ਪਿੰਡ ਛੜਬੜ ਵਿਖੇ ਬਲਾਤਕਰ ਦੀ ਘਟਨਾ ‘ਚ ਸ਼ਾਮਿਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ‘ਚ

ss1

ਪਿੰਡ ਛੜਬੜ ਵਿਖੇ ਬਲਾਤਕਰ ਦੀ ਘਟਨਾ ‘ਚ ਸ਼ਾਮਿਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ‘ਚ

ਬਨੂੜ 9 ਜੂਨ (ਰਣਜੀਤ ਸਿੰਘ ਰਾਣਾ): ਬਨੂੜ ਪੁਲਸ ਨੇ ਪਿੰਡ ਛੜਬੜ ਵਿਖੇ ਵਾਪਰੀ ਬਲਾਤਕਾਰ ਦੀ ਘਟਨਾ ਵਿੱਚ ਸ਼ਾਮਲ ਦੋਵੇ ਨੌਜਵਾਨਾ ਨੂੰ ਆਈਟੀਆਈ ਬਨੂੜ ਨੇੜਿਓ ਗ੍ਰਿਫਤਾਰ ਕਰ ਲਿਆ ਹੈ। ਇਹ ਪਿਛਲੇ ਵੀਹ ਦਿਨਾਂ ਤੋਂ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ ਅਤੇ ਦੋਵੇ ਨੌਜਵਾਨ ਪੁਲਸ ਨੂੰ ਧਾਰਾ 363, 366 ਏ, 376 ਆਈਪੀਸੀ ਤੇ ਪੋਸਕੋ ਐਕਟ ਤਹਿਤ ਲੋੜੀਦੇਂ ਸਨ।
ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਛੜਬੜ ਦੀ ਕੁਲਬੀਰ ਕੌਰ ਨੇ 18 ਮਈ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਸੀ ਕਿ ਪਿੰਡ ਛੜਬੜ ਦੇ ਦੋ ਨੌਜਵਾਨ ਪ੍ਰਿਤਪਾਲ ਸਿੰਘ ਤੇ ਬੇਅੰਤ ਸਿੰਘ ਉਸ ਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਗਏ ਸਨ ਅਤੇ ਉਸ ਨਾਲ ਜਬਰ ਜਨਾਹ ਕੀਤਾ ਸੀ। ਇਹ ਦੋਵੇਂ ਨੌਜਵਾਨ ਉਸੇ ਦਿਨ ਤੋਂ ਭਗੌੜੇ ਸਨ, ਜਿਨਾਂ ਦੀ ਪੁਲਸ ਵੱਲੋਂ ਵੱਡੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਸੀ। ਅੱਜ ਦੌਵੇ ਨੌਜਵਾਨਾ ਨੂੰ ਗੁਪਤਾ ਸੂਚਨਾ ਦੇ ਅਧਾਰ ਉੱਤੇ ਗ੍ਰਿਫਤਾਰ ਕਰ ਲਿਆ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਭਲ ਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ।
print
Share Button
Print Friendly, PDF & Email

Leave a Reply

Your email address will not be published. Required fields are marked *