ਡਿਪਟੀ ਕਮਿਸ਼ਨਰ ਨੇ ਸੰਧੂ ਪੱਤੀ ਡਿਸਪੈਂਸਰੀ ਦਾ ਕੀਤਾ ਦੌਰਾ

ss1

ਡਿਪਟੀ ਕਮਿਸ਼ਨਰ ਨੇ ਸੰਧੂ ਪੱਤੀ ਡਿਸਪੈਂਸਰੀ ਦਾ ਕੀਤਾ ਦੌਰਾ

11-10 (2)ਬਰਨਾਲਾ, 10 ਜੂਨ (ਨਰੇਸ਼ ਗਰਗ) ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਜ਼ਿਲੇ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਉਣ ਲਈ ਅੱਜ ਸਿਹਤ ਵਿਭਾਗ ਦੀ ਸੰਧੂ ਪੱਤੀ ਵਿਖੇ ਡਿਸਪੈਂਸਰੀ ਦਾ ਦੌਰਾ ਕੀਤਾ ਅਤੇ ਡਿਸਪੈਂਸਰੀ ਦੇ ਸਟਾਫ ਵੱਲੋ ਕੀਤੀ ਜਾ ਰਹੀ ਕਾਰਗੁਜਾਰੀ ਦਾ ਜਾਇਜਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ੳ. ਪੀ. ਡੀ., ਦਵਾਈਆਂ ਦਾ ਰਜਿਸਟਰ ਅਤੇ ਏ. ਐਨ. ਐਮ. ਵੱਲੋ ਕੀਤੇ ਜਾਂਦੇ ਟੀਕਾਕਰਨ ਦੇ ਰਿਕਾਰਡ ਦਾ ਨਿਰੀਖਣ ਕੀਤਾ ਅਤੇ ਸਾਫ-ਸਫਾਈ ਦਾ ਵੀ ਜਾਇਜਾ ਲਿਆ। ਡਿਪਟੀ ਕਮਿਸ਼ਨਰ ਨੇ ਡਿਸਪੈਂਸਰੀ ਦੀ ਕਾਰਗੁਜਾਰੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਬਿਲਡਿੰਗ ਨੂੰ ਰੰਗ-ਰੋਗਨ ਅਤੇ ਹੋਰ ਸੁਧਾਰ ਲਿਆਉਣ ਲਈ ਹਦਾਇਤ ਕੀਤੀ।
ਇਸ ਮੌਕੇ ਤੇ ਸਿਵਲ ਸਰਜਨ ਸ੍ਰੀ ਕੌਸਲ ਸਿੰਘ ਸੈਣੀ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਇਸ ਡਿਸਪੈਂਸਰੀ ਵਿੱਚ ਰੋਜਾਨਾ ਅੰਦਾਜਨ 90 ਮਰੀਜ ਦਵਾਈ ਲੈਣ ਅਤੇ ਚੈੱਕਅੱਪ ਲਈ ਆਉਂਦੇ ਹਨ ਅਤੇ ਹਰ ਬੁੱਧਵਾਰ ਨੂੰ 20 ਦੇ ਲੱਗਭਗ ਮਾਪੇ ਆਪਣੇ ਬੱਚਿਆ ਨੂੰ 6 ਮਾਰੂ ਬਿਮਾਰੀਆਂ ਤੋ ਬਚਾਉਣ ਲਈ ਟੀਕਾਕਰਨ ਕਰਵਾਉਣ ਲਈ ਆਉਂਦੇ ਹਨ। ਉਹਨਾਂ ਦੱਸਿਆ ਕਿ ਇਸ ਡਿਸਪੈਂਸਰੀ ਦੀਆਂ ਏ ਐਨ ਐਮਜ ਵੱਲੋ ਹਰ ਸਨੀਵਾਰ ਨੂੰ ਆਉਟ ਰੀਚ ਕੈਂਪ ਲਗਾਕੇ ਬੱਚਿਆ ਅਤੇ ਗਰਭਬਤੀ ਮਾਵਾਂ ਦਾ ਵੀ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾ ਵੀ ਮੁਹੱਈਆਂ ਕਰਵਾਈਆ ਜਾਂਦੀਆਂ ਹਨ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਜਯੋਤੀ ਕੌਸਲ, ਮੈਡੀਕਲ ਅਫ਼ਸਰ ਡਾ. ਸਮੀਤਾ ਗੁਪਤਾ, ਫਾਰਮਾਸਿਸਟ ਤਰਸੇਮ ਕੁਮਾਰ ਅਤੇ ਰਾਜ ਕੁਮਾਰ ਵੀ ਹਾਜ਼ਰ ਸਨ।

print
Share Button
Print Friendly, PDF & Email