ਸੀ ਵੋਟਰ ਏਜੰਸੀ ਦੇ ਸਰਵੇ ਨੇ ਰਵਾਇਤੀ ਪਾਰਟੀਆਂ ਦੀ ਨੀਦ ਉਡਾਈ : ਐਡਵੋਕੇਟ ਢਿੱਲੋਂ

ss1

ਸੀ ਵੋਟਰ ਏਜੰਸੀ ਦੇ ਸਰਵੇ ਨੇ ਰਵਾਇਤੀ ਪਾਰਟੀਆਂ ਦੀ ਨੀਦ ਉਡਾਈ : ਐਡਵੋਕੇਟ ਢਿੱਲੋਂ

2-16 (1)
ਪੱਟੀ 2 ਮਈ (ਅਵਤਾਰ ਸਿੰਘ ਢਿੱਲੋਂ): ਸੀ ਵੋਟਰ ਏਜੰਸੀ ਵੱਲੋ ਪੰਜਾਬ ਦੇ ਵੋਟਰਾਂ ਦੀਆਂ ਮਨੋਭਾਵਨਾ ਜੱਗ ਜਾਹਰ ਕਰਦਿਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆ 117 ਵਿਧਾਨ ਸਭਾ ਸੀਟਾ ਵਾਲੀ ਅਸੈਬਲੀ ਵਿੱਚੋ 100 ਸੀਟਾ ਉੱਪਰ ਜਿੱਤ ਦੇ ਕੀਤੇ ਖੁਲਾਸੇ ਨੇ ਜਿਥੇ ਇਨਸਾਫ ਪੰਸਦ ਵਿਆਕਤੀਆ ਦੇ ਚੇਹਰਿਆ ਉਪਰ ਰੋਣਕਾ ਦਿਖਾਈ ਦਿੰਦੀਆ ਹਨ।ਉਥੇ ਰਵਾਇਤੀ ਪਾਰਟੀਆ ਖਾਸ ਕਰਕੇ ਅਕਾਲੀ-ਭਾਜਪਾ ਗੰਠਜੋੜ ਅਤੇ ਕਾਂਗਰਸ ਦੋਵਾ ਦੀ ਨੀਦ ਉਡਾਅ ਕੇ ਰੱਖ ਦਿੱਤੀ ਅਕਾਲੀ-ਭਾਜਪਾ ਗੰਠਜੋੜ ਅਤੇ ਕਾਂਗਰਸ ਪਾਰਟੀ ਇੱਕ ਦੂਜੇ ਖਿਲਾਫ ਦੋਸ਼ ਲਗਾਉਣ ਦੀ ਥਾਂ ਦੋਵੇ ਧਿਰਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਭੜਾਸ ਕੱਢ ਰਹੇ ਹਨ ਜਦ ਕਿ ਦਿੱਲੀ ਅੰਦਰ ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤੀਆ ਗਈਆ ਲੋਕ ਪੱਖੀ ਨੀਤੀਆ ਤੋਂ ਪੰਜਾਬ ਵਾਸੀ ਬਹੁਤ ਪ੍ਰਭਾਵਤ ਹਨ।ਜਿਸ ਦੀ ਬਦੋਲਤ ਦਿਨ ਪ੍ਰਤੀ ਦਿਨ ਸਾਫ ਸੁਧਰੀ ਰਾਜ ਨੀਤੀ ਕਰਨ ਵਾਲੇ ਇੰਨਸਾਫ ਪੰਸਦ ਵਿਆਕਤੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।

ਉਪਰੋਕਤ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਸੈਂਕਟਰ (ਪੱਟੀ-ਖੇਮਕਰਨ_ਜ਼ੀਰਾ) ਦੇ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਨੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਸਰਕਲ ਇੰਚਾਰਜਾ ਦੀ ਮੀਟਿੰਗ ਨੂੰ ਸਬੋਧਨ ਕਰਦਿਆ ਕਿਹੇ।ਉਨ੍ਹਾਂ ਕਿਹਾ ਕਿ ਲੋਕ ਸਭਾ ਦੇ ਇਲੈਕਸ਼ਨਾ ‘ਚ ਛਾਰ ਪਾਰਲੀਮੈਟਾ ਮੈਬਰਾ ਦੀ ਸ਼ਾਨਦਾਰ ਜਿੱਤ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਝਮਡਾ ਗੰਡਿਆ ਅਤੇ ਹਾਲ ਹੀ ਵਿੱਚ 2017 ‘ਚ ਅਸੈਬਲੀ ਇਲੈਕਸ਼ਨਾ ‘ਚ ਸੀ ਵੋਟਰ ਏਜੰਸੀ 100 ਵਿਧਾਨ ਸਭਾ ਸੀਟਾ “ਆਪ” ਦੀ ਝੋਲੀ ‘ਚ ਪਾਉਣ ਦੇ ਕੀਤੇ ਖੁਲਾਸੇ ਨੂੰ ਹਾਸਲ ਕਰਨ ਵਾਸਤੇ ਦਿਨ ਰਾਤ ਇੱਕ ਕਰ ਦੇਵੇਗੀ ।ਆਪ ਦਾ ਪੀਪਲਜ ਪਾਰਟੀ ਵਰਗਾ ਹਾਲ ਹੋਣ ਦਾ ਜਵਾਬ ਦਿੱਦਿਆ ਉਹਨਾ ਕਿਹਾ ਅਕਾਲੀ ਭਾਜਪਾ ਦੀਆ ਲੋਕ ਵਿਰੋਧੀ ਨੀਤੀਆ ਤੋ ਰਾਜ ਦਾ ਹਰੇਕ ਵਰਗ ਦੁੱਖੀ ਹੈ ਅਤੇ ਕਾਂਗਰਸ ਦਾ ਰਾਜ ਪਹਿਲਾ ਹੀ ਪੰਜਾਬ ਵਾਸੀ ਹੰਡਾਅ ਚੁੱਕੇ ਹਨ। ਪੰਜਾਬ ਵਾਸੀ ਤੀਸਰੀ ਉਭਰੀ ਆਮ ਆਦਮੀ ਪਾਰਟੀ ਉਪਰ ਬਹੁਤ ਆਸਾ ਰੱਖੀ ਬੈਠੇ ਹਨ। ਸਭ ਤੋ ਛੋਟੀ ਉਮਰ ਦੀ ਪਾਰਟੀ “ਆਪ” ਨੇ ਜੋ ਕੁਝ ਲੋਕ ਸਭਾ ਇਲੈਕਸ਼ਨਾ ਦੋਰਾਨ ਜਿੱਤ ਜਿੱਤੀ,ਇਸ ਤੋ ਵਧੀਆ ਸਿਟੇ 2017 ਦੇ ਐਸਬਲੀ ਇਲੈਕਸ਼ਨਾ ‘ਚ ਵੇਖਣ ਨੂੰ ਮਿਲਣਗੇ।ਇਸ ਮੋਕੇ ਉਹਨਾ ਦੇ ਨਾਲ “ਆਪ” ਦੇ ਜੋਨ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ,ਗੋਲਾਬ ਸਿੰਘ ਲਲਿਅਣੀ ਵਾਲੇ,ਮਾ:ਗੁਰਦਿਆਲ ਸਿੰਘ,ਮਹਿੰਦਰ ਸਿੰਘ ਸੰਧੂ,ਬਲਬੀਰ ਸਿੰਘ ਲੋਹਕਾ,ਮੋਹਕਮ ਸਿੰਘ ਸੀਤੋ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *