ਇਤਿਹਾਸਕ ਪਵਿੱਤਰ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਰੰਗ ਰੋਗਨ ਦੀ ਕਾਰ ਸੇਵਾ ਸ਼ੁਰੂ

ss1

ਇਤਿਹਾਸਕ ਪਵਿੱਤਰ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਰੰਗ ਰੋਗਨ ਦੀ ਕਾਰ ਸੇਵਾ ਸ਼ੁਰੂ

11-16 (2)ਝਬਾਲ, 10 ਜੂਨ (ਹਰਪ੍ਰੀਤ ਸਿੰਘ ਝਬਾਲ): ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਹੇਠ ਚਲ ਰਹੇ ਮਾਝੇ ਦੇ ਇਤਿਹਾਸਕ ਪਵਿੱਤਰ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੈ ਅੱਜ ਸ਼੍ਰੋਮਣੀ ਕਮੇਟੀ ਵਲੋ ਕਾਰਸੇਵਾਂ ਵਾਲੇ ਬਾਬਾ ਸੋਹਨ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾਂ ਸਾਹਿਬ ਕੰਪਲੈਕਸ ਵਿੱਚ ਰੰਗ ਗੋਗਨ ਕਰਨ ਦੀ ਕਾਰਸੇਵਾਂ ਦਾ ਸ਼ੁਭ ਅਰੰਭ ਕਰਵਾਇਆ। ਜਿਸ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਂਠ ਦੇ ਭੋਗ ਉਪਰੰਤ ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਅਰਦਾਸ ਕਰਨ ਉਪਰੰਤ ਕੀਤੀ।ਕਾਰਸੇਵਾਂ ਦਾ ਸ਼ੁਭ ਅਰੰਭ ਸ਼੍ਰੋਮਣੀ ਕਮੇਟੀ ਮੈਬਰ ਮਘਵਿੰਦਰ ਸਿੰਘ ਖਾਪੜਖੇੜੀ,ਅਮਰਜੀਤ ਸਿੰਘ ਭਲਾਈਪੁਰ,ਬਾਬਾ ਨਿਰਮਲ ਸਿੰਘ, ਸਾਬਕਾਂ ਮੈਬਰ ਹਰਦਿਆਲ ਸਿੰਘ ਸੁਰਸਿੰਘ,ਮੈਨੇਜਰ ਮੁਖਤਾਰ ਸਿੰਘ ਤੇ ਕਾਰਸੇਵਾਂ ਵਾਲੇ ਬਾਬਾ ਸੋਹਨ ਸਿੰਘ ਨੇ ਕੀਤਾ।

ਇਸ ਸਮੇ ਕਾਰਸੇਵਾਂ ਬਾਬਾ ਸੋਹਨ ਸਿੰਘ ਨੇ ਦੱਸਿਆ ਕਿ ਇਹ ਕਾਰਸੇਵਾਂ ਸ਼੍ਰੋਮਣੀ ਕਮੇਟੀ ਵਲੋ ਸਮੂੰਹ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਗਰੁਦੂਆਰਾਂ ਕੰਪਲੈਕਸ ਤੋ ਇਲਾਵਾਂ ਸਕੂਲ਼ ਵਿੱਚ ਵੀ ਇਹ ਕਾਰਸੇਵਾਂ ਕੀਤੀ ਜਾਵੇਗੀ ਜਦੋ ਕਿ ਪਹਿਲਾ ਹੀ ਗੰਡੀਵਿੰਡ,ਬਾਬਾ ਲੰਗਾਹ ਜੀ ਵਿਖੈ ਕਾਰਸੇਵਾਂ ਜਾਰੀ ਹੈ। ਇਸ ਸਮੇ ਪਹੁੰਚੀਆਂ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਚੇਅਰਮੈਨ ਕਸ਼ਮੀਰ ਸਿੰਘ ਮੰਨਣ, ਡਾਇਰੈਕਟਰ ਦਲਜੀਤ ਸਿੰਘ ਐਮਾਂ,ਜਥੇ. ਗਰਮੀਤ ਸਿੰਘ ਗੰਡੀਵਿੰਡ ਸਾਬਕਾ ਪ੍ਰਧਾਨ ਲੋਕਲ ਕਮੇਟੀ, ਬਾਬਾਲਵਲੀ ਝਬਾਲ, ਪ੍ਰਧਾਨ ਗੁਰਨਾਮ ਸਿੰਘ ਬਾਬਾ ਲ਼ੰਗਾਹ, ਸਾਬਕਾ ਸਰਪੰਚ ਮਖਤੂਲ ਸਿੰਘ ਸਵਰਗਾਪੁਰੀ,ਅਦੇਸ਼ਬੀਰ ਸਿੰਘ ਐਮਾ, ਗੁਰਸਾਹਿਬ ਸਿੰਘ ਐਮਾਂ,ਬਲਜੀਤ ਸਿੰਘ ਪਟਵਾਰੀ,ਪ੍ਰਿੰਸੀਪਲ ਤਰਨਜੀਤ ਸਿੰਘ,ਨਿਸਾਨ ਸਿੰਘ ਦੋਦੇ, ਹਰਦੇਵ ਸਿੰਘ ਮੂਸੇ,ਕੁਲਵਿੰਦਰ ਸਿੰਘ ਮਿੰਟੂ, ਸਰਬਜੀਤ ਸਿੰਘ ਠੱਠਾਂ, ਬਾਬਾ ਕਿੱਕਰ ਸਿੰਘ,ਪ੍ਰਦਾਨ ਨਿਰਮਲ ਸਿੰਘ ਬਘਿਆੜੀ, ਜਗਤਾਰ ਸਿੰਘ ਜੱਗੂ, ਗੁਰਜੀਤ ਸਿੰਘ ,ਦਿਲਬਾਗ ਸਿੰਘ ਝਬਾਲ,ਮੇਜਰ ਸਿੰਘ ਚੱਕ, ਦਿੳਾਲ ਸਿੰਘਗਿੱਲ, ਬਾਬਾ ਰਘਬੀਰ ਸਿੰਘ ਤਰਨਾ ਦਲ ਤੋ ਇਲਾਵਾਂ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *