2017 ਦੀਆਂ ਚੋਣਾਂ ਵਿਕਾਸ ਦੇ ਦਮ ’ਤੇ ਜਿੱਤਾਂਗੇ : ਸੰਤ ਘੁੰਨਸ

ss1

2017 ਦੀਆਂ ਚੋਣਾਂ ਵਿਕਾਸ ਦੇ ਦਮ ’ਤੇ ਜਿੱਤਾਂਗੇ : ਸੰਤ ਘੁੰਨਸ
ਕਾਂਗਰਸ ਅਤੇ ਆਪ ਨੇ ਸੂਬੇ ਲਈ ਕੁੱਝ ਨਹੀਂ ਕੀਤਾ

11-13ਮਹਿਲ ਕਲਾਂ 10 ਮਈ (ਭੁਪਿੰਦਰ ਸਿੰਘ ਧਨੇਰ) – ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਦੀ ਸਰਪ੍ਰਸਤੀ ਹੇਠ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਵਿੱਚ ਕਾਂਗਰਸ ਅਤੇ ਪਾਰਟੀ ਉਮੀਦਵਾਰਾਂ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ’ਤੇ ਵੱਡੀ ਗਿਣਤੀ ’ਚ ਚੋਣਾਂ ’ਚ ਜਿੱਤਾਂ ਦਰਜ ਕਰੇਗਾ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਚੰਨਣਵਾਲ ਤੋਂ ਮੈਂਬਰ ਐਸ.ਜੀ.ਪੀ.ਸੀ. ਸੰਤ ਬਲਵੀਰ ਸਿੰਘ ਘੁੰਨਸ ਨੇ ਮਹਿਲ ਕਲਾਂ ਵਿਖੇ ਅਕਾਲੀ ਆਗੂ ਬਲਦੇਵ ਸਿੰਘ ਗਾਗੇਵਾਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਉਨਾਂ ਕਿਹਾ ਕਿ ਅਕਾਲੀ – ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਹਰੇਕ ਹਲਕੇ ਨੂੰ 25-25 ਕਰੋੜ ਦੇ ਵਿਕਾਸ ਕਾਰਜਾਂ ਦੀਆਂ ਗਰਾਂਟਾਂ ਦੇ ਕੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆਂ ਜਾ ਰਿਹਾ ਹੈ, ਪਰੰਤੂ ਦੂਸਰੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਹਲਕੇ ਦੇ ਵਿਕਾਸ ’ਚ ਉੱਕਾ ਵੀ ਯੋਗਦਾਨ ਨਹੀਂ ਪਾਇਆ, ਉਨਾਂ ਕਿਹਾ ਕਿ ਪੰਜਾਬ ਅੱਜ ਵਿਕਾਸ ਪੱਧਰ ’ਤੇ ਵੱਡੀਆਂ ਮੱਲਾਂ ਮਾਰ ਰਿਹੈ, ਜਿਸ ਵਿੱਚ ਸੜਕਾਂ, ਪੁਲਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਸਾਫ ਪਾਣੀ, ਮੁਫ਼ਤ ਸਿਹਤ ਸਹੂਲਤਾਂ, ਪੜਾਈ, ਕਿਸਾਨਾਂ ਲਈ ਮੁਫ਼ਤ ਬਿਜਲੀ ਟਿਊਬਵੈਲ ਅਤੇ ਕੁਨੈਕਸ਼ਨ ਦੇਣ ਦੇ ਨਾਲ ਨਾਲ ਦਲਿੱਤ ਭਰਾਵਾਂ ਲਈ ਸ਼ਗਨ ਸਕੀਮਾਂ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨਾਂ ਪਾਰਟੀ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਦੇ ਚਾਚਾ ਜੀ ਅਤੇ ਯੂਥ ਅਕਾਲੀ ਆਗੂ ਤੇਜਿੰਦਰਦੇਵ ਸਿੰਘ ਮਿੰਟੂ ਦੀ ਪਤਨੀ ਦੇ ਹੋਏ ਦਿਹਾਂਤ ਸਬੰਧੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਜੀਤ ਸਿੰਘ ਸੰਧੂ, ਜਸਵਿੰਦਰ ਸਿੰਘ ਲੱਧੜ ਪੀ.ਏ ਘੁੰਨਸ, ਕਲੱਬ ਪ੍ਰਧਾਨ ਜਗਜੀਤ ਸਿੰਘ ਗਹਿਲ, ਜੁਗਰਾਜ ਸਿੰਘ ਵੀ ਹਾਜਰ ਸਨ।

print
Share Button
Print Friendly, PDF & Email