲੀਅਨ ਡਾਲਰ (285 ਕਰੋੜ ਰੁਪਏ) ਦੀ ਠੱਗੀ ਮਾਰ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇਸ ਗੱਭਰੂ ਦਾ ਨਾਮ ਹੈ ਅਮਰਜੀਤ ਸਿੰਘ ਖੇਲਾ ਤੇ ਇਸ ਖ਼ਿਲਾਫ਼ ਧੋਖਾਧੜੀ ਦਾ ਕੇਸ ਸਿਡਨੀ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਕੇਸ ਉੱਤੇ ਹੁਣ ਸੁਣਵਾਈ ਸ਼ੁਰੂ ਹੋ ਗਈ ਹੈ।

ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਅਮਰਜੀਤ ਸਿੰਘ ਖੇਲਾ ਨੂੰ ਆਦੇਸ਼ ਦਿੱਤਾ ਹੈ ਕਿ ਉਹ 150 ਕਰੋੜ ਰੁਪਏ ਵਾਪਸ ਆਸਟ੍ਰੇਲੀਆ ਲੈ ਕੇ ਆਵੇ ਜੋ ਉਸ ਨੇ ਮੁੰਬਈ ਦੇ ਇੱਕ ਖਾਤੇ ਵਿੱਚ ਟਰਾਂਸਫ਼ਰ ਕੀਤੇ ਸਨ। ਅਦਾਲਤ ਨੇ ਪਹਿਲਾਂ ਨੇ ਕਾਲਜ ਦੇ ਖਾਤੇ ਤੇ ਖੇਲਾ ਦੀ ਸੰਪਤੀ ਸੀਲ ਕੀਤੀ ਹੋਈ ਹੈ। ਤਾਜ਼ਾ ਆਦੇਸ਼ ਵਿੱਚ ਅਦਾਲਤ ਨੇ ਆਖਿਆ ਹੈ ਕਿ ਸੰਪਤੀ ਤੇ ਖਾਤੇ ਉਦੋਂ ਹੀ ਖੋਲੇ ਜਾਣਗੇ ਜਦੋਂ ਪੂਰਾ ਪੈਸਾ ਵਾਪਸ ਆਸਟ੍ਰੇਲੀਆ ਆਵੇਗਾ।

ਕੌਣ ਹੈ ਅਮਰਜੀਤ ਸਿੰਘ ਖੇਲਾ: ਅਮਰਜੀਤ ਸਿੰਘ ਖੇਲਾ ਤੇ ਬਲਜੀਤ ਸਿੰਘ ਖੇਲਾ ਨਵਾਂਸ਼ਹਿਰ ਨੇੜੇ ਬਲਾਚੌਰ ਦੇ ਰਹਿਣ ਵਾਲੇ ਹਨ। ਕੁਝ ਸਾਲ ਪਹਿਲਾਂ ਉਹ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚਲੇ ਗੇ ਸੀ। ਸਿਡਨੀ ਜਾਣ ਤੋਂ ਬਾਅਦ ਖੇਲਾ ਮੀਡੀਆ ਵਿੱਚ ਵੀ ਸਰਗਰਮ ਰਿਹਾ ਹੈ। ਪੰਜਾਬੀ ਦੇ ਕਈ ਅਖ਼ਬਾਰਾਂ ਦੀ ਉਸ ਨੇ ਸਿਡਨੀ ਤੋਂ ਪੱਤਰਕਾਰੀ ਵੀ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣਾ ਟੀਵੀ ਸ਼ੋਅ ‘ਗਾਉਂਦਾ ਪੰਜਾਬ’ ਵੀ ਸ਼ੁਰੂ ਕੀਤਾ ਸੀ। ਸਿਡਨੀ ਦੇ ਪੰਜਾਬੀ ਭਾਈਚਾਰੇ ਵਿੱਚ ਅਮਰਜੀਤ ਸਿੰਘ ਖੇਲਾ ਦਾ ਨਾਮ ਕਾਫ਼ੀ ਮਸ਼ਹੂਰ ਹੈ।

ਕਿਵੇਂ ਮਾਰੀ ਠੱਗੀ: ਅਮਰਜੀਤ ਸਿੰਘ ਖੇਲਾ ਨੇ ਸਿਡਨੀ ਵਿੱਚ ਯੂਨੀਕ ਇੰਟਰਨੈਸ਼ਨਲ ਨਾਮ ਨਾਲ ਇੱਕ ਕਾਲਜ ਸਥਾਪਤ ਕੀਤਾ। ਇਸ ਕਾਲਜ ਵਿੱਚ ਖੇਲਾ ਨੇ ਵੋਕੇਸ਼ਨਲ ਐਜੂਕੇਸ਼ਨ ਟਰੇਨਿੰਗ ਦਾ ਕੋਰਸ ਸ਼ੁਰੂ ਕੀਤਾ। ਇਸ ਕੋਰਸ ਵਿੱਚ ਪੜ੍ਹਾਈ ਛੱਡ ਚੁੱਕੇ ਵਿਦਿਆਰਥੀਆਂ ਲਈ ਟਰੇਨਿੰਗ ਦੀ ਵਿਵਸਥਾ ਸੀ। ਆਸਟ੍ਰੇਲੀਆ ਫੈਡਰਲ ਸਰਕਾਰ ਨੇ ਟਰੇਨਿੰਗ ਕਰਨ ਵਾਲੇ ਬੱਚਿਆਂ ਨੂੰ ਮੁਫ਼ਤ ਹੈਲਪ ਪ੍ਰੋਗਰਾਮ ਦੇ ਤਹਿਤ 22 ਤੋਂ 25 ਹਜ਼ਾਰ ਡਾਲਰ ਦੀ ਮਦਦ ਕਰਨੀ ਸੀ। ਇਸ ਪ੍ਰੋਗਰਾਮ ਦੀ ਸ਼ਰਤ ਇਹ ਵੀ ਸੀ ਕਿ ਕੋਰਸ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀ 55 ਹਜ਼ਾਰ ਡਾਲਰ ਤੋਂ ਜ਼ਿਆਦਾ ਜਦੋਂ ਕਮਾਉਣ ਲੱਗਣ ਤਾਂ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਇਹ ਪੈਸੇ ਵਾਪਸ ਕਰਨੇ ਹੋਣਗੇ।

ਖੇਲਾ ਦੇ ਕਾਲਜ ਨੇ ਸਰਕਾਰ ਦੀ ਇਸ ਹੀ ਸਕੀਮ ਦਾ ਫ਼ਾਇਦਾ ਚੁੱਕਿਆ। ਖੇਲਾ ਨੇ ਸਾਲ 2014-15 ਵਿੱਚ 3600 ਬੱਚਿਆਂ ਦਾ ਦਾਖਲਾ ਆਪਣੇ ਕਾਲਜ ਵਿੱਚ ਕਰ ਦਿੱਤਾ। ਦਾਖਲ ਲੈਣ ਵਾਲੇ ਬੱਚਿਆਂ ਨੂੰ ਇੱਕ ਇੱਕ ਲੈਪਟਾਪ ਦੇ ਕੇ ਹਾਜ਼ਰੀ ਵਾਲੇ ਰਜਿਸਟਰ ਉੱਤੇ ਹਸਤਾਖ਼ਰ ਕਰਵਾ ਲਏ। ਇਹੀ ਰਜਿਸਟਰ ਸਰਕਾਰ ਨੂੰ ਦਿਖਾ ਕੇ ਖੇਲਾ ਨੇ 57 ਮਿਲੀਅਨ ਆਸਟ੍ਰੇਲੀਆ ਡਾਲਰ (258 ਕਰੋੜ ਰੁਪਏ) ਹਾਸਲ ਕਰ ਲਏ।

ਸਾਲ 2015 ਵਿੱਚ ਸਰਕਾਰ ਨੂੰ ਖੇਲਾ ਦੀ ਇਸ ਠੱਗੀ ਦਾ ਪਤਾ ਲੱਗਾ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਆਸਟ੍ਰੇਲੀਆ ਦੇ ਮੀਡੀਆ ਅਨੁਸਾਰ ਇਹ ਠੱਗੀ 100 ਮਿਲੀਅਨ ਡਾਲਰ (ਕਰੀਬ 500 ਕਰੋੜ) ਤੱਕ ਪਹੁੰਚ ਸਕਦੀ ਹੈ। ਆਪਣੇ ਆਪ ਨੂੰ ਫਸਦਾ ਦੇਖ ਅਮਰਜੀਤ ਸਿੰਘ ਖੇਲਾ ਨੇ 150 ਕਰੋੜ ਰੁਪਏ ਮੁੰਬਈ ਦੀ ਸੁਰਿੰਦਰ ਕੌਰ ਦੇ ਖਾਤੇ ਵਿੱਚ ਟਰਾਂਸਫ਼ਰ ਕਰ ਦਿੱਤੇ। ਇਸ ਤੋਂ ਬਾਅਦ ਅਦਾਲਤ ਨੇ ਅਮਰਜੀਤ ਸਿੰਘ ਖੇਲਾ ਦੇ ਕਾਲਜ ਦੇ ਸਾਰੇ ਖਾਤੇ ਅਤੇ ਸੰਪਤੀ ਆ ਸੀਲ ਕਰ ਦਿੱਤੀਆਂ ਹਨ। ਦੂਜੇ ਪਾਸੇ ਅਮਰਜੀਤ ਸਿੰਘ ਖੇਲਾ ਨੇ ਆਖਿਆ ਹੈ ਕਿ ਉਸ ਨੇ ਕੋਈ ਵੀ ਗ਼ਲਤ ਕੰਮ ਨਹੀਂ ਕੀਤਾ ਤੇ ਅਦਾਲਤ ਦੇ ਫ਼ੈਸਲੇ ਦੇ ਅਨੁਸਾਰ ਉਹ ਭਾਰਤ ਤੋਂ ਪੈਸੇ ਵਾਪਸ ਲੈ ਕੇ ਆਵੇਗਾ।

print
Share Button
Print Friendly, PDF & Email