ਕੁੱਲੀ ਤੋਂ ਅੰਤਰਾਸ਼ਟਰੀ ਪੱਧਰ ਤੱਕ ਕਦਮਾ ਦਾ ਸਿਰਨਾਵਾਂ ਅਜਮੇਰ ਸਿੰਘ ਖੁੱਡੀ

ss1

ਕੁੱਲੀ ਤੋਂ ਅੰਤਰਾਸ਼ਟਰੀ ਪੱਧਰ ਤੱਕ ਕਦਮਾ ਦਾ ਸਿਰਨਾਵਾਂ ਅਜਮੇਰ ਸਿੰਘ ਖੁੱਡੀ

2-14
ਤਪਾ ਮੰਡੀ, 2 ਮਈ (ਨਰੇਸ਼ ਗਰਗ) ਸਮਾਜ ਸੇਵਾ ਤੇ ਲੋੜਵੰਦਾਂ ਦੀ ਮੱਦਦ ਕਰਨਾ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਹੀ ਆਉਂਦੀ ਹੈ। ਅੱਜ ਇਹ ਸੇਵਾ ਨਾ ਹੋਕੇ ਤਜਾਰਤ (ਵਿਉਪਾਰ) ਬਣ ਗਈ ਹੈ। ਭਾਵ ਕਿ ਹਰ ਕੰਮ ਵਿਖਾਵੇ ਦੇ ਤੌਰ ਤੇ ਜਿਆਦਾ ਹੁੰਦਾ ਹੈ, ਤੇ ਸੇਵਾ ਭਾਵਨਾ ਨਾਲ ਘੱਟ ਕੀਤਾ ਜਾਂਦਾ ਹੈ। ਅਜਿਹੇ ਇਨਸਾਨਾਂ ਤੇ ਸਮਾਜ ਹਮੇਸਾਂ ਮਾਣ ਕਰਦਾ ਹੈ। ਉਨਾਂ ਦੀ ਸੇਵਾ ਭਾਵਨਾ ਤੇ ਤਿਆਗ ਸਦਕਾ ਉਨਾਂ ਨੂੰ ਹਮੇਸਾਂ ਪਲਕਾਂ ਤੇ ਬਿਠਾਉਂਦਾ ਹੈ। ਅਜਮੇਰ ਸਿੰਘ ਖੁੱਡੀ ਕਲਾਂ ਵੀ ਅਜਿਹੇ ਕੁੱਲੀਆਂ ‘ਚ ਪਲੇ ਲਾਲ ਹਨ। ਜਿੰਨਾਂ ਹਮੇਸਾਂ ਦੱਬੇ, ਕੁਚਲੇ, ਲਿਤਾੜੇ ਤੇ ਨਪੀੜੇ ਜਾ ਰਹੇ ਸਮਾਜ ਦੀ ਆਵਾਜ ਨੂੰ ਬੁਲੰਦ ਕਰਦਿਆਂ ਉਨਾਂ ਨੂੰ ਹੱਕ ਸੱਚ ਤੇ ਇਨਸਾਫ ਲੈਣ ਦੀ ਲੜਾਈ ਤੋਂ ਉਨਾਂ ਦੇ ਸਵੈਮਾਣ ਦੀ ਬਹਾਲੀ ਤੱਕ ਹੁਣ ਤੱਕ ਦੀ ਜਿੰਦਗੀ ਦਾ ਇੱਕ-ਇੱਕ ਪਲ ਲੇਖੇ ਲਾਇਆ। ਦਲਿਤ ਸਮਾਜ ਦੇ ਉਹ ਅਣਗੌਲੇ ਹੀਰੇ ਹਨ, ਜਿੰਨਾਂ ਦੀ ਪਹਿਚਾਣ ਕਦੇ ਦਲਿਤਾਂ ਦੇ ਮਸੀਹੇ ਜਾਣੇ ਜਾਂਦੇ ਸਾਹਿਬ ਸ੍ਰੀ ਕਾਂਸੀ ਰਾਮ ਜੀ ਨੇ 6 ਦਸੰਬਰ 1976 ਨੂੰ ਕਰਦਿਆਂ ਨਵੀਂ ਦਿੱਲੀ ਦੇ ਕਰੋਲ ਬਾਗ ‘ਚ ਹੋਈ ਮੀਟਿੰਗ ਦੌਰਾਨ ਉਨਾਂ ਨੂੰ ਥਾਪੜਾ ਦੇਕੇ ਪੰਜਾਬ ਦੇ ਦਲਿਤ ਸਮਾਜ ਲਈ ਪ੍ਰੇਰਿਆ।
12 ਜੁਲਾਈ 1961 ਨੂੰ ਮਾਤਾ ਸ੍ਰੀਮਤੀ ਹਰਬੰਸ ਕੌਰ, ਪਿਤਾ ਸ੍ਰ ਕੁੰਦਨ ਸਿੰਘ ਦੇ ਗ੍ਰਹਿ ਵਿਖੇ ਖੁੱਡੀ ਕਲਾਂ ਬਰਨਾਲਾ ਵਿਖੇ ਜਨਮੇ ਬੱਚੇ ਦਾ ਨਾਮ ਬਿੱਲੂ ਰੱਖਿਆ ਗਿਆ। ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਵਾਲੇ ਬਿੱਲੂ ਦਾ ਬਚਪਨ ਅੰਤਾਂ ਦੀ ਗਰੀਬੀ ਭਰਿਆ ਹੋਣ ਕਾਰਨ ਉਸਦੀਆਂ ਅੱਖਾਂ ‘ਚ ਹਮੇਸਾਂ ਐਸੇ ਸਮਾਜ ਦੀ ਸਿਰਜਣਾ ਦੀ ਝਲਕ ਵਲਵਲੇ ਰਹਿੰਦੀ ਕਿ ਜਿੱਥੇ .ਹਰ ਕੋਈ ਰੱਜ ਕੇ ਸੌਂਵੇ, ਕੋਈ ਭੁੱਖਾ ਨਾ ਰਹੇ। ਇਨਾਂ ਸਥਿਤੀਆਂ ਸਦਕਾ ਬਿੱਲੂ ਉਰਫ ਅਜਮੇਰ ਸਿੰਘ ਖੁੱਡੀ ਕਲਾਂ ਨੇ ਲਗਾਤਾਰ 4 ਸਾਲ ਨੌਜਵਾਨ ਭਾਰਤ ਸਭਾ ‘ਚ ਕੰਮ ਕਰਕੇ ਸਮਾਜ ਦੇ ਹੱਕਾਂ ਤੇ ਡਾਕਾ ਮਾਰੇ ਜਾਣ ਖਿਲਾਫ ਲਹੂ ਵੀਟਵੀਂ ਲੜਾਈ ਲੜਦਿਆਂ ਸਰਕਾਰੀ ਜਬਰ ਦਾ ਬਹਾਦਰੀ ਨਾਲ ਹਿੱਕ ਡਾਹ ਕੇ ਮੁਕਾਬਲਾ ਕੀਤਾ। 13 ਮਾਰਚ 1981 ਨੂੰ ਉਨਾਂ ਸਾਹਿਬ ਕਾਂਸੀ ਰਾਮ ਜੀ ਦੀ ਆਮਦ ਤੇ ਬਰਨਾਲਾ ਵਿਖੇ ਵੱਡਾ ਇਕੱਠ ਕਰਕੇ ਆਪਣੀ ਯੋਗਤਾ ਦਾ ਸਫ਼ਲ ਪ੍ਰਦਰਸ਼ਨ ਕੀਤਾ। ਜਿਸ ਤੋਂ ਸਾਹਿਬ ਜੀ ਨੇ ਪ੍ਰਭਾਵਿਤ ਹੁੰਦਿਆਂ ਆਪ ਨੂੰ ਅੱਗੇ ਵਧਣ ਲਈ ਥਾਪੜਾ ਦਿੱਤਾ ਅਤੇ ਪਿੰਡ ਦੀ ਯੂਨਿਟ ਦਾ ਪ੍ਰਧਾਨ ਬਣਾਇਆ। ਦਲਿਤ ਸਮਾਜ ਨੂੰ ਸੱਤਾ ਦੇ ਪੰਘੂੜੇ ਤੇ ਬਿਰਾਜਮਾਨ ਹੁੰਦਿਆਂ ਵੇਖਣ ਲਈ ਸਾਹਿਬ ਨੇ ਮਨ ਵਿੱਚ ਬਹੁਤ ਸੁਫਨੇ ਸੰਜੋਏ ਹੋਏ ਸਨ, ਜਿਸ ਲੜੀ ਤਹਿਤ 27 ਮਾਰਚ 1989 ਨੂੰ ਸਾਹਿਬ ਜੀ ਨੇ ਆਪ ਨੂੰ ਦਿੱਲੀ ਵਿਖੇ ਪੈਦਲ ਮਾਰਚ ਤੇ ਬੁਲਾਇਆ ਤਾਂ ਆਪ 10 ਸਾਥੀਆਂ ਸਮੇਤ ਸਾਈਕਲਾਂ ਤੇ ਸਵਾਰ ਹੋਕੇ ਦਿੱਲੀ ਦੇ ਉਸ ਕਾਫਲੇ ਦੇ ਸਵਾਰ ਬਣ ਗਏ। 