ਆਰਿਆ ਸਮਾਜ ਮੰਦਰ ਵਿੱਖੇ ਲਾਏ ਗਏ ਬਾਲ ਸੰਸ਼ਕਾਰ ਕੈਂਪ ਦੀ ਇੱਕ ਝੱਲਕ

ss1

ਆਰਿਆ ਸਮਾਜ ਮੰਦਰ ਵਿੱਖੇ ਲਾਏ ਗਏ ਬਾਲ ਸੰਸ਼ਕਾਰ ਕੈਂਪ ਦੀ ਇੱਕ ਝੱਲਕ

IMG_0052
ਰਾਜਪੁਰਾ 8 ਜੂਨ (ਧਰਮਵੀਰ ਨਾਗਪਾਲ) ਆਰਿਆ ਸਮਾਜ ਰਾਜਪੁਰਾ ਟਾਊਨ ਦੀ ਸਮੂਹ ਮਨੇਜਮੈਂਟ ਵਲੋਂ ਲਾਏ ਗਏ ਬਾਲ ਸੰਸ਼ਕਾਰ ਕੈਂਪ ਵਿੱਚ ਬੱਚੇ ਤਰਾਂ ਤਰਾਂ ਦੇ ਯੋਗ, ਖੇਡਾ, ਸੰਗੀਤ ਅਤੇ ਹੋਰ ਕਈ ਤਰਾਂ ਦੀਆਂ ਜਿੰਦਗੀ ਨੂੰ ਨਵਾ ਮੋੜ ਦੇਣ ਵਾਲੇ ਤਰੀਕਿਆ ਦੀ ਸਿਖਲਾਈ ਦਿੱਲੀ ਦੇ ਮਹਾਨ ਅਚਾਰੀਆਂ ਦੇਵ ਜੀ, ਪ੍ਰਵੀਨ ਯੋਗਾਚਾਰੀਆ ਜੀ ਅਤੇ ਸੰਗੀਤ ਦੀ ਸਿਖਿਆ ਵਿਸ਼ੇਸ ਸੰਗੀਤਕ ਪ੍ਰੋਫੈਸਰਾ ਵਲੋਂ ਦਿੱਤੀ ਜਾ ਰਹੀ ਹੈ ਤੇ ਬਚੋ ਇਹ ਸਿਖਿਆ ਹਾਸਲ ਕਰ ਰਹੇ ਹਨ ਤੇ ਉਹਨਾ ਨੂੰ ਨਹਾਉਣ , ਖਾਣ, ਸੋਣ ਅਤੇ ਸੁੰਦਰ ਬਣਨ ਲਈ , ਮਨ ਅਤੇ ਦਿਮਾਗ ਨੂੰ ਸ਼ਕਤੀ ਸ਼ਾਲੀ ਬਣਾਉਣ ਲਈ, ਧੀਰਜ, ਅਨੁਸ਼ਾਸਨ, ਕ੍ਰੌਧ ਬਾਰੇ ਜਾਣਕਾਰੀ ਅਤੇ ਚੰਗੀਆ ਆਦਤਾ ਦੀ ਸਿਖਿਆ ਦਿੱਤੀ ਜਾ ਰਹੀ ਹੈ। ਇੱਥੇ ਇਹ ਖਾਸ ਵਰਣਨ ਯੋਗ ਹੈ ਕਿ ਬਚਿਆਂ ਨੂੰ ਪੀਣ ਲਈ ਕੱਚੇ ਘੜਿਆਂ ਵਾਲਾ ਠੰਡਾ ਪਾਣੀ ਅਤੇ ਕੇਲੇ ਦਾ ਸੂਫ ਆਇਸ ਕ੍ਰੀਮ ਪਾ ਕੇ ਤੇ ਹੋਰ ਯੋਗ ਨਾਲ ਸਬੰਧਿਤ ਸ਼ੁੱਧ ਚੀਜਾ ਖਾਣ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਬੱਚੇ ਨਿਰੋਗ, ਤੰਦਰੁਸਤ ਅਤੇ ਹੋਰ ਵਧੇਰੇ ਸ਼ਕਤੀਸ਼ਾਲੀ ਬਣਨ। ਇਸ ਬਾਲ ਸੰਸਕਾਰ ਕੈਂਪ ਦੀ ਸਮਾਪਤੀ ਮਿਤੀ 12 ਜੂਨ ਦਿਨ ਐਤਵਾਰ ਨੂੰ ਹੋਵੇਗੀ ਤੇ ਇਸਦਾ ਲਾਈਵ ਪ੍ਰਸਾਰਣ ਤੁਸੀ ਯੂਟਯੂਬ ਡਾਟ ਕਾਮ/ਸੀ/ਡੀਵੀ ਨਿਊਜਟੀਵੀ ਤੇ ਕਲਿਕ ਕਰਕੇ ਦੇਸਾ ਵਿਦੇਸਾ ਵਿੱਚ ਵੀ ਦੇਖ ਸਕੋਗੇ।

print
Share Button
Print Friendly, PDF & Email

Leave a Reply

Your email address will not be published. Required fields are marked *