ਪਿੰਡ ਹਮੀਦੀ ਵਿਖੇ ਸਰਾਬ ਦੇ ਠੇਕੇ ਨੂੰ ਚੁਕਾਉਣ ਸਬੰਧੀ ਸੰਘਰਸ਼ ਵਿੱਚ ਲੋਕਾਂ ਦੀ ਜਿੱਤ

ss1

ਪਿੰਡ ਹਮੀਦੀ ਵਿਖੇ ਸਰਾਬ ਦੇ ਠੇਕੇ ਨੂੰ ਚੁਕਾਉਣ ਸਬੰਧੀ ਸੰਘਰਸ਼ ਵਿੱਚ ਲੋਕਾਂ ਦੀ ਜਿੱਤ
ਠੇਕਾ ਚੁਕਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਨੈਸ਼ਨਲ ਹਾਈਵੇ ਜਾਮ

10-5ਮਹਿਲ ਕਲਾਂ 09 ਜੂਨ (ਭੁਪਿੰਦਰ ਸਿੰਘ ਧਨੇਰ)- ਪਿੰਡ ਹਮੀਦੀ ਵਿਖੇ ਚੱਲ ਰਹੇ ਸਰਾਬ ਦੇ ਠੇਕੇ ਨੂੰ ਪਿੰਡ ਦੀ ਹੱਦ ਤੋ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਅੱਜ ਉਸ ਵੇਲੇ ਸਿਖਰ ਤੇ ਪੁੱਜ ਗਿਆ ਜਦੋਂ ਠੇਕਾ ਚੁਕਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਲੁਧਿਆਣਾ ਨੈਸ਼ਨਲ ਹਾਈਵੇ ਪਿੰਡ ਵਜੀਦਕੇ ਖੁਰਦ ਵਿਖੇ ਚੱਕਾ ਜਾਮ ਕਰਕੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਕੀਤੀ। ਧਰਨੇ ਵਿੱਚ ਸ਼ਾਮਿਲ ਵੱਡੀ ਗਿਣਤੀ ਔਰਤਾਂ ਸਮੇਤ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਸਾਥੀ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਪਿੰਡ ਹਮੀਦੀ ਵਿਖੇ ਸਰਾਬ ਦਾ ਠੇਕਾ ਪਿੰਡ ਤੋ ਸਿਰਫ਼ 400 ਮੀਟਰ ਦੀ ਦੂਰੀ ਤੇ ਹੀ ਖੋਲ ਦਿੱਤਾ ਹੈ ਜਦਕਿ ਇਹ ਦੂਰੀ ਘੱਟੋ ਘੱਟ 1000 ਮੀਟਰ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਇਸ ਸਰਾਬ ਦੇ ਠੇਕੇ ਨੂੰ ਪਿੰਡ ਵਿੱਚ ਨਹੀ ਚੱਲਣ ਦੇਣਗੇ। ਯੂਨੀਅਨ ਜਿਲਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਅਤੇ ਕੇਵਲ ਸਿੰਘ ਸਹੌਰ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਨੂੰ ਨਸਾਂ ਮੁਕਤ ਕਰਨ ਦੇ ਦਾਅਵੇ ਕਰ ਰਹੀ ਉੱਥੇ ਦੂਜੇ ਪਾਸੇ ਪਿੰਡਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਸਰਾਬ ਦੇ ਠੇਕੇ ਨਹੀ ਹਟਾਏ ਜਾ ਰਹੇ। ਇਸ ਮੌਕੇ ਡੀ ਟੀ ਐਫ ਦੇ ਸੂਬਾਈ ਆਗੂ ਹਰਚਰਨ ਸਿੰਘ ਚੰਨਾ ’ਤੇ ਇਨਕਲਾਬੀ ਕੇਂਦਰ ਪੰਜਾਬ ਦੀ ਅਮਰਜੀਤ ਕੌਰ ਨੇ ਭਾਕਿਯੂ (ਡਕੌਦਾ) ਦੇ ਚੱਲ ਇਸ ਸੰਘਰਸ਼ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਕੀਤੀ। ਵਰਣਨਯੋਗ ਹੈ ਕਿ ਨਿਯਮਾਂ ਨੂੰ ਛਿੱੱਕੇ ਟੰਗ ਕੇ ਖੋਲੇ ਗਏ ਸਰਾਬ ਦੇ ਠੇਕੇ ਨੂੰ ਚੁਕਾਉਣ ਦੇ ਲਈ ਪਿੰਡ ਹਮੀਦੀ ਵਾਸੀ ਕਈ ਵਾਰ ਜ਼ਿਲੇ ਦੇ ਸਹਾਇਕ ਕਮਿਸ਼ਨਰ ਨੂੰ ਮਿਲੇ ਪਰੰਤੂ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀ ਸਰਕੀ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਅੱਤ ਦੀ ਗਰਮੀ ਤੇ ਕੜਾਕੇ ਦੀ ਧੁੱਪ ਵਿੱਚ ਭੱਠੀ ਵਾਂਗੰੂ ਤਪਦੀ ਸੜਕ ਤੇ ਧਰਨਾ ਲਾ ਕੇ ਨੈਸ਼ਨਲ ਹਾਈਵੇ ਤੇ ਟਰੈਫ਼ਿਕ ਜਾਮ ਕਰ ਦਿੱਤਾ । ਲਗਭਗ 4 ਘੰਟੇ ਦੇ ਟਰੈਫ਼ਿਕ ਜਾਮ ਤੋਂ ਬਾਅਦ ਜਦੋਂ ਵਿਭਾਗ ਦੇ ਸਹਾਇਕ ਕਮਿਸ਼ਨਰ ਸ੍ਰੀ ਵੀ ਕੇ ਗਰਗ ਪਿੰਡ ਵਿੱਚ ਨਿਯਮਾਂ ਦੇ ਉਲਟ ਖੱੁਲੇ ਠੇਕੇ ਨੂੰ ਸੀਲ ਲਗਾ ਕੇ ਬੰਦ ਕਰ ਦਿੱਤਾ ਤਾਂ ਲੋਕਾਂ ਨੇ ਟਰੈਫ਼ਿਕ ਚਾਲੂ ਕੀਤੀ। ਇਸ ਮੌਕੇ ਬੂਟਾ ਸਿੰਘ ਢਿੱਲਵਾਂ,ਗੁਰਦੇਵ ਸਿੰਘ ਮਾਂਗੇਵਾਲ, ਮਾਸਟਰ ਦਰਸਨ ਸਿੰਘ ਮਹਿਲ ਕਲਾਂ,ਜੱਗਾਂ ਸਿੰਘ ਛਾਪਾ,ਪਰਮਿੰਦਰ ਸਿੰਘ ਹੰਡਿਆਇਆ,ਜਸਵੰਤ ਸਿੰਘ,ਚਮਕੌਰ ਸਿੰਘ ਸਹਿਜੜਾ,ਭੋਲਾ ਸਿੰਘ ਸਹੌਰ,ਭਿੰਦਰ ਸਿੰਘ ਸਹੌਰ,ਮਹਿੰਦਰ ਸਿੰਘ,ਕੁੁਲਵੰਤ ਸਿੰਘ,ਦਰਸਨ ਸਿੰਘ ਧਨੌਲਾ,ਦਰਸਨ ਸਿੰਘ ਧੂਰਕੋਟ, ਕਸ਼ਮੀਰ ਸਿੰਘ ਹਮੀਦੀ,ਡਾ ਗੁਰਮੀਤ ਸਿੰਘ ਢੀਂਡਸਾ,ਅਮਰ ਸਿੰਘ ਹਮੀਦੀ,ਸਟੂਡੈਂਟ ਆਗੂ ਗੁਰਜਿੰਦਰ ਸਿੰਘ ਜੀਂਦਾ ਹਾਜਰ ਸਨ।
ਪੁਲਿਸ ਪ੍ਰਸ਼ਾਸਨ ਰਿਹਾ ਚੌਕਸ- ਭਾਕਿਯੂ (ਡਕੌਦਾ) ਵੱਲੋਂ ਕੀਤੇ ਰੋਡ ਜਾਮ ਨੂੰ ਲੈ ਕੇ ਕਿਸੇ ਅਣਸੁਖਾਵੀ ਘਟਨਾ ਵਾਪਰਨ ਦੇ ਡਰੋ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਰਿਹਾ,ਇਸ ਮੌਕੇ ਡੀ ਐਸ ਪੀ ਸੁਬੇਗ ਸਿੰਘ, ਐਸ ਐਚ ਓ ਠੁੱਲੀਵਾਲ ਸਰਦਾਰਾ ਸਿੰਘ, ਐਸ ਐਚ ਓ ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਮੌਕੇ ਤੇ ਧਰਨਾ ਸਥਾਨ ਤੇ ਮੌਜੂਦ ਰਹੀਆਂ।
print
Share Button
Print Friendly, PDF & Email

Leave a Reply

Your email address will not be published. Required fields are marked *