1990 ਵਿੱਚ ਪੰਜਾਬ ਦੇ ਇਸ ਲਿਤਾੜੇ ਜਾ ਰਹੇ ਵਰਗ ਨੂੰ ਜਗਾਉਣ ਹਿੱਤ ‘ਚ ਸਾਹਿਬ ਨੇ ਪੂਰੇ ਪੰਜਾਬ ਭਰ ਰੱਥ ਯਾਤਰਾ ਕਰਕੇ ਹਾਲਾਤਾਂ ਦਰ ਜਾਇਜਾ ਲਿਆ। ਸ੍ਰ ਅਜਮੇਰ ਸਿੰਘ ਖੁੱਡੀ ਦੇ ਕੰਮ ਕਰਨ ਦੇ ਜਜਬੇ, ਲਗਨ ਤੇ ਦ੍ਰਿੜਤਾ ਸਦਕਾ ਸਾਹਿਬ ਸ੍ਰੀ ਕਾਂਸੀ ਰਾਮ ਨੇ ਬਰਨਾਲਾ ਜ਼ਿਲਾ ਦੇ ਕਸਬੇ ਧਨੌਲਾ ਤੋਂ ਵਿਧਾਨ ਸਭਾ ਚੋਣਾ ‘ਚ ਉਮੀਦਵਾਰ ਵਜੋਂ ਮੈਦਾਨ ‘ਚ ਉਤਾਰਿਆ। ਦਿਨ ਰਾਤ ਸਖ਼ਤ ਮਿਹਨਤ ਸਦਕਾ ਆਪ ਦੀ ਵੱਧ ਰਹੀ ਹਰਮਨ ਪਿਆਰਤਾ ਨੇ ਧਨੌਲਾ ਤੋਂ ਜੇਤੂਆਂ ਦੀ ਲਿਸਟ ‘ਚ ਸੁਧਾਰ ਕਰ ਦਿੱਤਾ, ਪਰ ਸੋੜੀ ਸਿਆਸਤ ਦਾ ਸ਼ਿਕਾਰ ਹੋਈਆਂ ਇਹ ਚੋਣਾ ਐਨ ਇੱਕ ਦਿਨ ਪਹਿਲਾਂ ਕੈਂਸਲ ਹੋ ਗਈਆਂ। ਜਿਸ ਕਾਰਨ ਆਪ ਐਮ ਐਲ ਏ ਬਣਦੇ-ਬਣਦੇ ਰਹਿ ਗਏ। ਹਾਥੀ ਚੋਣ ਨਿਸ਼ਾਨ ਤੇ ਲੜੀ ਇਹ ਚੋਣ ਦੇ ਦਿਨਾਂ ਵਿੱਚ ਸਾਹਿਬ ਕਾਂਸੀ ਰਾਮ ਵੱਲੋਂ ਆਪ ਸਮੇਤ ਸਮੁੱਚੇ ਵਰਕਰਾਂ ਨੂੰ ਬ੍ਰਾਹਮਣਵਾਦ ਤੇ ਆਰ ਐਸ ਐਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਸੁਚੇਤ ਕੀਤਾ ਜਾਂਦਾ ਰਿਹਾ ਹੋਣ ਕਾਰਨ ਆਪ ਦੇ ਮਨ ਵਿੱਚ ਆਇਆ ਕਿ ਇਹ ਸਭ ਕੁਝ ਅੱਖੀਂ ਵੇਖਾਂ। ਤਰਰਬੇ ਦੇ ਤੌਰ ਤੇ ਆਪ ਨੇ 2001 ਵਿੱਚ ਬੀ ਜੇ ਪੀ ਵਿੱਚ ਜੁਆਇਨ ਕਰ ਲਈ ਤੇ 2002 ਤੱਕ ਮਜ਼ਬੀ ਸਿੱਖ ਸੈਲ ਪੰਜਾਬ ਦੇ ਪ੍ਰਧਾਨ ਬਣੇ ਰਹੇ। ਉਸ ਸਮੇਂ ਪਾਰਟੀ ‘ਚ ਰਹਿਕੇ ਆਰ ਐਸ ਐਸ ਦੇ ਨਾਗਪੁਰ ਤੇ ਦੇਹਰਾਦੂਨ ਦੇ ਕੈਂਪ ‘ਚ ਖੁਦ ਟਰੇਨਿੰਗ ਕੀਤੀ ਜਿੱਥੇ ਹਥਿਆਰਾਂ ਨਾਲ ਲੜਨਾਂ ਸਿਖਾਇਆ ਜਾਂਦਾ। ਆਰ ਐਸ ਐਸ ਵੱਲੋਂ ਦਲਿਤਾਂ, ਸਿੱਖਾਂ, ਬੋਧੀਆਂ, ਜੈਨੀਆਂ ਤੇ ਇਸਾਈਆਂ ਦੇ ਵਿਰੋਧੀ ਨੀਤੀਆਂ ਨੂੰ ਪ੍ਰਤੱਖ ਰੂਪ ‘ਚ ਵੇਖਕੇ 2003 ਵਿੱਚ ਦਲਿਤ ਨੇਤਾ ਵਜੋਂ ਕੇਂਦਰ ‘ਚ ਵੱਡਾ ਮੁਕਾਮ ਹਾਸਿਲ ਕਰਨ ਵਾਲੇ ਹਰਮਨ ਪਿਆਰੇ ਆਗੂ ਰਾਮਵਿਲਾਸ ਪਾਸਵਾਨ ਦਾ ਪੱਲਾ ਜਾ ਫੜਿਆ ਤੇ ਸਰਕਾਰੀ ਜਬਰ ਜੁਲਮ ਖਿਲਾਫ਼ ਜਬਰਦਸਤ ਲੜਾਈਆਂ ਲੜੀਆਂ ਅਤੇ ਜੇਤੂ ਹੋਕੇ ਨਿਕਲੇ। ਸੂਬੇ ਦੇ 141 ਬਲਾਕਾਂ ‘ਚ ਆਪ ਨੇ ਤਤਕਾਲੀ ਲੋਕ ਜਨ ਸਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਰ ਸਿੰਘ ਮਹਿੰਮੀ ਨਾਲ ਰੱਥ ਯਾਤਰਾ ਕਰਕੇ ਦਲਿਤ ਸਮਾਜ ਦੀ ਹੋ ਰਹੀ ਦੁਰਦਿਸ਼ਾ ਦਾ ਅਧਿਐਨ ਕਰਕੇ ਉਪਰ ਰਿਪੋਰਟ ਕੀਤੀ। ਭਾਜਪਾ ਤੋਂ ਲੋਕ ਜਨ ਸਕਤੀ ਪਾਰਟੀ ‘ਚ ਆਉਣ ਤੇ ਅਤੇ ਬਸਪਾ ‘ਚ ਨਾ ਜਾਣ ਦੇ ਪੁੱਛੇ ਸਵਾਲ ਤੇ ਆਪ ਨੇ ਮੰਨਿਆ ਕਿ ਬਸਪਾ ਅਜਿਹਾ ਘਰ ਹੈ ਜਿੱਥੋਂ ਕੋਈ ਨਿਕਲੇ ਕੋਈ ਵੜੇ, ਉਪਰਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਵਰਕਰ ਦੀ ਕੋਈ ਕਦਰ ਨਹੀਂ ਅਤੇ ਨਾ ਹੀ ਉਨਾਂ ਨਿਕਲਣ ਵਾਲਿਆਂ ਤੇ ਵੜਨ ਵਾਲਿਆਂ ਨੂੰ ਪੁੱਛਿਆ।
ਉਚ ਅਹੁਦਿਆਂ ਤੇ ਵੱਕਾਰੀ ਤਾਕਤ ਹੱਥ ‘ਚ ਹਾਸਿਲ ਕਰਨ ਵਾਲੇ ਇਸ ਉਦਮੀ ਆਗੂ ਅਜਮੇਰ ਸਿੰਘ ਖੁੱਡੀ ਦੀ ਸ਼ਾਨ ਵਿੱਚ ਹੋਰ ਮਿਸਾਲੀ ਵਾਧਾ ਹੋ ਗਿਆ ਜਦੋਂ ਦੇਸ਼ ਅੰਦਰ ਉਚ ਪੱਧਰ ਤੇ ਚਰਚਿਤ ਜਾਣੀ ਪਹਿਚਾਣੀ ਸੰਸਥਾ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਆਪ ਨੂੰ ਸੂਬੇ ਦੇ ਮੁੱਖ ਪੜਤਾਲੀਆ ਅਫਸਰ ਵਜੋਂ ਸੀਨੀਅਰ ਅਧਿਕਾਰੀ ਸ੍ਰੀ ਐਸ ਕੇ ਵਰਮਾ ਤੇ ਮੁੱਖ ਅਧਿਕਾਰੀ ਅਮਰਜੀਤ ਸਿੰਘ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਕੇ ਆਈ ਕਾਰਡ ਵੀ ਨਾਲੋ-ਨਾਲ ਜਾਰੀ ਕਰ ਦਿੱਤਾ। ਸਮਾਜ ਨੂੰ ਅਜਿਹੇ ਹੋਣਹਾਰ ਤੇ ਨਿਧੜਕ ਤੇ ਨਿਰਪੱਖ ਆਗੂ ਤੋਂ ਵੱਡੀਆਂ ਉਮੀਦਾਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *