ਵੈਟਨਰੀ ਯੂਨੀਵਰਸਿਟੀ ਦੇ ਡਿਪਲੋਮਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ

ss1

ਵੈਟਨਰੀ ਯੂਨੀਵਰਸਿਟੀ ਦੇ ਡਿਪਲੋਮਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ

ਲੁਧਿਆਣਾ (ਪ੍ਰੀਤੀ ਸ਼ਰਮਾ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੈਟਨਰੀ ਵਿਗਿਆਨ ਅਤੇ ਪਸ਼ੂ ਸਿਹਤ ਤਕਨਾਲੋਜੀ ਦੇ ਡਿਪਲੋਮਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਸ਼ੀਲ ਪ੍ਰਭਕਾਰ ਨੇ ਦੱਸਿਆ ਕਿ ਅਰਧ ਵੈਟਨਰੀ ਖੇਤਰ ਦੀਆਂ ਮਨੁੱਖੀ ਸਾਧਨ ਸਬੰਧੀ ਲੋੜਾਂ ਪੂਰੀਆਂ ਕਰਨ ਲਈ ਇਹ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਸੀ।ਦੋ ਸਾਲਾ ਇਹ ਕੋਰਸ ਯੂਨੀਵਰਸਿਟੀ ਦੇ ਵੈਟਨਰੀ ਪੌਲੀਟੈਕਨਿਕ ਕਾਲਝਰਾਣੀ (ਬਠਿੰਡਾ) ਅਤੇ ਯੂਨੀਵਰਸਿਟੀ ਤੋਂ ਹੀ ਮਾਨਤਾ ਪ੍ਰਾਪਤ ਪ੍ਰਾਈਵੇਟ ਕਾਲਜ, ਬਾਬਾ ਹੀਰਾ ਦਾਸ ਜੀ ਕਾਲਜ ਆਫ ਫਾਰਮੇਸੀ, ਬਾਦਲ ਵਿਖੇ ਕਰਵਾਇਆ ਜਾਂਦਾ ਹੈ।ਜਿਨਾਂ ਵਿਦਿਆਰਥੀਆਂ ਨੇ 10+2 ਬਾਇਓਲੋਜੀ/ਗਣਿਤ, ਫ਼ਿਜਿਕਸ, ਕੈਮਿਸਟਰੀ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਪਾਸ ਕੀਤੀ ਹੋਵੇ ਉਹ ਇਸ ਡਿਪਲੋਮੇ ਵਿੱਚ ਦਾਖਲਾ ਲੈਣ ਲਈ ਅਰਜ਼ੀ ਦੇ ਸਕਦਾ ਹੈ।ਦਾਖਲੇ ਲਈ ਸਾਂਝੀ ਪ੍ਰੀਖਿਆ 21, ਅਗਸਤ 2016 ਨੂੰ ਯੂਨੀਵਰਸਿਟੀ ਵਿਚ ਲੁਧਿਆਣਾ ਵਿਖੇ ਲਈ ਜਾਵੇਗੀ।

ਇਸ ਪ੍ਰੀਖਿਆ ਦੀ ਮੈਰਿਟ ਦੇ ਮੁਤਾਬਿਕ ਦਾਖਲਾ ਦਿੱਤਾ ਜਾਵੇਗਾ।ਅਰਜ਼ੀ ਫਾਰਮ ਅਤੇ ਪ੍ਰਾਸਪੈਕਟਸ 09 ਜੂਨ ਤੋਂ ਵੈਟਨਰੀ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਅਤੇ ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ (ਬਠਿੰਡਾ) ਵਿਖੇ ਉਪਲਬਧ ਹਨ।ਬਿਨਾਂ ਲੇਟ ਫੀਸ ਅਰਜ਼ੀ ਫਾਰਮ ਜਮਾਂ ਕਰਾਉਣ ਦੀ ਆਖਰੀ ਤਾਰੀਖ਼ 05 ਜੁਲਾਈ, 2016 ਅਤੇ ਲੇਟ ਫੀਸ ਨਾਲ 12 ਜੁਲਾਈ, 2016 ਹੈ।ਉਮਦੀਵਾਰਾਂ ਦੀ ਕਾਊਂਸਲਿੰਗ 29 ਅਗਸਤ 2016 ਨੂੰ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਬਲਾਕ, ਵੈਟਨਰੀ ਸਾਇੰਸ ਕਾਲਜ ਵਿਖੇ ਕਰਵਾਈ ਜਾਏਗੀ।ਵਿਸਥਾਰ ਵਿੱਚ ਹੋਰ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਵੇਖੀ ਜਾ ਸਕਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *