300 ਗ੍ਰਾਮ ਹੈਰੋਇਨ ਸਮੇਤ ਇੱਕ ਵਿਦੇਸੀ ਕਾਬੂ

ss1

300 ਗ੍ਰਾਮ ਹੈਰੋਇਨ ਸਮੇਤ ਇੱਕ ਵਿਦੇਸੀ ਕਾਬੂ

ਰਾਜਪੁਰਾ 8 ਜੂਨ (ਧਰਮਵੀਰ ਨਾਗਪਾਲ) ਇਥੋ ਦੀ ਸੰਭੂ ਪੁਲਿਸ ਨੇ ਗਸ਼ਤ ਦੌਰਾਨ ਹਰਿਆਣਾ ਰੋਡਵੇਜ ਦੀ ਬੱਸ ਵਿੱਚੋ ਇੱਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।ਪੁਲਸ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਥਾਣੇਦਾਰ ਜਾਨਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੋਰਾਨ ਵਰਧਮਾਨ ਫੈਕਟਰੀ ਪਿੰਡ ਬਪਰੋਰ ਦੇ ਨੇੜੇ ਮੌਜੂਦ ਸਨ, ਤਾ ਅੰਬਾਲਾ ਸਾਇਡ ਤੋ ਆ ਰਹੀ ਇੱਕ ਹਰਿਆਣਾ ਰੋਡਵੇਜ ਦੀ ਬੱਸ ਨੂੰ ਰੋਕ ਕਿ ਜਦੋਂ ਉਸਦੀ ਤਲਾਸੀ ਲਈ ਤਾਂ ਇੱਕ ਵਿਅਕਤੀ ਉਗੋਚੁਕਵਾ ਹੈਨਰੀ ਵਾਸੀ ਟੋਟਨੋ ਨਾਈਜੀਰੀਆ ਹਾਲ ਵਾਸੀ ਮਕਾਨ ਨੰ 35 ਨੋਆਡਾ ਦਿੱਲੀ ਜੋ ਕਿ ਪੁਲਿਸ ਨੂੰ ਦੇਖ ਕਿ ਕੂਝ ਘਬਰਾ ਗਿਆ ਅਤੇ ਪੁਲਿਸ ਨੇ ਜਦੋ ਉਸ ਦੀ ਤਲਾਸੀ ਲਈ ਤਾਂ ਉਸ ਕੋਲੋ 300 ਗ੍ਰ੍ਰਾਮ ਹੈਰੋਇਨ ਬ੍ਰਾਮਦ ਹੋਈ ।ਜਿਸ ਤੇ ਪੁਲਿਸ ਨੇ ਧਾਰਾ 21/61/85 ਐਨ ਡੀ ਪੀ ਸੀ ਐਕਟ ਤਹਿਤ ਮਾਮਲਾ ਦਰਜ ਕਰ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *