ਰਜਬਾਹੇ ਵਿਚ ਮਨਜ਼ੂਰ ਹੋਇਆ ਪਾਣੀ ਪੂਰੀ ਮਾਤਰਾ ਵਿਚ ਦਿੱਤਾ ਜਾਵੇ

ss1

ਰਜਬਾਹੇ ਵਿਚ ਮਨਜ਼ੂਰ ਹੋਇਆ ਪਾਣੀ ਪੂਰੀ ਮਾਤਰਾ ਵਿਚ ਦਿੱਤਾ ਜਾਵੇ

ਬੁਢਲਾਡਾ  29 ਅਪਰੈਲ (ਤੇਜੀ ਢਿੱਲੋ) ਕਸਬਾ ਬੋਹਾ ਅਤੇ ਇਸ ਦੇ ਨਾਲ ਸਬੰਧਿਤ ਕਈ ਪਿੰਡਾਂ ਦੇ ਕਿਸਾਨਾਂ ਵਿਚ ਇਸ ਗੱਲੋਂ ਰੋਸ ਹੈ ਕਿ ਬੋਹਾ ਰਜਬਾਹੇ ਵਿੱਚ ਮਨਜ਼ੂਰਸ਼ੁਦਾ ਪਾਣੀ ਨਾਲੋਂ ਅੱਧਾ ਪਾਣੀ ਚਲਦਾ ਹੈ | ਕਿਸਾਨ ਆਗੂ ਜਸਕਰਨ ਸਿੰਘ ਚਹਿਲ ਸ਼ੇਰਖਾਂ ਵਾਲਾ, ਗੁਰਦੇਵ ਸਿੰਘ ਜੋਈਆਂ, ਕਾਕਾ ਸਿੰਘ, ਸੁਖਦੇਵ ਸਿੰਘ, ਭੋਲਾ ਸਿੰਘ ਗਾਮੀਵਾਲਾ, ਨਿਰਭੈ ਸਿੰਘ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਨਹਿਰੀ ਤੇ ਪੀਣ ਵਾਲੇ ਪਾਣੀ ਤੋਂ ਬੁਰੀ ਤਰ੍ਹਾਂ ਤੰਗ ਹਨ | ਉਨ੍ਹਾ ਦੱਸਿਆ ਕਿ ਤਕੜੇ ਲੋਕ ਤਾਂ ਨਹਿਰੀ ਪਾਣੀ ਆਪਣੀਆਂ ਫ਼ਸਲਾਂ ਨੂੰ ਖੁੱਲ੍ਹਾ ਲਾ ਜਾਂਦੇ ਹਨ ਜਦਕਿ ਆਮ ਲੋਕਾਂ ਦੀਆਂ ਜਮੀਨਾਂ ਵਿਚ ਕਦੇ ਵੀ ਪੂਰਾ ਪਾਣੀ ਨਹੀਂ ਪਹੁੰਚਿਆ | ਪਿੰਡਾਂ ਦੇ ਲੋਕਾਂ ਨੂੰ ਜਲ ਘਰਾਂ ਦੀਆਂ ਟੂਟੀਆਂ ਦਾ ਪਾਣੀ ਪੀਣ ਮਾਤਰ ਵੀ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਬੋਹਾ ਰਜਬਾਹੇ ਦਾ ਥੋੜ੍ਹਾ ਪਾਣੀ ਵਧਾਇਆ ਗਿਆ, ਜਿਨ੍ਹਾਂ ਦਾ ਲਾਭ ਅਸਰ ਰਸੂਖ ਵਾਲੇ ਲੋਕਾਂ ਨੂੰ ਹੀ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਨੀਂ ਦਿਨੀਂ ਪਾਣੀ ਦੀ ਵੱਧ ਲੋੜ ਹੈ ਤਾਂ ਬੋਹਾ ਰਜਬਾਹਾ ਰੁਕ ਰੁਕ ਕੇ ਚਲਦਾ ਹੈ, ਜਿਸ ਕਾਰਨ ਲੋਕਾਂ ਵਿਚ ਰੋਸ ਹੈ | ਲੋਕਾਂ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਮੰਗ ਹੈ ਕਿ ਰਜਬਾਹੇ ਵਿਚ ਮਨਜ਼ੂਰ ਹੋਇਆ ਪਾਣੀ ਪੂਰੀ ਮਾਤਰਾ ਵਿਚ ਦਿੱਤਾ ਜਾਵੇ |

print
Share Button
Print Friendly, PDF & Email

Leave a Reply

Your email address will not be published. Required fields are marked *