ਗੱਲਾ ਮਜਦੂਰ ਯੂਨੀਅਨ ਮੂਨਕ ਵੱਲੋਂ ਐਸਡੀਐਮ ਦਫਤਰ ਸਾਹਮਣੇ ਰੋਸ਼ ਧਰਨਾ

ss1

ਗੱਲਾ ਮਜਦੂਰ ਯੂਨੀਅਨ ਮੂਨਕ ਵੱਲੋਂ ਐਸਡੀਐਮ ਦਫਤਰ ਸਾਹਮਣੇ ਰੋਸ਼ ਧਰਨਾ

 

28 mnk(sgr)02

ਮੂਨਕ 29 ਅਪ੍ਰੈਲ (ਕੁਲਵੰਤ ਦੇਹਲਾ) ਸਥਾਨਕ ਅਨਾਜ ਮੰਡੀ ਵਿਖੇ ਗੱਲਾ ਮਜਦੂਰ ਯੂਨੀਅਨ ਪ੍ਰਧਾਨ ਰਾਮਦੀਆ ਦੀ ਅਗਵਾਈ ਹੇਠ ਮਾਲ ਦੀ ਲੋਡਿੰਗ ਨਾ ਹੋਣ ਕਾਰਨ ਅਤੇ ਮਜਦੂਰਾਂ ਨੂੰ ਕੋਈ ਟਰੱਕ ਜਾ ਟਰਾਲੀ ਨਾ ਮਿਲਣ ਅਤੇ ਗੱਲਾ ਮਜਦੂਰ ਯੂਨੀਅਨ ਵੱਲੋਂ ਮਾਲ ਦੀ ਲੋਡਿੰਗ ਕਰਨ ਦੀਆਂ ਆਦਿ ਮੰਗਾਂ ਨੂੰ ਲੈ ਕੇ ਗੱਲਾ ਮਜਦੂਰ ਯੂਨੀਅਨ ਮੂਨਕ ਵੱਲੋਂ ਐਸਡੀਐਮ ਦਫਤਰ ਸਾਹਮਣੇ ਬੈਠ ਕੇ ਰੋਸ ਮੁਜਾਹਰਾ ਕੀਤਾ ਅਤੇ ਨਾਰੇਬਾਜੀ ਕੀਤੀ।
ਇਸ ਮੌਕੇ ਤੇ ਧਰਨਾਕਾਰੀਆਂ ਨੇ ਕਿਹਾ ਕਿ ਮੰਡੀ ਵਿਚੋ ਮਾਲ ਨਾ ਚੁੱਕਣ ਕਾਰਨ ਜੇਕਰ ਮਾਲ ਦੀ ਕਟੌਤੀ ਹੋ ਜਾਦੀ ਹੈ ਤਾਂ ਇਸ ਮਾਲ ਦੀ ਕਟੌਤੀ ਗੱਲਾ ਮਜਦੂਰਾਂ ਤੋ ਕੱਟੀ ਜਾਦੀ ਹੈ ਜੋਂ ਸ਼ਰੇਆਮ ਧੱਕਾ ਅਤੇ ਗੈਰ ਕਾਨੂੰਨੀ ਹੈ।ਪਿਛਲੇ ਕਾਫੀ ਦਿਨਾਂ ਤੋਂ ਲਿਫਟਿੰਗ ਨਾਂ ਹੋਣ ਕਰਕੇ ਮਾਲ ਦੀ ਕਟੌਤੀ ਹੋਣੀ ਆਮ ਗੱਲ ਹੈ।ਉਹਨਾ ਕਿਹਾ ਕਿ ਮੰਡੀ ਦੇ ਗੇਟ ਖੁੱਲੇ ਰਹਿੰਦੇ ਹਨ ਅਤੇ ਮੰਡੀ ਵਿਚੋ ਕਈ ਵਾਰ ਚੋਰੀ ਵੀ ਹੋ ਚੁੱਕੀ ਹੈ ਅਤੇ ਨਾ ਹੀ ਕੋਈ ਚੌਕੀਦਾਰ ਹੈ।ਇਸ ਸੰਬੰਧ ਵਿੱਚ ਸੰਬੰਧਤ ਇੰਸਪੈਕਟਰ ਨੂੰ ਇਸ ਬਾਰੇ ਕਈ ਵਾਰ ਜਾਣੂ ਕਰਵਾਇਆ ਗਿਆ ਪ੍ਰੰਤੂ ਉਹਨਾਂ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀ ਦਿੱਤਾ।ਉਹਨਾ ਮੰਗ ਕਰਦਿਆਂ ਕਿਹਾ ਕਿ ਇਸ ਮਾਲ ਦੀ ਮਜਦੂਰੀ 1.66 ਰੁਪਏ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *