ਆਪ ਦੀ ਜੋਨ ਸਰਕਲਜ਼ ਅਹਿਮ ਮੀਟਿੰਗ ਹੋਈ, ਅੱਜ ਹੋਵੇਗੀ ਬਰੇਟਾ ਵਿਖੇ

ss1

ਆਪ ਦੀ ਜੋਨ ਸਰਕਲਜ਼ ਅਹਿਮ ਮੀਟਿੰਗ ਹੋਈ, ਅੱਜ ਹੋਵੇਗੀ ਬਰੇਟਾ ਵਿਖੇ

2-13
ਬਰੇਟਾ 2 ਮਈ(ਰੀਤਵਾਲ) ਆਮ ਆਦਮੀ ਪਾਰਟੀ ਦੇ ਜੋਨ ਸਰਕਲ ਇੰਚਾਰਜਾਂ ਦੀ ਇੱਕ ਅਹਿਮ ਮੀਟਿੰਗ ਸਰਕਲ ਇੰਚਾਰਜ ਗੁਰਲਾਲ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ ਮੈਡਮ ਹਰਜਿੰਦਰ ਕੌਰ ਬਠਿੰਡਾ ਜੋ ਕਿ ਆਪ ਦੀ ਦੀ ਵਜੋਂ ਜਾਣੀ ਜਾਂਦੀ ਹੈ ਅਗਵਾਰੀ ਅੰਦਰ ਹੋਈ। ਇਸ ਸਮੇਂ ਮੀਟਿੰਗ ਵਿੱਚ ਪਹੁਚੇ ਸਾਰੇ ਹੀ ਜੋਨ ਸਰਕਲ ਇੰਚਾਰਜਾਂ ਨੇ ਪਾਰਟੀ ਦੀ ਮਜਬੂਤੀ, ਏਕਤਾ ਅਤੇ 2017 ਦੀਆਂ ਵਿਧਾਨ ਸਭਾ ਚੋਣਾ ਸਬੰਧੀ ਆਪਣੇ ਵਿਚਾਰ ਰੱਖੇ। ਮੈਡਮ ਹਰਜਿੰਦਰ ਕੌਰ ਨੇ ਜੋਨ ਇੰਚਾਰਜਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਲਈ ਵੀ ਆਪਣੇ ਤਰੀਕੇ ਬਾਰੇ ਜਾਣੂ ਕਰਵਾਇਆ।

ਨਾਲ ਹੀ ਸਾਰੇ ਜੋਨ ਇੰਨਚਾਰਜਾਂ ਵਲੋਂ ਸੀ.ਵੋਟਰ ਦੇ ਸਰਵੇ ਕੀਤੇ ਗਏ ਜਿਸ ਵਿੱਚ ਸੀ.ਵੋਟਰ ਵਲੋਂ ਪੰਜਾਬ ਇੱਚ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 100 ਸੀਟ ਆਪ, 10 ਕਾਂਗਰਸ ਅਤੇ 7 ਸੀਟਾਂ ਅਕਾਲੀ ਦਲ ਅਤੇ ਭਾਜਪਾ ਨੂੰ ਦਰਸਾਏ ਪੋਸਟਰ ਵੀ ਚਿਪਕਾਏ ਗਏ। ਇਸ ਮੀਟਿੰਗ ਵਿੱਚ ਵੱਖ ਵੱਖ ਜੋਨਾਂ ਤੋਂ ਭਗਵਾਨ ਸਿੰਘ ਔਲਖ, ਨਛੱਤਰ ਸਿੰਘ ਕਾਹਨਗੜ੍ਹ, ਮਨਮਿੰਦਰ ਸਿੰਘ, ਗੁਰਜੰਟ ਸਿੰਘ ਦਾਤੇਵਾਸ, ਬਲਵਿੰਦਰ ਸਿੰਘ, ਕਰਨੈਲ ਸਿੰਘ, ਰੂੜ ਸਿੰਘ ਬੋਹਾ, ਕੁਲਵੰਤ ਸਿੰਘ ਸੇਰਖਾਂ, ਲਵਪ੍ਰੀਤ ਸਿੰਘ ਬੋਹਾ, ਜਗਰਾਜ ਸਿੰਘ ਦੋਦੜਾ, ਜਸਵੰਤ ਕੌਰ ਬੱਚਲਾਤਾ, ਸੁਖੋ ਬੋਹਾ, ਮਨਜੀਤ ਕੌਰ ਮਲਕੋਂ, ਸੰਦੀਪ ਸਿੰਘ ਟਾਲੀਆਂ, ਮਨਜੀਤ ਸਿੰਘ ਆਦਿ ਨੇ ਸਮੂਲੀਅਤ ਕੀਤੀ।ਨਾਲ ਹੀ ਅੱਜ 3 ਮਈ ਨੂੰ ਬਰੇਟਾ ਵਿੱਖੇ ਵੀ ਜੋਨ ਸਰਕਲਜ਼ ਮੀਟਿੰਗ ਕਰਨ ਦਾ ਐਲਾਨ ਕਰਦਿਆਂ ਸਮੂਹ ਜੋਨ ਸਰਕਲ ਇੰਚਾਰਜਾਂ ਨੂੰ ਸਮੇਂ ਸਿਰ ਪਹੁਚਣ ਦੀ ਅਪੀਲ ਵੀ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *