ਜਨਤਕ ਜਥੇਬੰਦੀਆਂ ਨੇ ਕੀਤੀ ਢਿੱਲਵਾਂ ਸਕੂਲ ਵਿੱਚ ਅਸਾਮੀਆਂ ਪੁਰ ਕਰਨ ਦੀ ਮੰਗ

ss1

ਜਨਤਕ ਜਥੇਬੰਦੀਆਂ ਨੇ ਕੀਤੀ ਢਿੱਲਵਾਂ ਸਕੂਲ ਵਿੱਚ ਅਸਾਮੀਆਂ ਪੁਰ ਕਰਨ ਦੀ ਮੰਗ

ਤਪਾ ਮੰਡੀ, 10 ਜੂਨ (ਨਰੇਸ਼ ਗਰਗ,ਸੋਮ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ 750 ਦੇ ਕਰੀਬ ਵਿਦਿਆਰਥੀਆਂ ਨੂੰ ਪੜਾਉਣ ਲਈ ਅੱਧੀਆਂ ਤੋਂ ਵੀ ਜਿਆਦਾ ਅਸਾਮੀਆਂ ਖਾਲੀ ਹਨ ਅਤੇ ਪਿ੍ਰੰਸੀਪਲ ਦੀ ਅਸਾਮੀ ਵੀ ਲੰਬੇ ਸਮੇਂ ਤੋਂ ਖਾਲੀ ਖੜਕ ਰਹੀ ਹੈ। ਜਿਸ ਕਾਰਨ ਵਿਦਿਆਰਥੀਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਲਈ ਸਰਕਾਰ ਪਹਿਲ ਦੇ ਆਧਾਰ ਤੇ ਸਾਰੀਆਂ ਖਾਲੀ ਅਸਾਮੀਆਂ ਦੀ ਪੂਰਤੀ ਕਰੇ। ਉਕਤ ਮੰਗ ਨੌਜਵਾਨ ਭਾਰਤ ਸਭਾ ਪੰਜਾਬ ਨੇ ਸਰਕਾਰ ਅਤੇ ਸਿੱਖਿਆ ਮਹਿਕਮੇ ਪਾਸੋਂ ਕੀਤੀ। ਸਭਾ ਦੇ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਆਰਟਸ, ਕਾਮਰਸ ਅਤੇ ਵੋਕੇਸ਼ਨਲ ਗਰੁੱਪ ਚੱਲ ਰਹੇ ਹਨ ਪਰੰਤੂ ਲੈਕਚਰਾਰਾਂ ਦੀਆਂ 10 ਦੇ ਕਰੀਬ ਅਸਾਮੀਆਂ ਖਾਲੀ ਹਨ। ਇਸ ਕਾਰਨ ਵਿਦਿਆਰਥੀਆਂ ਦਾ ਰੁਝਾਨ ਪ੍ਰਾਈਵੇਟ ਸਕੂਲ ਮਾਪਿਆਂ ਦੀ ਅੰਨੀ ਲੁੱਟ ਕਰਦੇ ਹਨ। ਸੋ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਪੂਰਤੀ ਹੀ ਇੱਕੋ-ਇੱਕ ਰਸਤਾ ਹੈ। ਉਨਾਂ ਅੱਗੇ ਕਿਹਾ ਕਿ ਜੇਕਰ ਮਹਿਕਮੇ ਨੇ ਅਸਾਮੀਆਂ ਦੀ ਪੂਰਤੀ ਵੱਲ ਧਿਆਨ ਨਾ ਦਿੱਤਾ ਤਾਂ ਵੱਖ-ਵੱਖ ਸੰਘਰਸ਼ਸੀਲ ਜਥੇਬੰਦੀਆਂ ਦੇ ਗਠਜੋੜ ਨਾਲ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ।.

print
Share Button
Print Friendly, PDF & Email

Leave a Reply

Your email address will not be published. Required fields are marked *